ਖੁਸ਼ੀ ਕਪੂਰ ਨੇ ਕਰਵਾਇਆ ਬੋਲਡ ਫ਼ੋਟੋਸ਼ੂਟ, ਗਲੈਮਰਸ ਲੁੱਕ ਨਾਲ ਦਿੱਤੇ ਸ਼ਾਨਦਾਰ ਪੋਜ਼

Thursday, Aug 18, 2022 - 11:48 AM (IST)

ਖੁਸ਼ੀ ਕਪੂਰ ਨੇ ਕਰਵਾਇਆ ਬੋਲਡ ਫ਼ੋਟੋਸ਼ੂਟ, ਗਲੈਮਰਸ ਲੁੱਕ ਨਾਲ ਦਿੱਤੇ ਸ਼ਾਨਦਾਰ ਪੋਜ਼

ਬਾਲੀਵੁੱਡ ਡੈਸਕ- ਖੁਸ਼ੀ ਕਪੂਰ ਸੋਸ਼ਲ ਮੀਡੀਆ ਹਮੇਸ਼ਾ ਐਕਟਿਵ ਰਹਿੰਦੀ ਹੈ । ਖੁਸ਼ੀ ਆਪਣੇ ਇੰਸਟਾਗ੍ਰਾਮ ’ਤੇ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਨੂੰ ਦੇਖ ਕੇ ਹਰ ਕੋਈ ਤਾਰੀਫ਼ ਕਰ ਰਿਹਾ ਹੈ। 

PunjabKesari

ਤਸਵੀਰਾਂ ’ਚ ਖੁਸ਼ੀ ਹਮੇਸ਼ਾ ਦੀ ਤਰ੍ਹਾਂ ਹੀ ਸ਼ਾਨਦਾਰ ਲੱਗ ਰਹੀ ਹੈ। ਤਸਵੀਰਾਂ ’ਚ ਖੁਸ਼ੀ ਨੇ ਨੀਲੇ ਅਤੇ ਹਰੇ ਰੰਗ ਦੀ ਡਰੈੱਸ ਪਾਈ ਹੋਈ ਹੈ। ਲੁੱਕ ਦੀ ਗੱਲ ਕਰੀਏ ਖੁਸ਼ੀ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।

PunjabKesari

ਇਹ ਵੀ ਪੜ੍ਹੋ : ਧੀ ਨਿਆਸਾ ਦੇ ਬਾਲੀਵੁੱਡ ਡੈਬਿਊ ਨੂੰ ਲੈਕੇ ਪਿਤਾ ਅਜੇ ਦੇਵਗਨ ਨੇ ਦਿੱਤਾ ਜਵਾਬ, ਕਹੀ ਇਹ ਗੱਲ

ਇਸ ਦੇ ਨਾਲ ਅਦਾਕਾਰਾ ਨੇ ਖੁੱਲ੍ਹੇ ਵਾਲ ਛੱਡੇ ਹੋਏ ਹਨ। ਤਸਵੀਰਾਂ ’ਚ ਖੁਸ਼ੀ ਦੀ ਲੁੱਕ ਗਲੈਮਰਸ ਲੱਗ ਰਹੀ ਹੈ।ਤਸਵੀਰਾਂ ’ਚ ਉਸ ਦੀ ਕਰਵੀ ਫ਼ਿਗਰ ਦੇਖਣ ਨੂੰ ਮਿਲ ਰਹੀ ਹੈ।

PunjabKesari

ਖੁਸ਼ੀ ਹਰ ਅੰਦਾਜ਼ ’ਚ ਬੇਹੱਦ ਖੂਬਸੂਰਤ ਅਤੇ ਹੌਟ ਲੱਗ ਰਹੀ ਹੈ। ਖੁਸ਼ੀ ਆਪਣੇ ਬੋਲਡ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਅਤੇ ਆਪਣੇ ਅੰਦਾਜ਼ ’ਚ ਪੋਜ਼ ਦੇ ਰਹੀ ਹੈ। ਹਰ ਕੋਈ ਖੁਸ਼ੀ ਦੀਆਂ ਤਸਵੀਰਾਂ ਨੂੰ ਪਸੰਦ ਕਰ ਰਿਹਾ ਹੈ।

PunjabKesari

ਖੁਸ਼ੀ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਖੁਸ਼ੀ ਬਹੁਤ ਜਲਦੀ ਜ਼ੋਇਆ ਅਖ਼ਤਰ ਦੀ ਫ਼ਿਲਮ ‘ਦਿ ਆਰਚੀਜ਼’ ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਲਈ ਤਿਆਰ ਹੈ।

PunjabKesari

ਇਹ ਵੀ ਪੜ੍ਹੋ : ਜੰਨਤ ਜ਼ੁਬੈਰ ਨੇ ਵਾਈਟ ਡਰੈੱਸ ’ਚ ਦਿਖਾਈ ਗਲੈਮਰਸ ਲੁੱਕ, ਦੇਖੋ ਖੂਬਸੂਰਤ ਤਸਵੀਰਾਂ

ਖੁਸ਼ੀ ਤੋਂ ਇਲਾਵਾ ਫ਼ਿਲਮ ’ਚ ਸੁਹਾਨਾ ਖ਼ਾਨ ਅਤੇ ਅਗਸਤਿਆ ਨੰਦਾ ਵੀ ਹਨ, ਜੋ ਬਾਲੀਵੁੱਡ ’ਚ ਆਪਣੀ ਸ਼ੁਰੂਆਤ ਕਰਨਗੇ।

PunjabKesari

ਖੁਸ਼ੀ ਦੀ ਪਹਿਲੀ ਫ਼ਿਲਮ OTT ਪਲੇਟਫ਼ਾਰਮ Netflix ’ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫ਼ਿਲਮ ਦਾ ਨਿਰਦੇਸ਼ਨ ਜ਼ੋਇਆ ਅਖ਼ਤਰ ਨੇ ਕੀਤਾ ਹੈ ਜਦਕਿ ਰੀਮਾ ਕਾਗਤੀ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੀ ਹੈ। ਫ਼ਿਲਮ ਦਾ ਪਹਿਲਾ ਪੋਸਟਰ ਅਤੇ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਹੈ।

PunjabKesari


author

Shivani Bassan

Content Editor

Related News