ਇਸ ਸ਼ੁੱਕਰਵਾਰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਰਣਜੀਤ ਬਾਵਾ ਤੇ ਮਾਹਿਰਾ ਸ਼ਰਮਾ ਦੀ ਫ਼ਿਲਮ ‘ਲੈਂਬਰਗਿੰਨੀ’
Saturday, May 27, 2023 - 02:19 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਲੈਂਬਰਗਿੰਨੀ’ ਆਪਣੇ ਟਰੇਲਰ ਤੇ ਗੀਤਾਂ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫ਼ਿਲਮ ’ਚ ਰਣਜੀਤ ਬਾਵਾ ਤੇ ਮਾਹਿਰਾ ਸ਼ਰਮਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦਾ ਟਰੇਲਰ 13 ਮਈ ਨੂੰ ਰਿਲੀਜ਼ ਹੋਇਆ ਸੀ, ਜਿਸ ਨੂੰ ਹੁਣ ਤਕ 4.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ : ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਲਈ ਬੁੱਕ ਵੈਨਿਊ ਦੀਆਂ ਵੇਖੋ ਤਸਵੀਰਾਂ, ਬੈਠ ਸਕਦੇ ਨੇ 8 ਹਜ਼ਾਰ ਦਰਸ਼ਕ
ਟਰੇਲਰ ਤੋਂ ਪਤਾ ਚੱਲਦਾ ਹੈ ਕਿ ਇਹ ਫ਼ਿਲਮ ਲੈਂਬਰ ਯਾਨੀ ਰਣਜੀਤ ਬਾਵਾ ਤੇ ਗਿੰਨੀ ਯਾਨੀ ਮਾਹਿਰਾ ਸ਼ਰਮਾ ਦੇ ਪਿਆਰ ਦੀ ਕਹਾਣੀ ਹੋਣ ਵਾਲੀ ਹੈ, ਜਿਸ ’ਚ ਕਈ ਉਤਾਰ-ਚੜ੍ਹਾਅ ਆਉਂਦੇ ਹਨ। ਇਸ ਦੇ ਨਾਲ ਹੀ ਕਾਮੇਡੀ ਦੀ ਡੋਜ਼ ਵੀ ਦਿੱਤੀ ਗਈ ਹੈ।
ਫ਼ਿਲਮ ’ਚ ਰਣਜੀਤ ਬਾਵਾ ਤੇ ਮਾਹਿਰਾ ਤੋਂ ਇਲਾਵਾ ਸਰਬਜੀਤ ਚੀਮਾ, ਕਿੰਮੀ ਵਰਮਾ, ਨਿਰਮਲ ਰਿਸ਼ੀ, ਅਸ਼ੋਕ ਤਾਂਗੜੀ, ਸ਼ਿਵਮ ਸ਼ਰਮਾ, ਗੁਰਤੇਜ ਘੁੰਮਣ ਗੁਰੀ, ਸੁੱਖ ਸੰਧੂ, ਪਰਮਿੰਦਰ ਗਿੱਲ, ਗੁਰਦਿਆਲ ਪਾਰਸ ਤੇ ਦਿਲ ਜੌਨ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਫ਼ਿਲਮ ਨੂੰ ਈਸ਼ਾਨ ਚੋਪੜਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਨੂੰ ਜੱਸ ਧਾਮੀ, ਸ਼ਾਬੀਲ ਸ਼ਮਸ਼ੇਰ ਸਿੰਘ, ਸੁਖਮਨਪ੍ਰੀਤ ਸਿੰਘ, ਨਵੀਨ ਚੰਦਰਾ ਤੇ ਨੰਦਿਤਾ ਰਾਓ ਕਰਨਾਦ ਨੇ ਪ੍ਰੋਡਿਊਸ ਕੀਤਾ ਹੈ। ਦੁਨੀਆ ਭਰ ’ਚ ਇਸ ਫ਼ਿਲਮ ਨੂੰ ਵ੍ਹਾਈਟ ਹਿੱਲ ਸਟੂਡੀਓਜ਼ ਵਲੋਂ ਡਿਸਟ੍ਰੀਬਿਊਟ ਕੀਤਾ ਜਾਵੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।