ਬੁਆਏਫ੍ਰੈਂਡ ਨਾਲ ਦੋਸਤ ਕੁਣਾਲ ਦੀ ਮਹਿੰਦੀ ਸੈਰੇਮਨੀ ’ਚ ਪਹੁੰਚੀ ਮਲਾਇਕਾ, ਅਰੁਜਨ ਨਾਲ ਮੈਚਿੰਗ ਕਰਦੀ ਆਈ ਨਜ਼ਰ

08/28/2022 4:29:50 PM

ਬਾਲੀਵੁੱਡ ਡੈਸਕ- ਬੀ-ਟਾਊਨ ਦੀ ਜੋੜੀ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਇਨ੍ਹੀਂ ਦਿਨੀਂ ਆਪਣੇ ਦੋਸਤ ਅਤੇ ਡਿਜ਼ਾਈਨਰ ਕੁਣਾਲ ਰਾਵਲ ਦੇ ਵਿਆਹ ਦੇ ਜਸ਼ਨਾਂ ’ਚ ਰੁੱਝੇ ਹੋਏ ਹਨ। ਜਿੱਥੋਂ ਇਹ ਦੋਵੇਂ ਆਪਣੇ ਲੁੱਕ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਬੀਤੇ ਸ਼ਨੀਵਾਰ ਨੂੰ ਇਸ ਜੋੜੀ ਨੂੰ ਕੁਣਾਲ ਦੀ ਮਹਿੰਦੀ ਸੈਰੇਮਨੀ ’ਚ ਦੇਖਿਆ ਗਿਆ ਸੀ, ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਦਿੱਲੀ ’ਚ ਫ਼ਿਲਮ ‘ਹੋਲੀ ਕਾਊ’ ਨੂੰ ਨਵਾਜ਼-ਆਲੀਆ ਨੇ ਕੀਤਾ ਪ੍ਰੋਮੋਟ

ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ’ਤੇ ਕੁਣਾਲ ਅਤੇ ਅਰਪਿਤਾ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ’ਚ ਅਰਜੁਨ ਪੀਲੇ ਕੁੜਤੇ ਪਜਾਮੇ ’ਚ ਨਜ਼ਰ ਆ ਰਹੇ ਹਨ ਅਤੇ ਮਲਾਇਕਾ ਵੀ ਪੀਲੇ ਪਹਿਰਾਵੇ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesariਇਕ ਹੋਰ ਤਸਵੀਰ ’ਚ ਮਲਾਇਕਾ ਬੁਆਏਫ੍ਰੈਂਡ ਅਤੇ ਹੋਰ ਦੋਸਤਾਂ ਨਾਲ ਜੋੜੇ ਦੇ ਪ੍ਰੀ-ਵੈਡਿੰਗ ਫੰਕਸ਼ਨ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਤਸਵੀਰ ਦੇ ਕੈਪਸ਼ਨ ’ਚ ਲਿਖਿਆ ਕਿ ‘ਆਖ਼ਿਰਕਾਰ ਮੁੰਡੇ ਵਾਲੇ।’ ਜੋੜੇ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesariਇਹ ਵੀ ਪੜ੍ਹੋ : ਸ਼ਹਿਨਾਜ਼ ਬੌਸ ਲੇਡੀ ਲੁੱਕ ’ਚ ਆਈ ਨਜ਼ਰ, ਮਿਸ ਗਿੱਲ ਨੇ ਵਾਈਟ ਆਊਟਫ਼ਿਟਸ ’ਚ ਮਚਾਈ ਤਬਾਹੀ

ਤੁਹਾਨੂੰ ਦੱਸ ਦੇਈਏ ਕਿ ਡਿਜ਼ਾਈਨਰ ਕੁਣਾਲ ਰਾਵਲ ਅੱਜ ਮੰਗੇਤਰ ਅਰਪਿਤਾ ਮਹਿਤਾ ਨਾਲ ਵਿਆਹ ਦੇ ਬੰਧਨ ’ਚ ਬੱਝ ਜਾਣਗੇ।


Shivani Bassan

Content Editor

Related News