ਪ੍ਰੇਮੀ ਅਰਜੁਨ ਕਪੂਰ ਨਾਲ ਆਪਣੀ ਮਾਂ ਦੇ ਘਰ ਡਿਨਰ ਕਰਨ ਪਹੁੰਚੀ ਮਲਾਇਕਾ
Friday, Feb 19, 2021 - 03:18 PM (IST)

ਮੁੰਬਈ: ਅਦਾਕਾਰਾ ਮਲਾਇਕਾ ਅਰੋੜਾ ਕਦੇ ਆਪਣੀ ਲੁੱਕ ਤਾਂ ਕਦੇ ਅਦਾਕਾਰ ਅਰਜੁਨ ਕਪੂਰ ਨਾਲ ਰਿਸ਼ਤੇ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਮਲਾਇਕਾ ਅਤੇ ਅਰਜੁਨ ਆਪਣੇ ਰਿਸ਼ਤੇ ਨੂੰ ਹੁਣ ਜਨਤਕ ਵੀ ਕਰ ਚੁੱਕੇ ਹਨ। ਹਮੇਸ਼ਾ ਜੋੜੇ ਨੂੰ ਕਈ ਥਾਂਵਾਂ ’ਤੇ ਇਕੱਠੇ ਸਪਾਟ ਕੀਤਾ ਜਾਂਦਾ ਹੈ।
ਵੀਰਵਾਰ ਦੀ ਰਾਤ ਨੂੰ ਮਲਾਇਕਾ ਅਤੇ ਅਰਜੁਨ ਨੂੰ ਫਿਰ ਤੋਂ ਇਕੱਠੇ ਸਪਾਟ ਕੀਤਾ ਗਿਆ ਜਿਥੇ ਉਹ ਮੀਡੀਆ ਦੇ ਕੈਮਰੇ ’ਚ ਕੈਦ ਹੋ ਗਏ। ਹੁਣ ਜੋੜੇ ਦੀਆਂ ਇਹ ਤਸਵੀਰਾਂ ਇੰਟਰਨੈੱਟ ’ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।
ਦਰਅਸਲ ਬੀਤੀ ਰਾਤ ਮਲਾਇਕਾ ਅਰਜੁਨ ਕਪੂਰ ਦੇ ਨਾਲ ਆਪਣੇ ਮਾਤਾ-ਪਿਤਾ ਦੇ ਘਰ ਰਾਤ ਦੇ ਖਾਣੇ ਲਈ ਪਹੁੰਚੀ। ਜਿਥੇ ਉਹ ਚਾਹੁੰਦੇ ਹੋਏ ਵੀ ਮੀਡੀਆ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕੀ। ਇਸ ਦੌਰਾਨ ਜੋੜਾ ਕੈਜ਼ੁਅਲ ਲੁੱਕ ’ਚ ਨਜ਼ਰ ਆਇਆ। ਅਦਾਕਾਰਾ ਮਲਾਇਕਾ ਅਰੋੜਾ ਗ੍ਰੇਅ ਰੰਗ ਦੇ ਕੈਜ਼ੁਅਲ ਵੀਅਰ ਅਤੇ ਖੁੱਲ੍ਹੇ ਵਾਲ਼ਾਂ ’ਚ ਨਜ਼ਰ ਆਈ। ਉੱਧਰ ਅਰਜੁਨ ਕਪੂਰ ਬਲੈਕ ਟੀ-ਸ਼ਰਟ ਅਤੇ ਡੈਨਿਸ ’ਚ ਪਰਫੈਕਟ ਦਿਖਾਈ ਦਿੱਤੇ।
ਇਸ ਦੌਰਾਨ ਦੋਵਾਂ ਦਾ ਇਕੱਠੇ ਪਰਫੈਕਟ ਅੰਦਾਜ਼ ਦੇਖਣ ਨੂੰ ਮਿਲਿਆ।
ਕਾਫ਼ੀ ਸਮੇਂ ਤੋਂ ਕਿਹਾ ਜਾ ਰਿਹਾ ਹੈ ਕਿ ਇਹ ਦੋਵੇਂ ਜਲਦ ਹੀ ਵਿਆਹ ਦੇ ਬੰਧਨ ’ਚ ਬੱਝਣਗੇ। ਇਸ ਲਈ ਮਲਾਇਕਾ ਆਪਣੇ ਪਰਿਵਾਰ ਨਾਲ ਅਰਜੁਨ ਕਪੂਰ ਨੂੰ ਮਿਲਵਾ ਰਹੀ ਹੈ।