ਆਰੀਅਨ ਦੀ ਰਿਹਾਈ ''ਤੇ ਕਿੰਗ ਖ਼ਾਨ ਦੇ ਕੋ-ਸਟਾਰ ਪੀਊਸ਼ ਮਿਸ਼ਰਾ ਦਾ ਬਿਆਨ, ਜਾਣੋ ਕੀ ਕਿਹਾ

Saturday, Oct 30, 2021 - 12:21 PM (IST)

ਆਰੀਅਨ ਦੀ ਰਿਹਾਈ ''ਤੇ ਕਿੰਗ ਖ਼ਾਨ ਦੇ ਕੋ-ਸਟਾਰ ਪੀਊਸ਼ ਮਿਸ਼ਰਾ ਦਾ ਬਿਆਨ, ਜਾਣੋ ਕੀ ਕਿਹਾ

ਮੁੰਬਈ- ਅੱਜ ਦਾ ਦਿਨ ਸ਼ਾਹਰੁਖ ਖ਼ਾਨ ਦੇ ਲਈ ਬਹੁਤ ਖ਼ਾਸ ਹੈ। ਪੂਰੇ 28 ਦਿਨ ਬਾਅਦ ਉਸ ਦਾ ਪੁੱਤਰ ਆਰੀਅਨ ਖ਼ਾਨ ਜੇਲ੍ਹ ਤੋਂ ਰਿਹਾਅ ਹੋ ਗਿਆ ਹੈ। ਆਰੀਅਨ ਦੀ ਰਿਹਾਈ ਨਾਲ ਮੰਨਤ 'ਚ ਜਸ਼ਨ ਦਾ ਮਾਹੌਲ ਹੈ। ਉਧਰ ਉਸ ਦੇ ਪ੍ਰਸ਼ੰਸਕ ਵੀ ਖੁਸ਼ੀ 'ਚ ਉਸ ਦੇ ਨਾਲ ਘਰ ਤੋਂ ਬਾਹਰ ਪਟਾਖੇ ਚਲਾ ਰਹੇ ਹਨ। ਉਧਰ ਉਨ੍ਹਾਂ ਨੂੰ ਸਪੋਰਟ ਕਰਨ ਵਾਲੇ ਬਾਲੀਵੁੱਡ ਸਿਤਾਰੇ ਵੀ ਉਨ੍ਹਾਂ ਦੀ ਰਿਹਾਈ ਤੋਂ ਬਹੁਤ ਖੁਸ਼ ਹਨ। ਇਸ ਵਿਚਾਲੇ ਸ਼ਾਹਰੁਖ ਖ਼ਾਨ ਦੇ ਕੋ-ਅਦਾਕਾਰਾ ਰਹੇ ਪੀਊਸ਼ ਮਿਸ਼ਰਾ ਨੇ ਇਸ 'ਤੇ ਕੁਝ ਵੱਖਰੀ ਹੀ ਪ੍ਰਤੀਕਿਰਿਆ ਦਿੱਤੀ ਹੈ। 


ਇਕ ਇੰਟਰਵਿਊ 'ਚ ਪੀਊਸ਼ ਨੇ ਕਿਹਾ-'ਮੇਰੀ ਪ੍ਰਤੀਕਿਰਿਆ ਕੀ ਹੋਵੇਗੀ? ਕੀਤਾ ਉਸ ਨੇ, ਉਸ ਨੂੰ ਬੇਲ ਮਿਲ ਗਈ, ਬਾਹਰ ਆ ਗਿਆ ਉਹ। ਹੁਣ ਸ਼ਾਹਰੁਖ ਖ਼ਾਨ ਜਾਣੇ, ਸਮੀਰ ਵਾਨਖੇੜੇ ਜਾਣੇ। ਮੈਨੂੰ ਉਸ ਤੋਂ ਕੀ ਮਤਲੱਬ ਹੈ? ਠੀਕ ਹੈ ਹੋ ਗਿਆ, ਜੋ ਕੀਤਾ ਹੈ ਉਹ ਭੁਗਤਣਗੇ ਆਪ। ਆਪਣੇ-ਆਪਣੇ ਬੱਚਿਆਂ ਨੂੰ ਸੰਭਾਲੋ ਬਸ ਇਹ ਹੈ'। 
ਪੀਊਸ਼ ਇਸ ਬਿਆਨ ਤੋਂ ਬਾਅਦ ਕਾਫੀ ਚਰਚਾ 'ਚ ਆ ਗਏ ਹਨ। 

Bollywood Tadka
ਦੱਸ ਦੇਈਏ ਕਿ ਪੀਊਸ਼ ਮਿਸ਼ਰਾ, ਸ਼ਾਹਰੁਖ ਖ਼ਾਨ ਦੇ ਨਾਲ ਸਾਲ 1998 'ਚ ਆਈ ਫਿਲਮ 'ਦਿਲ ਸੇ' 'ਚ ਕੰਮ ਕਰ ਚੁੱਕੇ ਹਨ। ਇਸ ਫਿਲਮ 'ਚ ਪੀਊਸ਼ ਨੇ ਸੀ.ਬੀ.ਆਈ ਅਫਸਰ ਦਾ ਰੋਲ ਨਿਭਾਇਆ ਸੀ।


author

Aarti dhillon

Content Editor

Related News