ਕਸੂਤੇ ਘਿਰੇ ''ਆਦਿਪੁਰਸ਼'' ਦੇ ਨਿਰਮਾਤਾ, ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਸਖ਼ਤ ਕਾਰਵਾਈ ਦੀ ਦਿੱਤੀ ਚੇਤਾਵਨੀ

10/04/2022 5:24:14 PM

ਮੁੰਬਈ (ਬਿਊਰੋ) : ਫ਼ਿਲਮ 'ਆਦਿਪੁਰਸ਼' ਦੇ ਟੀਜ਼ਰ ਨੇ ਰਿਲੀਜ਼ ਹੁੰਦੇ ਹੀ ਇਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਫ਼ਿਲਮ ਦਾ ਟੀਜ਼ਰ ਵੇਖ ਕੇ ਆਮ ਲੋਕ ਗੁੱਸੇ 'ਚ ਹਨ। ਓਮ ਰਾਉਤ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਨੇ ਲੋਕਾਂ ਨੂੰ ਹਰ ਤਰ੍ਹਾਂ ਨਾਲ ਨਿਰਾਸ਼ ਕੀਤਾ ਹੈ। ਪਹਿਲਾਂ ਤਾਂ ਮੇਕਰਸ ਨੇ ਫ਼ੀਚਰ ਫ਼ਿਲਮ ਬੋਲ ਕੇ ਸੈਮੀ-ਐਨੀਮੇਟਡ ਫ਼ਿਲਮ ਬਣਾਈ, ਜਿਸ ਨੂੰ ਵੇਖਣ ਤੋਂ ਬਾਅਦ ਕਾਰਟੂਨ ਦਾ ਅਹਿਸਾਸ ਹੁੰਦਾ ਹੈ। ਫ਼ਿਲਮ ਦੇ ਬੀ. ਜੀ. ਐੱਮ. ਅਤੇ ਸ਼ਰਦ ਕੇਲਕਰ ਦੇ ਡਾਇਲਾਗ ਕਾਫ਼ੀ ਪ੍ਰਭਾਵਸ਼ਾਲੀ ਹਨ ਪਰ ਜਿਸ ਤਰ੍ਹਾਂ ਰਾਵਣ ਬਣੇ ਸੈਫ ਅਲੀ ਖ਼ਾਨ ਨੂੰ ਦਰਸਾਇਆ ਗਿਆ ਹੈ ਇਹ ਕਾਫ਼ੀ ਅਪਮਾਨਜਨਕ ਹੈ।

ਇਹ ਖ਼ਬਰ ਵੀ ਪੜ੍ਹੋ : ‘ਆਦੀਪੁਰੂਸ਼’ ਲਈ ਪ੍ਰਭਾਸ ਦੀ ਫੀਸ ਜਾਣ ਉੱਡ ਜਾਣਗੇ ਤੁਹਾਡੇ ਹੋਸ਼, 500 ਕਰੋੜ ਦੇ ਬਜਟ ’ਚੋਂ ਲਈ ਮੋਟੀ ਰਕਮ

ਦੱਸ ਦਈਏ ਕਿ ਵੇਦਾਂ ਅਤੇ ਪੁਰਾਣਾਂ 'ਚ ਰਾਵਣ ਨੂੰ ਭਗਵਾਨ ਸ਼ਿਵ ਦਾ ਸਭ ਤੋਂ ਵੱਡਾ ਭਗਤ ਦੱਸਿਆ ਗਿਆ ਹੈ। ਰਾਵਣ ਹਿੰਦੂ ਵੀ ਸੀ ਅਤੇ ਬਲਾਕ ਪੰਡਿਤ ਵੀ ਪਰ ਸੈਫ ਅਲੀ ਖ਼ਾਨ ਬਣਿਆ ਰਾਵਣ ਕਿਸੇ ਵੀ ਪਾਸਿਓਂ  ਲੰਕਾਪਤੀ ਨਹੀਂ ਲੱਗਦਾ। 'ਆਦਿਪੁਰਸ਼' 'ਚ ਲੰਕੇਸ਼ ਨੂੰ ਬਹੁਤ ਗ਼ਲਤ ਢੰਗ ਨਾਲ ਦਰਸਾਇਆ ਗਿਆ ਹੈ। ਨਾ ਤਾਂ ਉਸ ਦੇ ਮੱਥੇ 'ਤੇ ਟਿੱਕਾ ਹੈ, ਨਾ ਹੀ ਉਹ ਕਿਸੇ ਵੀ ਤਰ੍ਹਾਂ ਹਿੰਦੂ ਰਾਜੇ ਜਾਂ ਬ੍ਰਾਹਮਣ ਵਰਗਾ ਲੱਗਦਾ ਹੈ। ਹਰ ਫਰੇਮ 'ਚ ਰਾਵਣ ਘੱਟ ਅਤੇ ਮੁਸਲਮਾਨ ਸ਼ਾਸਕ ਖਿਲਜੀ, ਔਰੰਗਜ਼ੇਬ ਜ਼ਿਆਦਾ ਨਜ਼ਰ ਆਉਂਦੇ ਹਨ। ਅੱਜ ਦੇ ਨਿਰਮਾਤਾ ਕੁਝ ਨਵਾਂ ਕਰਨ ਲਈ ਕੁਝ ਵੀ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਐਕਸ਼ਨ ਹੀਰੋ ਟਾਈਗਰ ਸ਼ਰਾਫ ਦੀ ਵਿਗੜੀ ਸਿਹਤ, ਵੀਡੀਓ ਵੇਖ ਪ੍ਰੇਸ਼ਾਨ ਹੋਏ ਪ੍ਰਸ਼ੰਸਕ

ਦੱਣਯੋਗ ਹੈ ਕਿ 'ਰਾਮਾਇਣ' ਵਰਗੇ ਮਹਾਂਕਾਵਿ ਨੂੰ ਇਸ ਤਰ੍ਹਾਂ ਪੇਸ਼ ਕਰਨਾ ਬਹੁਤ ਸ਼ਰਮਨਾਕ ਹੈ। 'ਆਦਿਪੁਰਸ਼' 'ਚ ਰਾਵਣ ਹੀ ਨਹੀਂ ਹਨੂੰਮਾਨ ਅਤੇ ਜਮਵੰਤ ਜੀ ਨੂੰ ਵੀ ਗਲ਼ਤ ਦਿਖਾਇਆ ਜਾ ਰਿਹਾ ਹੈ, ਜੋ ਕਿਸੇ ਵੀ ਤਰ੍ਹਾਂ ਦੇਖਣਯੋਗ ਨਹੀਂ ਹੈ। ਓਮ ਰਾਉਤ ਇੱਕ ਅਨੋਖਾ ਸੰਕਲਪ ਬੋਲ ਕੇ ਬਜਰੰਗੀ ਬਾਲੀ ਅਤੇ ਵਾਨਰ ਸੈਨਾ ਦਾ ਅਪਮਾਨ ਕਰ ਰਹੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫ਼ਿਲਮ ਦੇ ਟੀਜ਼ਰ ਦਾ ਕਾਫ਼ੀ ਵਿਰੋਧ ਹੋ ਰਿਹਾ ਹੈ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਤਾਂ ਫ਼ਿਲਮ ਦੇ ਨਿਰਮਾਤਾਵਾਂ ਨੂੰ ਚਿਤਾਵਨੀ ਵੀ ਦਿੱਤੀ ਹੈ। ਨਰੋਤਮ ਮਿਸ਼ਰਾ ਨੇ ਕਿਹਾ ਕਿ 'ਆਦਿਪੁਰਸ਼' ਦਾ ਟੀਜ਼ਰ ਹਰ ਤਰ੍ਹਾਂ ਨਾਲ ਸਾਡੀ ਆਸਥਾ 'ਤੇ ਹਮਲਾ ਕਰਨ ਵਾਲਾ ਹੈ। ਸਾਡੇ ਵਿਸ਼ਵਾਸ ਦੇ ਕੇਂਦਰ ਬਿੰਦੂ ਨੂੰ ਸਹੀ ਢੰਗ ਨਾਲ ਦਰਸਾਇਆ ਨਹੀਂ ਗਿਆ ਹੈ। ਹਨੂੰਮਾਨ ਜੀ ਨੂੰ ਗ਼ਲਤ ਤਰੀਕੇ ਨਾਲ ਦਰਸਾਇਆ ਗਿਆ ਹੈ। ਉਨ੍ਹਾਂ ਦੇ ਕੱਪੜਿਆਂ ਨੂੰ ਗਲ਼ਤ ਤਰੀਕੇ ਨਾਲ ਦਰਸਾਇਆ ਗਿਆ ਹੈ। ਸਗੋਂ ਹਨੂੰਮਾਨ ਚਾਲੀਸਾ 'ਚ ਹਨੂੰਮਾਨ ਜੀ ਦੇ ਚਿੱਤਰਣ ਦਾ ਸਪਸ਼ਟ ਜ਼ਿਕਰ ਹੈ। ਮੈਂ ਫ਼ਿਲਮ ਦੇ ਨਿਰਮਾਤਾ ਨੂੰ ਪੱਤਰ ਲਿਖ ਰਿਹਾ ਹਾਂ, ਜੇਕਰ ਇਹ ਤਸਵੀਰ ਨਾ ਹਟਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਗਾਇਕ ਅਲਫ਼ਾਜ਼ ਦੀ ਸਿਹਤ ਨੂੰ ਲੈ ਕੇ ਹਨੀ ਸਿੰਘ ਨੇ ਸਾਂਝੀ ਕੀਤੀ ਪੋਸਟ, ਕਿਹਾ- ਅਰਦਾਸ ਕਰੋ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News