ਭੋਜਪੁਰੀ ਗੀਤਾਂ ''ਚ ਅਸ਼ਲੀਲਤਾ ਦੇ ਦੋਸ਼ਾਂ ਦੌਰਾਨ ਵਾਇਰਲ ਹੋਇਆ ਖੇਸਾਰੀ ਲਾਲ ਯਾਦਵ ਦਾ ਬੋਲਡ ਗੀਤ

Tuesday, Jun 22, 2021 - 05:42 PM (IST)

ਭੋਜਪੁਰੀ ਗੀਤਾਂ ''ਚ ਅਸ਼ਲੀਲਤਾ ਦੇ ਦੋਸ਼ਾਂ ਦੌਰਾਨ ਵਾਇਰਲ ਹੋਇਆ ਖੇਸਾਰੀ ਲਾਲ ਯਾਦਵ ਦਾ ਬੋਲਡ ਗੀਤ

ਨਵੀਂ ਦਿੱਲੀ (ਬਿਊਰੋ) : ਭੋਜਪੁਰੀ ਸਿਨੇਮਾ ਦੇ ਸੁਪਰਸਟਾਰ ਖੇਸਾਰੀ ਲਾਲ ਯਾਦਵ ਇੰਡਸਟਰੀ ਦੇ ਟਾਪ ਸਟਾਰਜ਼ ’ਚੋਂ ਇਕ ਹਨ। ਖੇਸਾਰੀ ਲਾਲ ਯਾਦਵ ਨੇ ਆਪਣੇ ਕਰੀਅਰ ’ਚ ਕਈ ਹਿਟ ਫ਼ਿਲਮਾਂ ਦਿੱਤੀਆਂ ਹਨ। ਖੇਸਾਰੀ ਇਕ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਹਿੱਟ ਗਾਇਕ ਵੀ ਹਨ। ਭੋਜਪੁਰੀ ਸਿਨੇਮਾ ਦੀ ਲਗਪਗ ਹਰ ਅਦਾਕਾਰਾ ਨਾਲ ਉਹ ਸਕਰੀਨ ਸ਼ੇਅਰ ਕਰ ਚੁੱਕੇ ਹਨ। ਉੱਥੇ ਹੀ ਪ੍ਰਸ਼ੰਸਕ ਉਨ੍ਹਾਂ ਦੀ ਐਕਟਿੰਗ ਦੇ ਨਾਲ-ਨਾਲ ਉਨ੍ਹਾਂ ਦੇ ਗਾਣਿਆਂ ਨੂੰ ਵੀ ਕਾਫ਼ੀ ਪਸੰਦ ਕਰਦੇ ਹਨ। ਉਹ ਐਕਟਿੰਗ ਦੇ ਨਾਲ-ਨਾਲ ਸੋਸ਼ਲ ਪਲੇਟਫਾਰਮ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਆਏ ਦਿਨ ਖੇਸਾਰੀ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੇ ਰਹਿੰਦੇ ਹਨ। ਖੇਸਾਰੀ ਆਏ ਦਿਨ ਨਵੇਂ-ਨਵੇਂ ਗਾਣੇ ਪ੍ਰਸ਼ੰਸਕਾਂ ਦੇ ਰੂ-ਬ-ਰੂ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕ ਕਾਫ਼ੀ ਪਿਆਰ ਵੀ ਦਿੰਦੇ ਹਨ। ਹਾਲ ਹੀ ’ਚ ਖੇਸਾਰੀ ਦਾ ਇਕ ਨਵਾਂ ਗਾਣਾ ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ।

ਵੇਖੋ ਖੇਸਾਰੀ ਲਾਲ ਦਾ ਮਿਊਜਕ ਵੀਡੀਓ...


ਖੇਸਾਰੀ ਲਾਲ ਯਾਦਵ ਦਾ ਨਵਾਂ ਗੀਤ 'Nach Ke Malkini' ਹਾਲ ਹੀ ’ਚ ਯੂਟਿਊਬ ’ਤੇ ਰਿਲੀਜ਼ ਹੋਇਆ ਹੈ। 'Nach Ke Malkini' ਰਿਲੀਜ਼ ਹੁੰਦੇ ਹੀ ਇੰਟਰਨੈੱਟ ’ਤੇ ਛਾਅ ਗਿਆ ਹੈ। ਇਸ ਗੀਤ ’ਚ ਖੇਸਾਰੀ ਦਾ ਹੁਣ ਤਕ ਦਾ ਸਭ ਤੋਂ ਵੱਖਰਾ ਅੰਦਾਜ਼ ਦਿਖ ਰਿਹਾ ਹੈ। ਉਨ੍ਹਾਂ ਦਾ ਇਹ ਗਾਣਾ ਕਾਫ਼ੀ ਬੋਲਡ ਹੈ। ਇਸ ਗਾਣੇ ’ਚ ਖੇਸਾਰੀ ਲਾਲ ਯਾਦਵ ਸ਼ਰਟਲੈੱਸ ’ਚ ਦਿਖਾਈ ਦੇ ਰਹੇ ਹਨ। ਉਹ ਪੂਰੇ ਗੀਤ ’ਚ ਲੜਕੀਆਂ ਨਾਲ ਘਿਰੇ ਹੋਏ ਦਿਖਾਈ ਦੇ ਰਹੇ ਹਨ।


author

Rahul Singh

Content Editor

Related News