''ਲਾਈਗਰ'' ਦਾ ਟੀਜ਼ਰ ਰਿਲੀਜ਼, MMA ਫਾਈਟਰ ਬਣੇ ''ਅਰਜੁਨ ਰੇਡੀ'' ਵਾਲੇ ਵਿਜੈ ਦੇਵਰਕੋਂਡਾ

Friday, Dec 31, 2021 - 12:53 PM (IST)

''ਲਾਈਗਰ'' ਦਾ ਟੀਜ਼ਰ ਰਿਲੀਜ਼, MMA ਫਾਈਟਰ ਬਣੇ ''ਅਰਜੁਨ ਰੇਡੀ'' ਵਾਲੇ ਵਿਜੈ ਦੇਵਰਕੋਂਡਾ

ਨਵੀਂ ਦਿੱਲੀ : ਆਖਿਰਕਾਰ 2021 ਦੇ ਆਖਰੀ ਦਿਨ ਪ੍ਰਸ਼ੰਸਕਾਂ ਦੀ ਲੰਬੀ ਉਡੀਕ ਖ਼ਤਮ ਹੋ ਗਈ ਅਤੇ ਉਨ੍ਹਾਂ ਨੂੰ ਲੀਗਰ-ਸਾਲਾ ਕਰਾਸਬ੍ਰੀਡ ਦੀ ਪਹਿਲੀ ਝਲਕ ਦੇਖਣ ਨੂੰ ਮਿਲੀ। ਵਿਜੇ ਦੇਵਰਕੋਂਡਾ ਅਤੇ ਅਨਨਿਆ ਪਾਂਡੇ ਸਟਾਰਰ 'ਲੀਗਰ-ਸਾਲਾ ਕਰਾਸਬ੍ਰੀਡ' ਦਾ ਪਹਿਲਾ ਲੁੱਕ ਟੀਜ਼ਰ ਸ਼ੁੱਕਰਵਾਰ ਨੂੰ ਰਿਲੀਜ਼ ਕੀਤਾ ਗਿਆ।

ਟੀਜ਼ਰ 'ਚ ਵਿਜੇ ਦੇਵਰਕੋਂਡਾ ਮੁੰਬਈ ਦੇ ਇਕ ਸਟ੍ਰੀਟ ਫਾਈਟਰ ਦੇ ਰੂਪ 'ਚ ਨਜ਼ਰ ਆ ਰਹੇ ਹਨ, ਜੋ MMA ਫਾਈਟ ਤਕ ਦਾ ਸਫ਼ਰ ਕਰਦਾ ਹੈ। ਟੀਜ਼ਰ ਵਿਜੇ ਦੇਵਰਕੋਂਡਾ ਦੇ ਕੁਝ ਜ਼ਬਰਦਸਤ ਮੁੱਕੇ ਅਤੇ ਕਿੱਕਾਂ ਨੂੰ ਦਰਸਾਉਂਦਾ ਹੈ, ਜੋ ਹਰ ਕਿਸੇ ਦਾ ਵਾਟ ਲਗਾਉਣ ਲਈ ਤਿਆਰ ਹੈ। ਲੀਗਰ ਦਾ ਨਿਰਦੇਸ਼ਨ ਪੁਰੀ ਜਗਨਨਾਥ ਨੇ ਕੀਤਾ ਹੈ, ਜਿਸ ਨੂੰ ਕਰਨ ਜੌਹਰ ਨੇ ਪ੍ਰੋਡਿਊਸ ਕੀਤਾ ਹੈ। ਕਰਨ ਜੌਹਰ ਇਸ ਫ਼ਿਲਮ ਰਾਹੀਂ ਵਿਜੇ ਦੇਵਰਕੋਂਡਾ ਨੂੰ ਬਾਲੀਵੁੱਡ 'ਚ ਲਾਂਚ ਕਰ ਰਹੇ ਹਨ। ਉਂਝ ਇਹ ਫ਼ਿਲਮ ਹਿੰਦੀ ਦੇ ਨਾਲ-ਨਾਲ ਤੇਲਗੂ, ਤਾਮਿਲ, ਮਲਿਆਲਮ ਅਤੇ ਕੰਨੜ ਭਾਸ਼ਾਵਾਂ 'ਚ ਵੀ ਰਿਲੀਜ਼ ਹੋਵੇਗੀ। ਲੀਗਰ ਅਗਲੇ ਸਾਲ 25 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਜਾਣ ਜਾ ਰਹੀ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਡੇ ਨਾਲ ਸਾਂਝੀ ਕਰੋ।


author

sunita

Content Editor

Related News