ਕਿਸਮਤ ਆਪਣੀ ਜਗ੍ਹਾ ਪਰ ਮਿਹਨਤ, ਟੈਲੇਂਟ ਬਿਨਾਂ ਕੁਝ ਨਹੀਂ : ਦਿਵਿਆ ਖੋਸਲਾ

Friday, Aug 09, 2024 - 12:49 PM (IST)

ਕਿਸਮਤ ਆਪਣੀ ਜਗ੍ਹਾ ਪਰ ਮਿਹਨਤ, ਟੈਲੇਂਟ ਬਿਨਾਂ ਕੁਝ ਨਹੀਂ : ਦਿਵਿਆ ਖੋਸਲਾ

ਅਭਿਨਯ ਦੇਵ ਦੇ ਨਿਰਦੇਸ਼ਨ ਅਤੇ ਅਦਾਕਾਰਾ ਦਿਵਿਆ ਖੋਸਲਾ ਕੁਮਾਰ, ਅਦਾਕਾਰ ਹਰਸ਼ਵਰਧਨ ਰਾਣੇ ਅਤੇ ਅਨਿਲ ਕਪੂਰ ਸਟਾਰਰ ਫਿਲਮ ‘ਸਾਵੀ’ ਨੇ ਬਾਕਸ ਆਫਿਸ ’ਤੇ ਸਫ਼ਲਤਾ ਦੇ ਝੰਡੇ ਗੱਡ ਦਿੱਤੇ ਹਨ। ਇਹ ਫ਼ਿਲਮ ਭਾਰਤ ਸਮੇਤ 15 ਦੇਸ਼ਾਂ ਵਿਚ ਟ੍ਰੈਂਡ ਕਰ ਰਹੀ ਹੈ। ‘ਸਾਵੀ’ ਅਜਿਹੀ ਫਿਲਮ ਹੈ, ਜੋ ਇਕ ਅਜਿਹੀ ਔਰਤ ਦੀ ਕਹਾਣੀ ਹੈ, ਜਿਸ ਦਾ ਪਤੀ ਕਤਲ ਦੇ ਦੋਸ਼ ’ਚ ਜੇਲ ਦੀ ਸਜ਼ਾ ਕੱਟ ਰਿਹਾ ਹੈ।
ਉਸ ਨੂੰ ਆਪਣੇ ਪਤੀ ਨੂੰ ਬਚਾਅ ਕੇ ਭਾਰਤ ਲਿਜਾਣ ’ਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਖ਼ਿਰ ’ਚ ਉਹ ਉਸ ਮੁਕਾਮ ਨੂੰ ਹਾਸਲ ਕਰਨ ’ਚ ਸਫ਼ਲ ਹੋ ਜਾਂਦੀ ਹੈ। ਇਹ ਇਕ ਥ੍ਰਿਲਰ ਮੂਵੀ ਹੈ। ਫਿਲਮ ਦੀ ਸਫ਼ਲਤਾ ਬਾਰੇ ਅਦਾਕਾਰਾ ਦਿਵਿਆ ਖੋਸਲਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਹੈ। ਪੇਸ਼ ਹਨ ਮੁੱਖ ਅੰਸ਼ ...

ਇਸ ਸਮੇਂ ਤੁਹਾਡੀ ਫਿਲਮ ‘ਸਾਵੀ’ ਕਿੱਥੇ-ਕਿੱਥੇ ਟ੍ਰੈਂਡ ਕਰ ਰਹੀ ਹੈ?
ਸਾਡੀ ਫਿਲਮ ‘ਸਾਵੀ’ ਫਿਲਹਾਲ ਨੈੱਟਫਲਿਕਸ ਦੇ ਚਾਰਟਸ ’ਤੇ ਇਸ ਸਮੇਂ ਨੰਬਰ ਵਨ ’ਤੇ ਟ੍ਰੈਂਡ ਕਰ ਰਹੀ ਹੈ ਅਤੇ ਲੱਗਭਗ 15 ਦੇਸ਼ਾਂ ’ਚ ਇਹ ਫਿਲਮ ਟ੍ਰੈਂਡ ਕਰ ਰਹੀ ਹੈ। ਇਨ੍ਹਾਂ ’ਚ ਭਾਰਤ, ਸਿੰਗਾਪੁਰ, ਕੁਵੈਤ, ਪਾਕਿਸਤਾਨ, ਸਾਊਦੀ ਅਰਬ, ਯੂ. ਏ. ਈ., ਸ਼੍ਰੀਲੰਕਾ, ਬੰਗਲਾਂਦੇਸ਼, ਮਲੇਸ਼ੀਆ, ਕਤਰ, ਓਮਾਨ, ਬਹਿਰੀਨ ਅਤੇ ਹੋਰ ਵੀ ਕਈ ਦੇਸ਼ ਸ਼ਾਮਲ ਹਨ। ਦਰਸ਼ਕਾਂ ਨੂੰ ਇਹ ਫਿਲਮ ਬਹੁਤ ਪਸੰਦ ਆ ਰਹੀ ਹੈ।

ਕੋਈ ਅਜਿਹਾ ਪਲ ਜੋ ਤੁਹਾਡੇ ਦਿਲ ਦੇ ਬੇਹੱਦ ਕਰੀਬ ਹੋਵੇ ਅਤੇ ਜੋ ਤੁਹਾਡੇ ਦਿਲ ਨੂੰ ਛੂਹ ਗਿਆ।
ਕਾਫ਼ੀ ਮੈਸੇਜ ਆਉਂਦੇ ਹਨ ਕਿ ਪਰ ਹਾਲੇ ਮੈਂ ਚੈੱਕ ਨਹੀਂ ਕੀਤੇ ਹਨ ਕਿਉਂਕਿ ਮੈਂ ਕਾਫੀ ਵਿਅਸਤ ਹਾਂ। ਪਰ ਜਦੋਂ ਮੂਵੀ ਰਿਲੀਜ਼ ਹੋਈ ਸੀ ਤਾਂ ਮੈਨੂੰ ਯਾਦ ਹੈ ਕਿ ਮੈਂ ਅਲੱਗ-ਅਲੱਗ ਜਗ੍ਹਾ ’ਤੇ ਜਾ ਕੇ ਦੇਖ ਰਹੀ ਸੀ। ਹਰ ਜਗ੍ਹਾ ਮੈਨੂੰ ਬਹੁਤ ਪਿਆਰ ਮਿਲਿਆ ਪਰ ਜੈਪੁਰ ਦੀ ਲੇਡੀਜ਼ ਨੇ ਇਕ ਪੋਸਟ ਪਾਈ ਸੀ, ਜੋ ਮੇਰੇ ਦਿਲ ਨੂੰ ਛੂਹ ਗਈ। ਉਨ੍ਹਾਂ ਪੋਸਟ ’ਚ ਲਿਖਿਆ ‘ਸਾਵੀ ਇੰਸਪਾਈਡ ਵੂਮੈਨ’। ਉਨ੍ਹਾਂ ਦੀ ਇਸ ਪੋਸਟ ਨੇ ਮੈਨੂੰ ਭਾਵੁਕ ਕਰ ਦਿੱਤਾ। ਅੱਜ ਤੱਕ ਹਿੰਦੀ ਸਿਨੇਮਾ ਦੇ ਪਰਦੇ ’ਤੇ ਦੇਖਿਆ ਗਿਆ ਹੈ ਕਿ ਮੇਲ ਐਕਟਰ ਫੀਮੇਲ ਐਕਟ੍ਰੈੱਸ ਨੂੰ ਬਚਾਉਂਦੇ ਹਨ ਪਰ ਇਹ ਬਿਲਕੁਲ ਅਲੱਗ ਹੈ।

ਪਹਿਲੀ ਵਾਰ ਕਿਸੇ ਫੀਮੇਲ ਐਕਟ੍ਰੈੱਸ ਨੇ ਮੇਲ ਐਕਟਰ ਦਾ ਰੋਲ ਅਦਾ ਕੀਤਾ ਹੈ, ਜਿਸ ’ਚ ਉਹ ਜੇੇਲ ਬ੍ਰੇਕ ਕਰ ਕੇ ਆਪਣੇ ਪਤੀ ਨੂੰ ਬਾਹਰ ਕਢਵਾਉਣ ਦਾ ਪੂਰਾ ਪਲਾਨ ਕਰਦੀ ਹੈ।

ਤੁਸੀਂ ਆਪਣੇ ਪ੍ਰਾਜੈਕਟ ਦੀ ਚੋਣ ਕਿਸ ਆਧਾਰ ’ਕਰਦੇ ਹੋ?
ਮੇਰੇ ਲਈ ਕਿਸੇ ਵੀ ਪ੍ਰਾਜੈਕਟ ਨੂੰ ਚੁਣਨ ’ਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਸਕ੍ਰਿਪਟ ਅਤੇ ਕਿਰਦਾਰ। ਇਹ ਦੋਵੇਂ ਸਭ ਤੋਂ ਜ਼ਿਆਦਾ ਮਹੱਤਵਪੂਰਨ ਹਨ। ਜੋ ਸਕ੍ਰਿਪਟ ਮੈਨੂੰ ਚੰਗੀ ਲੱਗਦੀ ਹੈ ਜਾਂ ਕੁਝ ਕਿਰਦਾਰ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਕਰਨ ’ਚ ਕੁਝ ਚਣੌਤੀਪੂਰਨ ਹੁੰਦਾ ਹੈ, ਜਿਵੇਂ ਮੈਂ ਯਾਰੀਆਂ-2 ਕੀਤੀ।
ਉਸ ਦੇ ਬਾਅਦ ਬਿਲਕੁਲ ਅਲੱਗ ‘ਸਾਵੀ’ ਫਿਲਮ ਹੈ। ਇਸ ਤੋਂ ਬਾਅਦ ਵੀ ਮੈਂ ਕੁਝ ਅਜਿਹਾ ਕਰਾਂਗੀ ਜੋ ਬਿਲਕੁਲ ਅਲੱਗ ਹੋਵੇਗਾ ਅਤੇ ਮੇਰਾ ਮਨ ਹੈ ਕਿ ਮੈਂ ਇਕ ਕਾਮੇਡੀ ਮੂਵੀ ਕਰਾਂ ਕਿਉਂਕਿ ਉਹ ਮੇਰਾ ਜੌਨਰ ਹੈ ਅਤੇ ਮੇਰਾ ਮਨ ਵੀ ਹੈ। ਮੈਂ ਚਾਹੁੰਦੀ ਹਾਂ ਕਿ ਕੋਈ ਕਾਮੇਡੀ ਮੂਵੀ ਦੀ ਸਕ੍ਰਿਪਟ ਮੇਰੇ ਕੋਲ ਆਵੇ।

ਹਰ ਕਿਰਦਾਰ ਕੁਝ ਨਾ ਕੁਝ ਸਿਖਾਉਂਦਾ ਹੈ, ‘ਸਾਵੀ’ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ।
‘ਸਾਵੀ’ ਫਿਲਮ ਤੋਂ ਮੈਨੂੰ ਕਾਫੀ ਕੁਝ ਸਿਖਣ ਨੂੰ ਮਿਲਿਆ ਹੈ। ਇਸ ਫਿਲਮ ਤੋਂ ਮੈਨੂੰ ਐਕਸ਼ਨ ਸਿੱਖਣ ਦਾ ਮੌਕਾ ਮਿਲਿਆ ਹੈ, ਜੋ ਕਿ ਮੇਰੇ ਲਈ ਕਾਫੀ ਚਣੌਤੀਪੂਰਨ ਅਤੇ ਸਰਪ੍ਰਾਈਜ਼ਿੰਗ ਸੀ। ਮੈਨੂੰ ਅਜਿਹੇ ਹੀ ਅਲੱਗ-ਅਲੱਗ ਕਿਰਦਾਰ ਨਿਭਾਉਣਾ ਪਸੰਦ ਹੈ, ਜਿਸ ’ਚ ਕੁਝ ਸਿੱਖਣ ਨੂੰ ਮਿਲੇ।

ਆਉਣ ਵਾਲੇ ਸਮੇਂ ’ਚ ਅਸੀਂ ਤੁਹਾਨੂੰ ਕਿਸ ਪ੍ਰਾਜੈਕਟ ’ਚ ਦੇਖ ਸਕਾਂਗੇ?
ਮੈਂ ਤੇਲਗੂ ਫਿਲਮ ਸਾਈਨ ਕੀਤੀ ਹੈ ‘ਹੀਰੋ-ਹੀਰੋਇਨ’। ਇਸ ਤੋਂ ਪਹਿਲਾਂ ਇਕ ਹਿੰਦੀ ਫਿਲਮ ਕਰ ਰਹੀ ਹਾਂ। ਉਸ ਬਾਰੇ ਮੈਂ ਹਾਲੇ ਗੱਲ ਨਹੀਂ ਕਰ ਸਕਦੀ। ਉਹ ਪ੍ਰਾਜੈਕਟ ਵੀ ‘ਸਾਵੀ’ ਤੋਂ ਬਿਲਕੁਲ ਅਲੱਗ ਹੈ ਅਤੇ ਉਹ ਕਿਰਦਾਰ ਵੀ ਅਜਿਹਾ ਹੀ ਚੈਲੇਂਜਿੰਗ ਹੈ।
ਤੁਸੀਂ ਮੈਨੂੰ ਉਸ ’ਚ ਬਿਲਕੁਲ ਅਲੱਗ ਰੋਲ ’ਚ ਦੇਖੋਗੇ। ਇਸ ਤੋਂ ਜ਼ਿਆਦਾ ਮੈਂ ਹਾਲੇ ਇਸ ਪ੍ਰਾਜੈਕਟ ਬਾਰੇ ਫਿਲਹਾਲ ਨਹੀਂ ਦੱਸ ਸਕਦੀ ਪਰ ਤੁਹਾਨੂੰ ਇਹ ਕਾਫ਼ੀ ਪਸੰਦ ਆਵੇਗਾ।

ਫਿਲਮ ਸਾਵੀ ਤੋਂ ਬਾਅਦ ਪ੍ਰੋਫੈਸ਼ਨਲ ਲਾਈਫ ’ਚ ਹੁਣ ਕਿਸ ਤਰ੍ਹਾਂ ਦੇ ਬਦਲਾਅ ਆਏ ਹਨ?
ਸਾਵੀ ਦੇ ਬਾਅਦ ਮੇਰੇ ਕੋਲ ਕਾਫ਼ੀ ਚੰਗੀਆਂ-ਚੰਗੀਆਂ ਕਹਾਣੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜਿਵੇਂ ਦੀਆਂ ਕਹਾਣੀਆਂ ਮੈਂ ਲੱਭਦੀ ਸੀ, ਉਸ ਤਰ੍ਹਾਂ ਦੀਆਂ ਕਹਾਣੀਆਂ ਆਉਣ ਲੱਗੀਆਂ ਹਨ। ਜਦੋਂ ਤੁਹਾਡੇ ਕੋਲ ਮੌਕੇ ਆਉਂਦੇ ਹਨ, ਉਦੋਂ ਤੁਸੀਂ ਆਪਣੀ ਪ੍ਰਤਿਭਾ ਦਿਖਾ ਪਾਉਂਦੇ ਹੋ। ਤਾਂ ਉਹ ਕਹਾਣੀਆਂ ਹੁਣ ਮੈਨੂੰ ਮਿਲਣ ਲੱਗੀਆਂ ਹਨ ਅਤੇ ਮੈਂ ਇਸ ਦੇ ਲਈ ਕਾਫ਼ੀ ਉਤਸ਼ਾਹਿਤ ਹਾਂ।

ਇਕ ਅਦਾਕਾਰਾ ਹੋਣ ਦੇ ਨਾਤੇ ਮਿਹਨਤ ਅਤੇ ਕਿਸਮਤ ਲੈ ਕੇ ਤੁਹਾਡੀ ਕੀ ਵਿਚਾਰਧਾਰਾ ਹੈ, ਸਾਂਝਾ ਕਰੋ।
ਮੈਂ ਹਮੇਸ਼ਾ ਆਪਣੀ ਜ਼ਿੰਦਗੀ ’ਚ ਕਾਫੀ ਮਿਹਨਤ ਕਰਦੀ ਹਾਂ। ਸ਼ੁਰੂ ਤੋਂ ਹੀ ਬਹੁਤ ਮਿਹਨਤ ਕਰਦੀ ਆ ਰਹੀ ਹਾਂ। ਕਿਸਮਤ ਵੀ ਕਾਫ਼ੀ ਜ਼ਰੂਰੀ ਹੁੰਦੀ ਹੈ ਅਤੇ ਸਭ ਤੋਂ ਜ਼ਿਆਦਾ ਜ਼ਰੂਰੀ ਪ੍ਰਤਿਭਾ ਹੁੰਦਾ ਹੈ ਕਿਉਂਕਿ ਉਸ ਦੇ ਬਿਨਾਂ ਕੁਝ ਨਹੀਂ ਹੈ। ਇਹ ਸਭ ਚੀਜ਼ਾਂ ਇਕੱਠੀਆਂ ਮਿਲ ਕੇ ਕੰਮ ਕਰਦੀਆਂ ਹਨ ਅਤੇ ਦੁਆਵਾਂ ਵੀ ਉਨੀਆਂ ਹੀ ਜ਼ਰੂਰੀ ਹਨ।


author

sunita

Content Editor

Related News