ਰਿਐਲਿਟੀ ਸ਼ੋਅ ‘ਰਾਈਜ਼ ਐਂਡ ਫਾਲ’ ’ਚ ਨਜ਼ਰ ਆਵੇਗੀ ਕੁਬਰਾ ਸੈਤ

Tuesday, Aug 26, 2025 - 12:13 PM (IST)

ਰਿਐਲਿਟੀ ਸ਼ੋਅ ‘ਰਾਈਜ਼ ਐਂਡ ਫਾਲ’ ’ਚ ਨਜ਼ਰ ਆਵੇਗੀ ਕੁਬਰਾ ਸੈਤ

ਮੁੰਬਈ- ਇਸ ਸਾਲ ਦੀ ਸ਼ੁਰੂਆਤ ਵਿਚ ਕੁਬਰਾ ਸੈਤ ਸ਼ਾਹਿਦ ਕਪੂਰ ਨਾਲ ਫਿਲਮ ‘ਦੇਵਾ’ ਉਸ ਤੋਂ ਬਾਅਦ ਅਜੈ ਦੇਵਗਨ ਦੇ ਨਾਲ ‘ਸਨ ਆਫ ਸਰਦਾਰ 2’ ਵਿਚ ਨਜ਼ਰ ਆਈ। ਹੁਣ ਉਹ ਅਦਾਕਾਰਾ ਕਾਜੋਲ ਦੇ ਨਾਲ ‘ਦਿ ਟ੍ਰਾਇਲ’ ਸੀਜ਼ਨ 2 ਵਿਚ ਸਕ੍ਰੀਨ ਸਾਂਝੀ ਕਰਨ ਜਾ ਰਹੀ ਹੈ।

ਇਸੇ ਦੌਰਾਨ ਉਸ ਦੇ ਰਿਐਲਿਟੀ ਸ਼ੋਅ ‘ਰਾਈਜ਼ ਐਂਡ ਫਾਲ’ ਦਾ ਟ੍ਰੇਲਰ ਵੀ ਲਾਂਚ ਹੋ ਚੁੱਕਿਆ ਹੈ। ਅਜਿਹੇ ਵਿਚ ਕੁਬਰਾ ਸੈਤ ਸਾਲ 2025 ਵਿਚ ਵੱਖਰੇ ਪ੍ਰਦਰਸ਼ਨ ਨਾਲ ਪਰਦੇ ’ਤੇ ਧਮਾਲ ਮਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਸ਼ਨੀਤ ਗਰੋਵਰ ਦੁਆਰਾ ਹੋਸਟ ਕੀਤੇ ਜਾਣ ਵਾਲੇ ਰਿਐਲਿਟੀ ਸ਼ੋਅ ‘ਰਾਈਜ਼ ਐਂਡ ਫਾਲ’ ਵਿਚ ਕੁਬਰਾ ਸੈਤ ਨਾਲ ਅਰਜੁਨ ਬਿਜਲਾਨੀ, ਧਨਸ਼੍ਰੀ ਵਰਮਾ ਅਤੇ ਕਿਕੂ ਸ਼ਾਰਦਾ ਵੀ ਹੋਣਗੇ।


author

cherry

Content Editor

Related News