‘ਟਾਈਟੈਨਿਕ’ ਅਦਾਕਾਰ ਲਿਓਨਾਰਡੋ ਡਿਕੈਪਰੀਓ ਨੇ ਕੀਤੀ ਯੂਕਰੇਨ ਦੀ ਮਦਦ, ਦਾਨ ਕੀਤੇ 76 ਕਰੋੜ ਰੁਪਏ

Tuesday, Mar 08, 2022 - 11:49 AM (IST)

‘ਟਾਈਟੈਨਿਕ’ ਅਦਾਕਾਰ ਲਿਓਨਾਰਡੋ ਡਿਕੈਪਰੀਓ ਨੇ ਕੀਤੀ ਯੂਕਰੇਨ ਦੀ ਮਦਦ, ਦਾਨ ਕੀਤੇ 76 ਕਰੋੜ ਰੁਪਏ

ਮੁੰਬਈ (ਬਿਊਰੋ)– ਯੂਕਰੇਨ ਤੇ ਰੂਸ ਵਿਚਾਲੇ ਚੱਲ ਰਹੀ ਜੰਗ ਨੇ ਦੋਵਾਂ ਦੇਸ਼ਾਂ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ ਪਰ ਰੂਸ ਵਰਗੇ ਵਿਸ਼ਾਲ ਦੇਸ਼ ਦੇ ਸਾਹਮਣੇ ਯੂਕਰੇਨ ਪੂਰੀ ਤਰ੍ਹਾਂ ਹੜਬੜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਪਹਿਲੀ ਵਾਰ ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਕੀਤੀ ਸਾਂਝੀ

ਕਈ ਸਿਤਾਰੇ ਯੂਕਰੇਨ ਦੇ ਸਮਰਥਨ ’ਚ ਆਪਣੀ ਆਵਾਜ਼ ਚੁੱਕ ਰਹੇ ਹਨ। ਇਸ ਵਿਚਾਲੇ ‘ਟਾਈਟੈਨਿਕ’ ਅਦਾਕਾਰ ਲਿਓਨਾਰਡੋ ਡਿਕੈਪਰੀਓ ਯੂਕਰੇਨ ਦੀ ਮਦਦ ਲਈ ਅੱਗੇ ਆਏ ਹਨ।

ਲਿਓਨਾਰਡੋ ਡਿਕੈਪਰੀਓ ਨੇ 10 ਮਿਲੀਅਨ ਅਮਰੀਕੀ ਡਾਲਰ ਯਾਨੀ ਲਗਭਗ 76 ਕਰੋੜ ਰੁਪਏ ਦਾਨ ਕੀਤੇ ਹਨ। ਉਨ੍ਹਾਂ ਦੀ ਇਹ ਆਰਥਿਕ ਮਦਦ ਮੁਸੀਬਤ ਦੇ ਸਮੇਂ ਯੂਕਰੇਨ ਲਈ ਵੱਡੀ ਸਹਾਇਤਾ ਹੈ।

ਮਜ਼ੇਦਾਰ ਗੱਲ ਇਹ ਹੈ ਕਿ ਲਿਓਨਾਰਡੋ ਦੀ ਨਾਨੀ ਯੂਕਰੇਨ ਸਥਿਤ ਓਡੇਸਾ ਦੀ ਸੀ। ਅਜਿਹੇ ’ਚ ਅਦਾਕਾਰ ਦਾ ਯੂਕਰੇਨ ਨਾਲ ਡੂੰਘਾ ਰਿਸ਼ਤਾ ਹੈ। ਉਹ ਸਿੱਧੇ ਤੌਰ ’ਤੇ ਨਾ ਸਹੀ ਪਰ ਉਨ੍ਹਾਂ ਦੀਆਂ ਜੜ੍ਹਾਂ ਯੂਕਰੇਨ ਨਾਲ ਜੁੜੀਆਂ ਹਨ। 10 ਮਿਲੀਅਨ ਡਾਲਰ ਦੀ ਵੱਡੀ ਰਕਮ ਦਾਨ ਕਰਕੇ ਉਨ੍ਹਾਂ ਨੇ ਯੂਕਰੇਨ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰ ਲਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News