ਘਟਨਾਵਾਂ ’ਤੇ ਵੀਡੀਓਜ਼ ਬਣਾਉਣ ਵਾਲਿਆਂ ਨੂੰ ਕਰਾਰਾ ਜਵਾਬ ਹੈ ਨੌਰਾ ਸਾਬ ਦਾ ਗੀਤ ‘ਲਾਈਵ ਡੈੱਡ’ (ਵੀਡੀਓ)
Wednesday, Nov 02, 2022 - 02:09 PM (IST)
ਚੰਡੀਗੜ੍ਹ (ਬਿਊਰੋ)– ਸਾਡੇ ਸਮਾਜ ਦੀ ਮਾੜੀ ਆਦਤ ਅੱਜਕਲ ਸੋਸ਼ਲ ਮੀਡੀਆ ਬਣ ਗਈ ਹੈ। ਕੁਝ ਵੀ ਚੰਗਾ-ਮਾੜਾ ਹੋ ਰਿਹਾ ਹੋਵੇ, ਉਸ ਨੂੰ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੀ ਹਰ ਕਿਸੇ ਨੂੰ ਕਾਹਲ ਰਹਿੰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਮਰੀਕੀ ਰੈਪਰ ਟੇਕਆਫ ਦਾ ਗੋਲੀ ਮਾਰ ਕੇ ਕਤਲ, ਡਾਈਸ ਗੇਮ ਦੌਰਾਨ ਹੋਇਆ ਸੀ ਝਗੜਾ
ਇਥੋਂ ਤਕ ਕਿ ਲੋਕ ਸਮਾਜ ’ਚ ਹੁੰਦੀਆਂ ਵੱਖ-ਵੱਖ ਘਟਨਾਵਾਂ ’ਤੇ ਵੀ ਵਿਊਜ਼ ਖੱਟਣ ਤੋਂ ਪਿੱਛੇ ਨਹੀਂ ਹੱਟਦੇ। ਇਸੇ ਵਿਸ਼ੇ ’ਤੇ ਗਾਇਕ ਨੌਰਾ ਸਾਬ ਦਾ ਗੀਤ ‘ਲਾਈਵ ਡੈੱਡ’ ਰਿਲੀਜ਼ ਹੋਇਆ ਹੈ।
ਗੀਤ ’ਚ ਜਿਥੇ ਸਿੱਧੂ ਮੂਸੇ ਵਾਲਾ ਦੇ ਕਤਲ ਕਾਂਡ ਦੀ ਗੱਲ ਹੋ ਰਹੀ ਹੈ, ਉਥੇ ਸਮਾਜ ’ਚ ਹੁੰਦੀਆਂ ਵੱਖ-ਵੱਖ ਮਾੜੀਆਂ ਘਟਨਾਵਾਂ ’ਤੋਂ ਲੋਕਾਂ ਵਲੋਂ ਵੀਡੀਓਜ਼ ਬਣਾਏ ਜਾਣ ਨੂੰ ਵੀ ਦਰਸਾਇਆ ਗਿਆ ਹੈ।
ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖ਼ੁਦ ਨੌਰਾ ਸਾਬ ਨੇ ਲਿਖੇ ਹਨ। ਗੀਤ ਨੂੰ ਸੰਗੀਤ ਸੀ. ਕੇ. ਰੌਕਸ ਨੇ ਦਿੱਤਾ ਹੈ। ਪੋਸਟਰ/ਵੀਡੀਓ ਬ੍ਰੈਨ ਕ੍ਰਿਏਸ਼ਨਜ਼ ਨੇ ਬਣਾਈ ਹੈ। ਗੀਤ ਨੌਰਾ ਸਾਬ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ।
ਨੋਟ– ਤੁਹਾਨੂੰ ‘ਲਾਈਵ ਡੈੱਡ’ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।