ਪੰਜਾਬੀ ਗਾਇਕ ਖ਼ਾਨ ਸਾਬ ਨੂੰ ਮਿਲੀ ਜ਼ਮਾਨਤ, ਕੋਰੋਨਾ ਨਿਯਮਾਂ ਦੀ ਉਲੰਘਣਾ ਕਾਰਨ ਹੋਈ ਸੀ ਗ੍ਰਿਫ਼ਤਾਰੀ

Wednesday, Jun 09, 2021 - 04:37 PM (IST)

ਪੰਜਾਬੀ ਗਾਇਕ ਖ਼ਾਨ ਸਾਬ ਨੂੰ ਮਿਲੀ ਜ਼ਮਾਨਤ, ਕੋਰੋਨਾ ਨਿਯਮਾਂ ਦੀ ਉਲੰਘਣਾ ਕਾਰਨ ਹੋਈ ਸੀ ਗ੍ਰਿਫ਼ਤਾਰੀ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਖ਼ਾਨ ਸਾਬ ਨੂੰ ਜ਼ਮਾਨਤ ਮਿਲ ਗਈ ਹੈ। ਖ਼ਾਨ ਸਾਬ ਨੂੰ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਖ਼ਾਨ ਸਾਬ ਦਾ ਬੀਤੇ ਦਿਨੀਂ ਜਨਮਦਿਨ ਸੀ। ਇਸ ਦੌਰਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਦੇ ਚਲਦਿਆਂ ਖ਼ਾਨ ਸਾਬ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਖ਼ਾਨ ਸਾਬ ਨੇ ਆਪਣਾ 27ਵਾਂ ਜਨਮਦਿਨ ਮਨਾਇਆ ਹੈ। ਖ਼ਾਨ ਸਾਬ ਨੇ ਇਸ ਦੌਰਾਨ ਵੱਖ-ਵੱਖ ਪ੍ਰਸ਼ੰਸਕਾਂ ਵਲੋਂ ਕੇਕ ਲਿਆਉਣ ਦੀਆਂ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝੀਆਂ ਕੀਤੀਆਂ ਸਨ।

ਪਰ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ ’ਚ ਖ਼ਾਨ ਸਾਬ ਦੇ ਕੁਝ ਦੋਸਤ ਬੈਂਡ-ਵਾਜਿਆਂ ਨਾਲ ਖ਼ਾਨ ਸਾਬ ਦੇ ਘਰ ਪਹੁੰਚੇ ਹਨ ਤੇ ਇਕੱਠ ਵੀ ਹੋਇਆ ਹੈ। ਇਸ ਵੀਡੀਓ ’ਚ ਕਿਸੇ ਨੇ ਵੀ ਮਾਸਕ ਨਹੀਂ ਪਹਿਨਿਆ ਹੈ। ਉਥੇ ਰਾਤ ਦੇ ਕਰਫਿਊ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ ਹਨ।

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਹਿਲਾਂ ਖ਼ਾਨ ਸਾਬ ਨੂੰ ਉਸ ਦੇ ਦੋਸਤ ਅੱਖਾਂ ਬੰਦ ਕਰਕੇ ਬਾਹਰ ਲਿਆਉਂਦੇ ਹਨ ਤੇ ਬਾਅਦ ’ਚ ਖ਼ਾਨ ਸਾਬ ਉਨ੍ਹਾਂ ਨਾਲ ਬੈਂਡ-ਵਾਜੇ ’ਤੇ ਨੱਚਣਾ ਸ਼ੁਰੂ ਕਰ ਦਿੰਦੇ ਹਨ।

ਖ਼ਾਨ ਸਾਬ ਤੇ ਉਸ ਦੇ ਦੋਸਤਾਂ ਤੋਂ ਇਲਾਵਾ ਪੁਲਸ ਵਲੋਂ ਬੈਂਡ ਵਾਲਿਆਂ ’ਤੇ ਵੀ ਮਾਮਲਾ ਦਰਜ ਕੀਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News