ਕੈਟਰੀਨਾ ਕੈਫ਼-ਵਿੱਕੀ ਕੌਸ਼ਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਸ਼ਖ਼ਸ ਗ੍ਰਿਫ਼ਤਾਰ, ਇਕ ਪਾਸੜ ਕਰਦਾ ਸੀ ਪਿਆਰ

07/25/2022 4:59:02 PM

ਮੁੰਬਈ: ਅਦਾਕਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਨੂੰ ਹਾਲ ਹੀ ’ਚ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਮਿਲਣ ਤੋਂ ਬਾਅਦ ਵਿੱਕੀ ਨੇ ਮੁੰਬਈ ਦੇ ਸਾਂਤਾਕਰੂਜ਼ ਥਾਣੇ ’ਚ ਐੱਫ਼.ਆਈ.ਆਰ ਦਰਜ ਕਰਵਾਈ। ਇਸ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਆਨਲਾਈਨ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਧਮਕੀ ਦੇਣ ਵਾਲੇ ਵਿਅਕਤੀ ਦਾ ਨਾਂ ਮਨਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ।

PunjabKesari

ਪੁਲਸ ਨੇ ਧਮਕੀ ਦੇਣ ਵਾਲੇ ਸ਼ਖ਼ਸ ਮਨਵਿੰਦਰ ਨੂੰ ਕੁਝ ਘੰਟੇ  ’ਚ ਹੀ ਗ੍ਰਿਫ਼ਤਾਰ ਕਰ ਲਿਆ। ਮਨਵਿੰਦਰ ਮੁੰਬਈ ’ਚ ਸਟ੍ਰਗਲਿੰਗ ਅਦਾਕਾਰ ਹੈ ਅਤੇ ਫ਼ਿਲਮਾਂ ’ਚ ਕੰਮ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।ਮਨਵਿੰਦਰ ਨੇ ਪੁੱਛ-ਗਿੱਛ ’ਚ ਪੁਲਸ ਨੂੰ ਦੱਸਿਆ ਹੈ ਕਿ ਉਹ ਕੈਟਰੀਨਾ ਨੂੰ ਇਕ ਪਾਸੜ ਪਿਆਰ ਕਰਦੇ ਹਨ। ਉਹ ਫ਼ੇਕ ਇੰਸਟਾਗ੍ਰਾਮ ਅਕਾਊਂਟ ਬਣਾ ਕੇ ਕੈਟਰੀਨਾ ਨੂੰ ਧਮਕੀ ਦਿੰਦਾ ਹੁੰਦਾ ਸੀ। ਮਨਵਿੰਦਰ ਨੇ ਮੀਡੀਆ ਅਕਾਊਂਟ ’ਤੇ ਕੈਟਰੀਨਾ ਨੂੰ ਆਪਣੀ ਵਾਈਫ਼ ਅਤੇ ਪ੍ਰੇਮਿਕਾ ਦੱਸਿਆ ਹੋਇਆ ਸੀ। ਇੱਥੋਂ ਤੱਕ ਕਿ ਮਨਵਿੰਦਰ ਨੇ ਆਪਣੇ ਨਾਲ ਕੈਟਰੀਨਾ ਦੀ ਮੋਰਫ਼ਡ ਤਸਵੀਰਾਂ ਵੀ ਲਗਾਈਆ ਸਨ।

 

ਇਹ ਵੀ ਪੜ੍ਹੋ : ਸੁਹਾਵਨੇ ਮੌਸਮ ’ਚ ਪਤੀ ਸੂਰਜ ਨਾਲ ਰੋਮਾਂਟਿਕ ਹੋਈ ਮੌਨੀ ਰਾਏ, ਮਸਤੀ ਕਰਦੀ ਆਈ ਨਜ਼ਰ

ਰਿਪੋਟਰਸ ਅਨੁਸਾਰ ਵਿੱਕੀ ਨੇ ਮੁੰਬਈ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਕ ਵਿਅਕਤੀ ਸੋਸ਼ਲ ਮੀਡੀਆ ’ਤੇ ਉਸ ਦੀ ਪਤਨੀ ਕੈਟਰੀਨਾ ਕੈਫ਼ ਦਾ ਪਿੱਛਾ ਕਰ ਰਿਹਾ ਸੀ।ਹੁਣ ਤੱਕ ਸਭ ਕੁਝ ਠੀਕ ਸੀ ਪਰ ਇਸ ਵਿਅਕਤੀ ਨੇ ਅਦਾਕਾਰਾ ਅਤੇ ਉਸ ਦੇ ਪਤੀ ਨੂੰ ਜਾਨੋਂ ਮਾਰਨ ਦੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।

PunjabKesari

ਇਹ ਵੀ ਪੜ੍ਹੋ : ਮੀਕਾ ਸਿੰਘ ਦੀ ਵੋਹਟੀ ਬਣ ਗਈ ਅਕਾਂਕਸ਼ਾ ਪੁਰੀ, ਦੁਲਹਨ ਬਣੀ ਅਦਾਕਾਰਾ ਪਿੰਕ ਜੋੜੇ ’ਚ ਲੱਗ ਰਹੀ ਖ਼ੂਬਸੂਰਤ

ਇਸ  ਤੋਂ ਬਾਅਦ ਵਿੱਕੀ ਕੌਸ਼ਲ ਨੇ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਦਿਆਂ ਮਨਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਧਾਰਾ 506 (2) ਅਤੇ 354 (ਡੀ) ਤਹਿਤ ਕੇਸ ਦਰਜ ਕਰ ਲਿਆ ਸੀ।


Anuradha

Content Editor

Related News