‘#ਜੈਨੀਫਰ’ ਨਾਲ ਯੰਗ ਪ੍ਰੋਡਿਊਸਰ ਕ੍ਰੇਸ਼ਾ ਕੌਲ ਕਰ ਰਹੀ ਆਪਣਾ ਐਕਟਿੰਗ ਡੈਬਿਊ

Friday, Jul 21, 2023 - 04:26 PM (IST)

‘#ਜੈਨੀਫਰ’ ਨਾਲ ਯੰਗ ਪ੍ਰੋਡਿਊਸਰ ਕ੍ਰੇਸ਼ਾ ਕੌਲ ਕਰ ਰਹੀ ਆਪਣਾ ਐਕਟਿੰਗ ਡੈਬਿਊ

ਮੁੰਬਈ (ਬਿਊਰੋ) - ‘# ਜੈਨੀਫਰ’ ਨਾਲ ਯੰਗ ਨਿਰਮਾਤਾ ਕ੍ਰੇਸ਼ਾ ਕੌਲ ਕਰਿਸ਼ਮੈਟਿਕ ਸੀ ਸਟੂਡੀਓਜ਼ ਦੇ ਬੈਨਰ ਹੇਠ ਤੇਟੀ-ਸੀਰੀਜ਼ ਦੇ ਮਿਊਜ਼ਿਕ ਨਾਲ ਆਪਣੀ ਅਦਾਕਾਰੀ ਦਾ ਡੈਬਿਊ ਕਰ ਰਹੀ ਹੈ। ਅਭਿਨੇਤਰੀ ਤੇ ਨਿਰਮਾਤਾ ਕ੍ਰੇਸ਼ਾ ਕੌਲ ਦੁਆਰਾ ਲੀਡ ਕੀਤੇ ਜਾਣ ਵਾਲਾ ਕਰਿਸ਼ਮੈਟਿਕ ਸੀ ਸਟੂਡੀਓਜ਼ ਪ੍ਰਾ.ਲਿ. ਇਕ ਪਾਵਰ ਹਾਊਸ ਮਿਊਜ਼ਿਕਲ ਫ਼ਿਲਮ ਪ੍ਰੋਡਕਸ਼ਨ ਕੰਪਨੀ ਵਜੋਂ ਜਾਣਿਆ ਜਾਂਦਾ ਹੈ। 

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ 6 ਸਾਲ ਬਾਅਦ ਪਹਿਲੀ ਵਾਰ ਮਾਤਾ-ਪਿਤਾ ਬਣੇ ਇਸ਼ਿਤਾ ਦੱਤਾ ਤੇ ਵਤਸਲ ਸੇਠ, ਪੁੱਤਰ ਨੂੰ ਦਿੱਤਾ ਜਨਮ

ਦੱਸ ਦਈਏ ਕਿ ਫ਼ਿਲਮ ਨਿਰਮਾਤਾ ਚਰਨ ਤੇਜ ਦੀ ਰਚਨਾਤਮਕ ਨਿਰਦੇਸ਼ਨ ਹੇਠ ਕ੍ਰੇਸ਼ਾ ਕੌਲ ਤੇ ਅਮਨ ਪ੍ਰੀਤ ਸਿੰਘ ਦੀ ਸ਼ਾਨਦਾਰ ਸ਼ੁਰੂਆਤ ਹੈ। ਕ੍ਰੇਸ਼ਾ ਕੌਲ ਨੇ ਕਿਹਾ, ‘‘#ਜੈਨੀਫਰ ’ਤੇ ਕੰਮ ਕਰਨਾ ਇਕ ਵਿਲੱਖਣ ਸਿੱਖਣ ਦਾ ਅਨੁਭਵ ਰਿਹਾ। ਪ੍ਰਤਿਭਾਸ਼ਾਲੀ ਅਮਨ ਪ੍ਰੀਤ ਸਿੰਘ ਨਾਲ ਹੱਥ ਮਿਲਾਉਣਾ ਤੇ ਚਰਨ ਤੇਜ ਦੁਆਰਾ ਨਿਰਦੇਸ਼ਿਤ ਕਰਨਾ ਇਕ ਸੁਪਨਾ ਸੱਚਾ ਹੋਣ ਜਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News