ਮਲਾਇਕਾ ਅਰੋੜਾ ਨੇ ਸਾਂਝੀ ਕੀਤੀ ਐਕਸੀਡੈਂਟ ਦੀ ਤਸਵੀਰ, ਮੱਥੇ ''ਤੇ ਸਾਫ ਦਿਖਿਆ ਸੱਟ ਦਾ ਨਿਸ਼ਾਨ
Friday, Apr 29, 2022 - 01:48 PM (IST)
ਮੁੰਬਈ- ਅਦਾਕਾਰਾ ਮਲਾਇਕਾ ਅਰੋੜਾ ਦਾ 2 ਅਪ੍ਰੈਲ ਨੂੰ ਐਕਸੀਡੈਂਟ ਹੋ ਗਿਆ ਸੀ। ਇਸ ਤੋਂ ਬਾਅਦ ਅਦਾਕਾਰਾ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਹੁਣ ਅਦਾਕਾਰਾ ਬਿਲਕੁੱਲ ਠੀਕ ਅਤੇ ਕੰਮ 'ਤੇ ਵਾਪਸ ਆ ਚੁੱਕੀ ਹੈ। ਅਦਾਕਾਰਾ ਨੇ ਐਕਸੀਡੈਂਟ ਦੇ ਬੁਰੇ ਅਨੁਭਵ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਵੀ ਕੀਤਾ ਸੀ। ਹੁਣ ਮਲਾਇਕਾ ਨੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਅਦਾਕਾਰਾ ਨੂੰ ਐਕਸੀਡੈਂਟ ਦੇ ਦੌਰਾਨ ਲੱਗੀ ਸੱਟ ਸਾਫ ਨਜ਼ਰ ਆ ਰਹੀ ਹੈ।
ਤਸਵੀਰ 'ਚ ਮਲਾਇਕਾ ਕਾਰ 'ਚ ਬੈਠੀ ਹੋਈ ਨਜ਼ਰ ਆ ਰਹੀ ਹੈ। ਅਦਾਕਾਰਾ ਕਾਰ 'ਚ ਕਾਲੀ ਐਨਕ ਲਗਾ ਕੇ ਬੈਠੀ ਹੋਈ ਹੈ। ਉਹ ਜੂਸ ਪੀਂਦੀ ਹੋਈ ਦਿਖਾਈ ਦੇ ਰਹੀ ਹੈ। ਅਦਾਕਾਰਾ ਦੇ ਮੱਥੇ 'ਤੇ ਆਈਬ੍ਰੋ ਦੇ ਵਿਚਾਲੇ ਲੱਗੀ ਸੱਟ ਦੇ ਨਿਸ਼ਾਨ ਸਾਫ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਇਸ ਤਸਵੀਰ ਨੂੰ ਦੇਖ ਕੇ ਮਲਾਇਕਾ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਰਹੇ ਹਨ।
ਦੱਸ ਦੇਈਏ ਕਿ ਅਪ੍ਰੈਲ ਨੂੰ ਮਹਾਰਾਸ਼ਟਰ ਦੇ ਖੋਪੋਲੀ 'ਚ ਐਕਸਪ੍ਰੈਸ-ਵੇ 'ਤੇ ਮਲਾਇਕਾ ਦਾ ਬੁਰੀ ਤਰ੍ਹਾਂ ਨਾਲ ਐਕਸੀਡੈਂਟ ਹੋ ਗਿਆ ਸੀ। ਐਕਸਪ੍ਰੈਸ-ਵੇ 'ਤੇ ਤਿੰਨ ਗੱਡੀਆਂ ਟਕਰਾ ਗਈਆਂ ਸਨ ਅਤੇ ਮਲਾਇਕਾ ਦੀ ਗੱਡੀ ਵਿਚਕਾਰ ਸੀ। ਹਾਦਸੇ ਤੋਂ ਬਾਅਦ ਅਦਾਕਾਰਾ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਸੀ।