25,000 ਰੁਪਏ ਦੇ ਨਿੱਜੀ ਮੁਚਲਕੇ ''ਤੇ KRK ਨੂੰ ਮਿਲੀ ਜ਼ਮਾਨਤ, ਫਾਇਰਿੰਗ ਮਾਮਲੇ ''ਚ ਦਿੱਤੀ ਸਫਾਈ

Sunday, Feb 01, 2026 - 03:43 PM (IST)

25,000 ਰੁਪਏ ਦੇ ਨਿੱਜੀ ਮੁਚਲਕੇ ''ਤੇ KRK ਨੂੰ ਮਿਲੀ ਜ਼ਮਾਨਤ, ਫਾਇਰਿੰਗ ਮਾਮਲੇ ''ਚ ਦਿੱਤੀ ਸਫਾਈ

ਮੁੰਬਈ - ਮੁੰਬਈ ਦੇ ਓਸ਼ੀਵਾਰਾ ਇਲਾਕੇ ’ਚ ਹੋਈ ਫਾਇਰਿੰਗ ਦੇ ਮਾਮਲੇ ’ਚ ਗ੍ਰਿਫ਼ਤਾਰੀ ਅਤੇ ਫਿਰ ਜ਼ਮਾਨਤ ਮਿਲਣ ਤੋਂ ਬਾਅਦ ਅਦਾਕਾਰ ਤੇ ਪ੍ਰੋਡਿਊਸਰ ਕਮਾਲ ਆਰ. ਖਾਨ  ਨੇ ਪਹਿਲੀ ਵਾਰ ਇਸ ਘਟਨਾ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। KRK ਨੂੰ 25,000 ਰੁਪਏ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਪੱਖ ਪੇਸ਼ ਕੀਤਾ ਹੈ।

 ਅਦਾਲਤ ਕਰੇਗੀ ਸਹੀ-ਗਲਤ ਦਾ ਫੈਸਲਾ 
ਪੁਲਸ ਦੀ ਕਾਰਵਾਈ ਅਤੇ ਇਸ ਕੇਸ ਬਾਰੇ ਗੱਲ ਕਰਦਿਆਂ KRK ਨੇ ਕਿਹਾ ਕਿ ਇਹ ਅਦਾਲਤ ਨੇ ਤੈਅ ਕਰਨਾ ਹੈ ਕਿ ਕੀ ਸਹੀ ਹੈ ਅਤੇ ਕੀ ਗਲਤ। ਉਨ੍ਹਾਂ ਅੱਗੇ ਕਿਹਾ, "ਮੇਰੇ ਕੋਲ 22 ਸਾਲਾਂ ਤੋਂ ਬੰਦੂਕ ਦਾ ਲਾਇਸੈਂਸ ਹੈ ਅਤੇ ਮੈਂ ਅੱਜ ਤੱਕ ਕਦੇ ਵੀ ਕਾਨੂੰਨ ਨਹੀਂ ਤੋੜਿਆ"। ਉਨ੍ਹਾਂ ਦਾ ਮੰਨਣਾ ਹੈ ਕਿ ਪੁਲਿਸ ਨੂੰ ਕੁਝ ਸ਼ੱਕ ਹੋ ਸਕਦਾ ਹੈ, ਜਿਸ ਕਾਰਨ ਇਹ ਸਾਰੀ ਘਟਨਾ ਇਸ ਤਰ੍ਹਾਂ ਵਾਪਰੀ।

 ਪੁੱਛਗਿੱਛ ਦੌਰਾਨ ਗੁਨਾਹ ਕਬੂਲਣ ਦਾ ਦਾਅਵਾ 
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਮੁੰਬਈ ਪੁਲਸ ਨੇ ਫਾਇਰਿੰਗ ਦੀ ਘਟਨਾ ਦੇ ਸਬੰਧ ’ਚ ਪੁੱਛਗਿੱਛ ਤੋਂ ਬਾਅਦ KRK ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਬਾਅਦ ’ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲਸ ਅਨੁਸਾਰ, KRK ਨੇ ਪੁੱਛਗਿੱਛ ਦੌਰਾਨ ਇਹ ਗੱਲ ਸਵੀਕਾਰ ਕੀਤੀ ਸੀ ਕਿ ਫਾਇਰਿੰਗ ਉਨ੍ਹਾਂ ਦੀ ਲਾਇਸੈਂਸੀ ਬੰਦੂਕ ਨਾਲ ਹੀ ਕੀਤੀ ਗਈ ਸੀ।

 ਪਿਛਲੇ ਰਿਕਾਰਡ ਅਤੇ ਹੋਰ ਖ਼ਬਰਾਂ
ਸਰੋਤਾਂ ਅਨੁਸਾਰ, KRK ਅਕਸਰ ਆਪਣੇ ਵਿਵਾਦਿਤ ਬਿਆਨਾਂ ਕਾਰਨ ਚਰਚਾ ’ਚ ਰਹਿੰਦੇ ਹਨ ਪਰ ਇਸ ਵਾਰ ਮਾਮਲਾ ਗੰਭੀਰ ਫਾਇਰਿੰਗ ਘਟਨਾ ਨਾਲ ਜੁੜਿਆ ਹੋਇਆ ਹੈ। ਦੂਜੇ ਪਾਸੇ, ਮਨੋਰੰਜਨ ਜਗਤ ਦੀਆਂ ਹੋਰ ਖ਼ਬਰਾਂ ਦੀ ਗੱਲ ਕਰੀਏ ਤਾਂ ਫਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਘਰ 'ਤੇ ਹੋਈ ਫਾਇਰਿੰਗ ਨੇ ਵੀ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕੀਤੇ ਹਨ, ਜਿੱਥੇ ਹਮਲਾਵਰਾਂ ਨੇ ਉਨ੍ਹਾਂ ਦੀ ਬਾਲਕੋਨੀ 'ਤੇ ਕਈ ਰਾਊਂਡ ਫਾਇਰ ਕੀਤੇ ਸਨ। ਫਿਲਹਾਲ, KRK ਦੇ ਮਾਮਲੇ ’ਚ ਪੁਲਸ ਅਤੇ ਅਦਾਲਤ ਦੀ ਅਗਲੀ ਕਾਰਵਾਈ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।


author

Shubam Kumar

Content Editor

Related News