'ਖ਼ਤਰੋ ਕੇ ਖਿਲਾੜੀ 11' : ਸ਼ੋਅ 'ਚ ਹੋਈ ਨਿੱਕੀ ਤੰਬੋਲੀ ਦੀ ਵਾਈਲਡ ਕਾਰਡ ਐਂਟਰੀ, ਟਾਸਕ ਕਰਨ ਤੋਂ ਫਿਰ ਡਰੀ

Saturday, Jul 31, 2021 - 12:00 PM (IST)

'ਖ਼ਤਰੋ ਕੇ ਖਿਲਾੜੀ 11' : ਸ਼ੋਅ 'ਚ ਹੋਈ ਨਿੱਕੀ ਤੰਬੋਲੀ ਦੀ ਵਾਈਲਡ ਕਾਰਡ ਐਂਟਰੀ, ਟਾਸਕ ਕਰਨ ਤੋਂ ਫਿਰ ਡਰੀ

ਮੁੰਬਈ : ਖ਼ਤਰੋ ਕੇ ਖਿਲਾੜੀ 11 ਦਾ ਹਾਲਿਆ ਪ੍ਰੋਮੋ ਜਾਰੀ ਕਰ ਦਿੱਤਾ ਗਿਆ ਹੈ। ਇਸ ’ਚ ਨਿੱਕੀ ਤੰਬੋਲੀ ਦੀ ਸ਼ੋਅ ’ਚ ਬਤੌਰ ਵਾਈਲਡ ਕਾਰਡ ਐਂਟਰੀ ਹੋਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਦਿਲ ਦਹਿਲਾ ਦੇਣ ਵਾਲਾ ਸਟੰਟ ਕਰਨਾ ਸੀ ਜੋ ਕਿ ਕਾਫ਼ੀ ਮਜ਼ੇਦਾਰ ਹੈ।

Khatron Ke Khiladi 11 Nikki Tamboli returns to Rohit Shetty show post  eviction VIDEO latest tv news | Tv News – India TV

ਸ਼ੋਅ ਖ਼ਤਰੋ ਕੇ ਖਿਲਾੜੀ 11 ’ਚੋ ਨਿਕਲਣ ਵਾਲੀ ਪਹਿਲੀ ਮੁਕਾਬਲੇਬਾਜ਼ ਨਿੱਕੀ ਤੰਬੋਲੀ ਸੀ। ਹਾਲਾਂਕਿ ਕੋਰੋਨਾ ਮਹਾਮਾਰੀ ਦੇ ਚਲਦੇ ਉਨ੍ਹਾਂ ਨੂੰ ਘਰ ਵਾਪਸ ਨਹੀਂ ਭੇਜਿਆ ਗਿਆ।

ਸਾਰੇ ਕੰਟੈਸਟੈਂਟ ਦੱਖਣੀ ਅਫਰੀਕਾ ਦੇ ਕੇਪਟਾਊਨ ’ਚ ਹੀ ਸਨ। ਹੁਣ ਖ਼ਬਰ ਆਈ ਹੈ ਕਿ ਉਨ੍ਹਾਂ ’ਚੋਂ ਕੁਝ ਮੁਕਾਬਲੇਬਾਜ਼ ਬਤੌਰ ਵਾਈਲਡ ਕਾਰਡ ਸ਼ੋਅ ’ਚ ਨਜ਼ਰ ਆ ਸਕਦੇ ਹਨ। ਖ਼ਤਰੋ ਕੇ ਖਿਲਾੜੀ 11 ਦਾ ਨਵਾਂ ਪ੍ਰੋਮੋ ਜਾਰੀ ਕੀਤਾ ਗਿਆ ਹੈ। ਇਸ ’ਚ ਸ਼ੋਅ ਤੋਂ ਬੇਘਰ ਹੋਈ ਨਿੱਕੀ ਤੰਬੋਲੀ ਇਕ ਵਾਰ ਫਿਰ ਟਾਸਕ ਕਰਦੀ ਨਜ਼ਰ ਆਉਂਦੀ ਹੈ। ਇਸ ਨੂੰ ਕਰਦੇ ਸਮੇਂ ਉਹ ਕਾਫ਼ੀ ਡਰ ਰਹੀ ਹੈ। ਰੋਹਿਤ ਸ਼ੈੱਟੀ ਸ਼ੋਅ ’ਚ ਅਕਸਰ ਮੁਕਾਬਲੇਬਾਜ਼ਾਂ ਨਾਲ ਹਾਸਾ-ਮਜ਼ਾਕ ਕਰਦੇ ਨਜ਼ਰ ਆਏ।


author

Aarti dhillon

Content Editor

Related News