ਅਨੰਤ-ਰਾਧਿਕਾ ਦੇ ਵਿਆਹ ''ਚ ਇੱਕੋ ਫਰੇਮ ''ਚ ਨਜ਼ਰ ਆਈਆਂ ''ਦੇਵਦਾਸ'' ਦੀ ਪਾਰੋ ਤੇ ਚੰਦਰਮੁਖੀ, ਫੈਨਜ਼ ਨੇ ਕੀਤੀ ਇਹ ਮੰਗ

Wednesday, Jul 17, 2024 - 05:54 PM (IST)

ਅਨੰਤ-ਰਾਧਿਕਾ ਦੇ ਵਿਆਹ ''ਚ ਇੱਕੋ ਫਰੇਮ ''ਚ ਨਜ਼ਰ ਆਈਆਂ ''ਦੇਵਦਾਸ'' ਦੀ ਪਾਰੋ ਤੇ ਚੰਦਰਮੁਖੀ, ਫੈਨਜ਼ ਨੇ ਕੀਤੀ ਇਹ ਮੰਗ

ਐਂਟਰਟੇਨਮੈਂਟ ਡੈਸਕ : ਅਨੰਤ ਅੰਬਾਨੀ ਅਤੇ ਰਾਧਿਕਾ ਦੇ ਵਿਆਹ 'ਚ ਸਿਤਾਰਿਆਂ ਦਾ ਇਕੱਠ ਦੇਖਣ ਨੂੰ ਮਿਲਿਆ। ਇਸ ਵਿਆਹ ਵਿਚ ਦੇਸ਼-ਵਿਦੇਸ਼ ਦੇ ਕਈ ਜਾਣੇ-ਪਛਾਣੇ ਚਿਹਰੇ ਨਜ਼ਰ ਆਏ। ਅਦਾਕਾਰਾ ਮਾਧੁਰੀ ਦੀਕਸ਼ਿਤ ਦੇ ਪਤੀ ਸ਼੍ਰੀਰਾਮ ਨੇਨੇ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ਵਿਚ ਸ਼੍ਰੀ ਰਾਮ ਨੇਨੇ ਅਤੇ ਮਾਧੁਰੀ ਦੀਕਸ਼ਿਤ ਕਿੰਗ ਖ਼ਾਨ ਸ਼ਾਹਰੁਖ ਅਤੇ ਉਨ੍ਹਾਂ ਦੀ ਇੰਟੀਰੀਅਰ ਡਿਜ਼ਾਈਨਰ ਪਤਨੀ ਗੌਰੀ ਖ਼ਾਨ, ਸੱਸ ਸਵਿਤਾ ਛਿੱਬਰ, ਪੁੱਤਰ ਆਰੀਅਨ ਅਤੇ ਬੇਟੀ ਸੁਹਾਨਾ ਖ਼ਾਨ ਦੇ ਨਾਲ ਦਿਖਾਈ ਦੇ ਰਹੇ ਹਨ। ਉਥੇ ਹੀ ਇੱਕ ਸੈਲਫੀ ਵਿਚ ਐਸ਼ਵਰਿਆ ਰਾਏ ਅਤੇ ਆਰਾਧਿਆ ਬੱਚਨ ਮਾਧੁਰੀ ਅਤੇ ਰਾਮ ਨੇਨੇ ਨਾਲ ਨਜ਼ਰ ਆ ਰਹੇ ਹਨ। ਸਾਲਾਂ ਬਾਅਦ ਇਸ ਸਮਾਗਮ ਵਿਚ ਨਵੇਂ-ਪੁਰਾਣੇ ਕਲਾਕਾਰਾਂ ਦਾ ਇਕੱਠ ਦੇਖਣ ਨੂੰ ਮਿਲਿਆ। ਪ੍ਰਸ਼ੰਸਕ ਇਸ ਨੂੰ ਦੇਵਦਾਸ ਅਦਾਕਾਰਾ ਪਾਰੋ ਅਤੇ ਚੰਦਰਮੁਖੀ ਦਾ ਪੁਨਰ-ਮਿਲਨ ਮੰਨ ਰਹੇ ਹਨ। 

PunjabKesari

ਦੱਸ ਦੇਈਏ ਕਿ ਮਸ਼ਹੂਰ ਫ਼ਿਲਮ 'ਦੇਵਦਾਸ' ਵਿਚ ਐਸ਼ਵਰਿਆ ਨੇ 'ਪਾਰੋ' ਅਤੇ ਮਾਧੁਰੀ ਦੀਕਸ਼ਿਤ ਨੇ 'ਚੰਦਰਮੁਖੀ' ਦਾ ਕਿਰਦਾਰ ਨਿਭਾਇਆ ਸੀ। ਸਾਲਾਂ ਬਾਅਦ ਦੋਹਾਂ ਨੂੰ ਇਸ ਤਰ੍ਹਾਂ ਇਕੱਠੇ ਦੇਖ ਕੇ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਇਸ ਦੌਰਾਨ ਮਾਧੁਰੀ ਦੀਕਸ਼ਿਤ ਗੋਲਡਨ ਕਲਰ ਦੀ ਸਾੜ੍ਹੀ ਵਿਚ ਨਜ਼ਰ ਆਈ। ਐਸ਼ਵਰਿਆ ਮਲਟੀਕਲਰ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਆਰਾਧਿਆ ਨੂੰ ਵੀ ਗੁਲਾਬੀ ਸੂਟ ਵਿਚ ਪੈਪਸ ਦੇ ਸਾਹਮਣੇ ਪੋਜ਼ ਦਿੰਦੇ ਹੋਏ ਦੇਖਿਆ ਗਿਆ।

PunjabKesari

ਦੱਸਣਯੋਗ ਹੈ ਕਿ ਦੋਹਾਂ ਨੂੰ ਇਕੱਠੇ ਦੇਖ ਕੇ ਪ੍ਰਸ਼ੰਸਕਾਂ ਨੂੰ ਯਾਦਾਂ ਦਾ ਅਹਿਸਾਸ ਹੋਣ ਲੱਗਾ। ਕੁਝ ਯੂਜ਼ਰਜ਼ ਨੇ ਦੋਹਾਂ ਨੂੰ ਦੁਬਾਰਾ ਇਕੱਠੇ ਕਾਸਟ ਕਰਨ ਦੀ ਮੰਗ ਵੀ ਕੀਤੀ। ਅਨੰਤ ਅਤੇ ਰਾਧਿਕਾ ਦੇ ਵਿਆਹ ਵਿਚ ਕਿਮ ਅਤੇ ਖਲੋਏ ਕਰਦਸ਼ੀਅਨ, ਜੌਨ ਸੀਨਾ, ਪ੍ਰਿਅੰਕਾ ਚੋਪੜਾ, ਨਿਕ ਜੋਨਸ, ਰਜਨੀਕਾਂਤ, ਮਹੇਸ਼ ਬਾਬੂ, ਯਸ਼, ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਅਜੇ ਦੇਵਗਨ, ਵਿੱਕੀ ਕੌਸ਼ਲ, ਸ਼ਾਹਿਦ ਕਪੂਰ, ਰਣਬੀਰ ਕਪੂਰ, ਆਲੀਆ ਭੱਟ, ਕੈਟਰੀਨਾ ਕੈਫ ਅਤੇ ਦੀਪਿਕਾ ਪਾਦੁਕੋਣ ਸਮੇਤ ਕਈ ਅੰਤਰਰਾਸ਼ਟਰੀ ਹਸਤੀਆਂ ਦੀ ਮੌਜ਼ੂਦਗੀ ਦੇਖੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News