ਆਦਾਕਾਰ ਨਾਨੀ ਨਾਲ "ਦਿ ਪੈਰਾਡਾਈਜ਼" ਦੇ ਸਪੈਸ਼ਲ ਗਾਣੇ ''ਚ ਨਜ਼ਰ ਆਵੇਗੀ ਅਦਾਕਾਰਾ ਕੀਰਤੀ ਸੁਰੇਸ਼
Saturday, Aug 29, 2026 - 05:27 PM (IST)
ਮੁੰਬਈ (ਏਜੰਸੀ)- ਦੱਖਣੀ ਭਾਰਤੀ ਅਦਾਕਾਰ ਨਾਨੀ ਦੀ ਬਹੁਤ ਉਡੀਕੀ ਜਾ ਰਹੀ ਫਿਲਮ, "ਦਿ ਪੈਰਾਡਾਈਜ਼" ਲਈ ਦਰਸ਼ਕਾਂ ਦੀ ਉਡੀਕ ਲਗਾਤਾਰ ਵੱਧ ਰਹੀ ਹੈ। ਫਿਲਮ ਦੇ ਚਾਰਟਬਸਟਰ ਗਾਣੇ "ਆਯਾ ਸ਼ੇਰ" ਤੋਂ ਬਾਅਦ, ਹੁਣ ਇਸਦਾ ਸਪੈਸ਼ਲ ਗਾਣਾ ਰਿਲੀਜ਼ ਹੋਣ ਵਾਲਾ ਹੈ, ਜਿਸ ਵਿੱਚ ਨਾਨੀਦੇ ਨਾਲ ਅਦਾਕਾਰਾ ਕੀਰਤੀ ਸੁਰੇਸ਼ ਵੀ ਨਜ਼ਰ ਆਵੇਗੀ। ਪ੍ਰਸਿੱਧ ਨਿਰਦੇਸ਼ਕ ਸ਼੍ਰੀਕਾਂਤ ਓਡੇਲਾ ਦੁਆਰਾ ਨਿਰਦੇਸ਼ਤ, "ਦਿ ਪੈਰਾਡਾਈਜ਼" ਵਿੱਚ ਨਾਨੀ ਮੁੱਖ ਭੂਮਿਕਾ ਵਿੱਚ ਹਨ। ਫਿਲਮ ਦੇ ਟੀਜ਼ਰ, ਪੋਸਟਰ ਅਤੇ ਪਹਿਲੇ ਗਾਣੇ "ਆਯਾ ਸ਼ੇਰ" ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

ਇਸ ਸਪੈਸ਼ਲ ਗਾਣੇ ਨੂੰ ਅਨਿਰੁੱਧ ਰਵੀਚੰਦਰ ਦੁਆਰਾ ਤਿਆਰ ਕੀਤਾ ਗਿਆ ਹੈ, ਜਿਸ ਦੇ ਬੋਲ ਰਾਸ਼ਟਰੀ ਪੁਰਸਕਾਰ ਜੇਤੂ ਗੀਤਕਾਰ ਕਸਰਲਾ ਸ਼ਿਆਮ ਦੁਆਰਾ ਲਿਖੇ ਗਏ ਹਨ। ਕੀਰਤੀ ਸੁਰੇਸ਼ ਨੇ ਸੋਸ਼ਲ ਮੀਡੀਆ 'ਤੇ ਗਾਣੇ ਦੀ ਸ਼ੂਟਿੰਗ ਦੌਰਾਨ ਨਾਨੀ ਨਾਲ ਲਈ ਗਈ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਵਿੱਚ, ਉਹ ਨਾਨੀ ਦੀ ਪੋਨੀਟੇਲ ਫੜੀ ਹੋਈ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਉਸਨੇ ਮਜ਼ੇਦਾਰ ਕੈਪਸ਼ਨ ਲਿਖੀ, "ਜਦੋਂ ਤੁਸੀਂ ਉਸਦੇ ਵਾਲਾਂ ਨੂੰ ਛੂੰਹਦੇ ਹੋ, ਤਾਂ ਉਹ ਗੁੱਸੇ ਵਿੱਚ ਆ ਜਾਂਦਾ ਹੈ।"
SLV ਸਿਨੇਮਾ ਦੇ ਬੈਨਰ ਹੇਠ ਬਣਾਈ ਗਈ, "ਦਿ ਪੈਰਾਡਾਈਜ਼" 24 ਸਤੰਬਰ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ 8 ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ, ਜਿਨ੍ਹਾਂ ਵਿੱਚ ਹਿੰਦੀ, ਤੇਲਗੂ, ਤਾਮਿਲ, ਅੰਗਰੇਜ਼ੀ, ਸਪੈਨਿਸ਼, ਬੰਗਾਲੀ, ਕੰਨੜ ਅਤੇ ਮਲਿਆਲਮ ਸ਼ਾਮਲ ਹਨ।
