ਆਲੀਆ-ਰਣਬੀਰ ਤੋਂ ਲੈ ਕੇ ਹੰਸਿਕਾ ਮੋਟਵਾਨੀ ਤੱਕ, ਇਹ ਮਸ਼ਹੂਰ ਜੋੜੇ ਮਨਾਉਣਗੇ ਵਿਆਹ ਦੀ ਪਹਿਲੀ ਲੋਹੜੀ

Friday, Jan 13, 2023 - 04:26 PM (IST)

ਆਲੀਆ-ਰਣਬੀਰ ਤੋਂ ਲੈ ਕੇ ਹੰਸਿਕਾ ਮੋਟਵਾਨੀ ਤੱਕ, ਇਹ ਮਸ਼ਹੂਰ ਜੋੜੇ ਮਨਾਉਣਗੇ ਵਿਆਹ ਦੀ ਪਹਿਲੀ ਲੋਹੜੀ

ਮੁੰਬਈ (ਬਿਊਰੋ) : ਅੱਜ ਦੁਨੀਆ ਭਰ 'ਚ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਦੇ ਸੈਲੀਬ੍ਰੇਸ਼ਨ 'ਚ ਫ਼ਿਲਮੀ ਹਸਤੀਆਂ ਕਿਵੇਂ ਪਿੱਛੇ ਰਹਿ ਸਕਦੀਆਂ ਹਨ। ਫ਼ਿਲਮ ਇੰਡਸਟਰੀ ਦੇ ਕਈ ਅਜਿਹੇ ਜੋੜੇ ਹਨ, ਜੋ ਅੱਜ ਆਪਣੇ ਵਿਆਹ ਦੀ ਪਹਿਲੀ ਲੋਹੜੀ ਸੈਲੀਬ੍ਰੇਟ ਕਰਨਗੇ। ਆਓ ਜਾਣਦੇ ਹਾਂ ਵਿਆਹ ਤੋਂ ਬਾਅਦ ਕਿਹੜੇ ਕਲਾਕਾਰ ਇਕੱਠੇ ਇਸ ਤਿਉਹਾਰ ਨੂੰ ਮਨਾਉਣਗੇ।

ਆਲੀਆ ਭੱਟ ਤੇ ਰਣਬੀਰ ਕਪੂਰ
ਬਾਲੀਵੁੱਡ ਅਦਾਕਾਰ ਆਲੀਆ ਭੱਟ ਅਤੇ ਰਣਬੀਰ ਕਪੂਰ ਵਿਆਹ ਤੋਂ ਬਾਅਦ ਪਹਿਲੀ ਲੋਹੜੀ ਇਕੱਠੇ ਮਨਾਉਣ ਜਾ ਰਹੇ ਹਨ। ਆਲੀਆ ਭੱਟ ਅਤੇ ਰਣਬੀਰ ਕਪੂਰ ਲਈ ਸਾਲ 2023 ਦਾ ਇਹ ਪਹਿਲਾ ਤਿਉਹਾਰ ਬਹੁਤ ਖ਼ਾਸ ਹੋਣ ਵਾਲਾ ਹੈ ਕਿਉਂਕਿ ਇਹ ਜੋੜਾ ਆਪਣੀ ਧੀ ਰਾਹਾ ਕਪੂਰ ਨਾਲ ਵੀ ਪਹਿਲੀ ਲੋਹੜੀ ਮਨਾਏਗਾ।

PunjabKesari

ਮੌਨੀ ਰਾਏ ਤੇ ਸੂਰਜ
'ਨਾਗਿਨ' ਫੇਮ ਅਦਾਕਾਰਾ ਮੌਨੀ ਰਾਏ ਨੇ ਪਿਛਲੇ ਸਾਲ ਜਨਵਰੀ ਮਹੀਨੇ 'ਚ ਆਪਣੇ ਪ੍ਰੇਮੀ ਸੂਰਜ ਨਾਂਬਿਆਰ ਨਾਲ ਵਿਆਹ ਕਰਵਾਇਆ ਸੀ। ਮੌਨੀ ਰਾਏ ਅਤੇ ਸੂਰਜ ਦੀ ਜੋੜੀ ਵਜੋਂ ਇਹ ਪਹਿਲੀ ਲੋਹੜੀ ਹੋਵੇਗੀ।

PunjabKesari

ਕਰਿਸ਼ਮਾ ਤੰਨਾ
ਅਦਾਕਾਰਾ ਕਰਿਸ਼ਮਾ ਤੰਨਾ ਨੇ 5 ਫਰਵਰੀ 2022 ਨੂੰ ਮੁੰਬਈ ਦੇ ਇੱਕ ਸਫ਼ਲ ਰੀਅਲ ਅਸਟੇਟ ਕਾਰੋਬਾਰੀ ਨਾਲ ਵਿਆਹ ਕੀਤਾ ਸੀ। ਇਹ ਜੋੜਾ ਵੀ ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਲੋਹੜੀ ਮਨਾਉਣ ਜਾ ਰਿਹਾ ਹੈ।

PunjabKesari

ਰਿਚਾ ਚੱਢਾ ਅਤੇ ਅਲੀ ਫਜ਼ਲ
ਬਾਲੀਵੁੱਡ ਜੋੜਾ ਰਿਚਾ ਚੱਢਾ ਅਤੇ ਅਲੀ ਫਜ਼ਲ ਸਾਲ 2022 ਦੇ ਸਭ ਤੋਂ ਮਸ਼ਹੂਰ ਵਿਆਹਾਂ 'ਚੋਂ ਇੱਕ ਰਿਹਾ ਹੈ। ਅੱਜ ਰਿਚਾ ਅਤੇ ਅਲੀ ਬਤੌਰ ਪਤੀ-ਪਤਨੀ ਆਪਣੀ ਪਹਿਲੀ ਲੋਹੜੀ ਸੈਲੀਬ੍ਰੇਟ ਕਰਨਗੇ।

PunjabKesari

ਵਿਕਰਾਂਤ ਮੈਸੀ
ਅਦਾਕਾਰ ਵਿਕਰਾਂਤ ਮੈਸੀ ਨੇ ਪਿਛਲੇ ਸਾਲ 18 ਫਰਵਰੀ ਨੂੰ ਸ਼ੀਤਲ ਠਾਕੁਰ ਨਾਲ ਸੱਤ ਫੇਰੇ ਲਏ ਸਨ। ਇਸ ਜੋੜੇ ਨੇ ਸੱਤ ਸਾਲ ਡੇਟ ਕਰਨ ਤੋਂ ਬਾਅਦ ਸਾਲ 2022 'ਚ ਵਿਆਹ ਕਰਵਾਇਆ। ਜੋੜਾ ਪਹਿਲੀ ਵਾਰ ਪਤੀ-ਪਤਨੀ ਵਜੋਂ ਲੋਹੜੀ ਮਨਾਉਣ ਜਾ ਰਿਹਾ ਹੈ।

PunjabKesari

ਹੰਸਿਕਾ ਮੋਟਵਾਨੀ ਤੇ ਸੋਹੇਲ ਕਥੂਰੀਆ
ਪਿਛਲੇ ਸਾਲ ਦਸੰਬਰ ਮਹੀਨੇ 'ਚ ਮਨੋਰੰਜਨ ਜਗਤ ਦਾ ਇੱਕ ਵਿਆਹ ਕਾਫ਼ੀ ਸੁਰਖੀਆਂ 'ਚ ਰਿਹਾ ਸੀ। ਅਦਾਕਾਰਾ ਹੰਸਿਕਾ ਮੋਟਵਾਨੀ ਨੇ 4 ਦਸੰਬਰ 2022 ਨੂੰ ਬਿਜ਼ਨੈੱਸਮੈਨ ਸੋਹੇਲ ਕਥੂਰੀਆ ਨਾਲ ਵਿਆਹ ਕੀਤਾ ਸੀ। ਇਹ ਜੋੜਾ ਵੀ ਆਪਣੇ ਵਿਆਹ ਦੀ ਪਹਿਲੀ ਲੋਹੜੀ ਦਾ ਜਸ਼ਨ ਮਨਾਏਗਾ।

PunjabKesari


author

sunita

Content Editor

Related News