ਪੁਰਾਣੀਆਂ ਹਰਕਤਾਂ ’ਤੇ ਵਾਪਸ ਆਇਆ ਕੇ. ਆਰ. ਕੇ., ‘ਬ੍ਰਹਮਾਸਤਰ’ ਤੇ ਕਰਨ ਜੌਹਰ ਨੂੰ ਲੈ ਕੇ ਕੀਤਾ ਇਹ ਟਵੀਟ

Friday, Sep 16, 2022 - 11:49 AM (IST)

ਪੁਰਾਣੀਆਂ ਹਰਕਤਾਂ ’ਤੇ ਵਾਪਸ ਆਇਆ ਕੇ. ਆਰ. ਕੇ., ‘ਬ੍ਰਹਮਾਸਤਰ’ ਤੇ ਕਰਨ ਜੌਹਰ ਨੂੰ ਲੈ ਕੇ ਕੀਤਾ ਇਹ ਟਵੀਟ

ਮੁੰਬਈ (ਬਿਊਰੋ)– ਕੇ. ਆਰ. ਕੇ. ਜੇਲ ਤੋਂ ਬਾਹਰ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚੁੱਪ-ਚੁੱਪ ਸੀ ਪਰ ਹੁਣ ਉਸ ਨੇ ਆਪਣੀ ਚੁੱਪੀ ਹੌਲੀ-ਹੌਲੀ ਤੋੜਨੀ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪਿਤਾ ਦੀ ਵਿਗੜੀ ਸਿਹਤ, ਦੇਰ ਰਾਤ ਹਸਪਤਾਲ ’ਚ ਕਰਵਾਇਆ ਦਾਖ਼ਲ

ਕੇ. ਆਰ. ਕੇ. ਦੇ ਤਾਜ਼ਾ ਟਵੀਟ ਤੋਂ ਇਹ ਸਾਫ ਦੇਖਣ ਨੂੰ ਮਿਲ ਰਿਹਾ ਹੈ। ਆਪਣੇ ਤਾਜ਼ਾ ਟਵੀਟ ’ਚ ਕੇ. ਆਰ. ਕੇ. ਲਿਖਦੇ ਹਨ, ‘‘ਮੈਂ ਫ਼ਿਲਮ ‘ਬ੍ਰਹਮਾਸਤਰ’ ਦਾ ਰੀਵਿਊ ਨਹੀਂ ਕੀਤਾ, ਫਿਰ ਵੀ ਲੋਕ ਇਸ ਨੂੰ ਸਿਨੇਮਾਘਰਾਂ ’ਚ ਦੇਖਣ ਨਹੀਂ ਜਾ ਰਹੇ।’’

ਕੇ. ਆਰ. ਕੇ. ਨੇ ਅੱਗੇ ਲਿਖਿਆ, ‘‘ਇਸ ਤੋਂ ਸਾਫ ਹੈ ਕਿ ‘ਬ੍ਰਹਮਾਸਤਰ’ ਡਿਜ਼ਾਸਟਰ ਹੈ। ਉਮੀਦ ਕਰਦਾ ਹਾਂ ਕਿ ਕਰਨ ਜੌਹਰ ਫ਼ਿਲਮ ਦੀ ਅਸਫਲਤਾ ਦਾ ਦੋਸ਼ ਮੇਰੇ ’ਤੇ ਨਹੀਂ ਲਗਾਏਗਾ, ਜਿਵੇਂ ਬਾਕੀ ਬਾਲੀਵੁੱਡ ਦੇ ਲੋਕ ਲਗਾਉਂਦੇ ਹਨ।’’

PunjabKesari

ਦੱਸ ਦੇਈਏ ਕਿ ‘ਬ੍ਰਹਮਾਸਤਰ’ ਫ਼ਿਲਮ ਦੇ ਡਾਇਰੈਕਟਰ ਅਯਾਨ ਮੁਖਰਜੀ ਨੇ ਅੱਜ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ‘ਬ੍ਰਹਮਾਸਤਰ’ ਦਾ ਦੂਜਾ ਹਫ਼ਤਾ ਸ਼ੁਰੂ ਹੋਣ ’ਤੇ ਖ਼ੁਸ਼ੀ ਪ੍ਰਗਟਾਈ ਹੈ ਤੇ ਨਾਲ ਇਹ ਵੀ ਦੱਸਿਆ ਕਿ ਫ਼ਿਲਮ ਨੇ ਪਹਿਲੇ ਹਫ਼ਤੇ ਦੁਨੀਆ ਭਰ ’ਚ 300 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News