100 ਕਰੋੜ ਕਲੱਬ ’ਚ ਸ਼ਾਮਲ ਹੋਈ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’

05/01/2023 5:59:13 PM

ਮੁੰਬਈ (ਬਿਊਰੋ)– ਐਸ਼ਵਰਿਆ ਰਾਏ ਬੱਚਨ ਤੇ ‘ਪੋਨੀਯਨ ਸੇਲਵਨ 2’ ਦੀ ਰਿਕਾਰਡਤੋੜ ਕਮਾਈ ਦੇ ਵਿਚਕਾਰ ਸਲਮਾਨ ਖ਼ਾਨ ਸਟਾਰਰ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਕਿਤੇ ਗੁਆਚਦੀ ਨਜ਼ਰ ਆ ਰਹੀ ਹੈ। ਜਿਥੇ ਈਦ ਤੋਂ ਬਾਅਦ ਹਰ ਰੋਜ਼ ਫ਼ਿਲਮ ਦੀ ਕਮਾਈ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਉਥੇ ਹੀ ਫ਼ਿਲਮ ਦੀ ਕਮਾਈ 100 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਿਸ ਨੂੰ ਸੁਣ ਕੇ ਪ੍ਰਸ਼ੰਸਕ ਖ਼ੁਸ਼ ਹੋ ਜਾਣਗੇ। ਹਾਲਾਂਕਿ ਇਹ ਦੇਖਣਾ ਹੋਵੇਗਾ ਕਿ ਵੀਕੈਂਡ ਤੋਂ ਬਾਅਦ ਵੀ ਫ਼ਿਲਮ ਦੀ ਕਮਾਈ ਵਧਦੀ ਹੈ ਜਾਂ ਇਹ ਸਥਾਈ ਹੋ ਜਾਂਦੀ ਹੈ।

ਬਾਕਸ ਆਫਿਸ ਕਲੈਕਸ਼ਨ ਟਰੈਕਰ ਸਚਨਿਕ ਮੁਤਾਬਕ, ‘‘ਕਿਸੀ ਕਾ ਭਾਈ ਕਿਸੀ ਕੀ ਜਾਨ’ 4.50 ਕਰੋੜ ਦੀ ਕਮਾਈ ਕੀਤੀ ਸੀ, ਜਦਕਿ ਫ਼ਿਲਮ ਦੀ ਕੁਲ ਕਮਾਈ 100.30 ਕਰੋੜ ਹੋ ਗਈ ਹੈ। ਹਾਲਾਂਕਿ ਦੁਨੀਆ ਭਰ ’ਚ ਇਹ ਫ਼ਿਲਮ ਪਹਿਲਾਂ ਹੀ 100 ਕਰੋੜ ਰੁਪਏ ਕਮਾ ਚੁੱਕੀ ਸੀ।

ਇਹ ਖ਼ਬਰ ਵੀ ਪੜ੍ਹੋ : ਧਮਕੀਆਂ ਵਿਚਾਲੇ ਸਲਮਾਨ ਖ਼ਾਨ ਦਾ ਇਕ ਹੋਰ ਬਿਆਨ, ਇਸ ਦੇਸ਼ ਨੂੰ ਦੱਸਿਆ ਸੁਰੱਖਿਅਤ

ਰਿਲੀਜ਼ ਤੋਂ ਬਾਅਦ ਦੀ ਕਮਾਈ ਦੀ ਗੱਲ ਕਰੀਏ ਤਾਂ ਇਸ ਨੇ ਪਹਿਲੇ ਦਿਨ 13.5 ਕਰੋੜ, ਦੂਜੇ ਦਿਨ 25.75 ਕਰੋੜ, ਤੀਜੇ ਦਿਨ 26.61 ਕਰੋੜ, ਚੌਥੇ ਦਿਨ 10.17 ਕਰੋੜ, ਪੰਜਵੇਂ ਦਿਨ 6.12 ਕਰੋੜ, ਛੇਵੇਂ ਦਿਨ 4.5 ਕਰੋੜ ਤੇ ਸੱਤਵੇਂ ਦਿਨ 3.5 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਿਸ ਤੋਂ ਬਾਅਦ ਕੁਲ ਵੀਕੈਂਡ ਕਲੈਕਸ਼ਨ 90.15 ਕਰੋੜ ਹੋ ਗਈ। ਅੱਠਵੇਂ ਦਿਨ ਜਿਥੇ ਇਸ ਨੇ 2.35 ਕਰੋੜ ਦੀ ਕਮਾਈ ਕੀਤੀ, ਉਥੇ ਹੀ ਨੌਵੇਂ ਦਿਨ ਇਸ ਨੇ 3.3 ਕਰੋੜ ਦੀ ਕਮਾਈ ਕੀਤੀ।

ਫ਼ਿਲਮ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ ਸਟਾਰਰ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ’ਚ ਪੂਜਾ ਹੇਗੜੇ, ਵੈਂਕਟੇਸ਼ ਦੱਗੂਬਾਤੀ, ਜਗਪਤੀ ਬਾਬੂ, ਜੱਸੀ ਗਿੱਲ, ਰਾਘਵ ਜੁਆਲ, ਸਿਧਾਰਥ ਨਿਗਮ, ਸ਼ਹਿਨਾਜ਼ ਗਿੱਲ, ਭੂਮਿਕਾ ਚਾਵਲਾ, ਵਿਜੇਂਦਰ ਸਿੰਘ ਤੇ ਪਲਕ ਤਿਵਾਰੀ ਵੀ ਅਹਿਮ ਭੂਮਿਕਾਵਾਂ ’ਚ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News