ਕੇਬੀਸੀ 13 : ਦੀਪਿਕਾ ਅਤੇ ਫਰਾਹ ਖਾਨ ਦੀ ਹੋਵੇਗੀ ਸ਼ੋਅ ਐਂਟਰੀ, ਅਮਿਤਾਬ ਬੱਚਨ ਦੇਣਗੇ ਆਡੀਸ਼ਨ

09/04/2021 1:36:16 PM

ਮੁੰਬਈ: ਟੀਵੀ ਦਾ ਮਸ਼ਹੂਰ ਕੁਇਜ਼ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਹਮੇਸ਼ਾ ਤੋਂ ਹੀ ਦਰਸ਼ਕਾਂ ਦਾ ਪਸੰਦੀਦਾ ਸ਼ੋਅ ਰਿਹਾ ਹੈ। ਇਸ ਸ਼ੋਅ ’ਚ ਹਿੱਸਾ ਲੈ ਕੇ ਹੁਣ ਤਕ ਨਾ ਜਾਣੇ ਕਿੰਨੇ ਲੋਕਾਂ ਨੇ ਆਪਣੇ ਅਧੂਰੇ ਸੁਫ਼ਨੇ ਪੂਰੇ ਕੀਤੇ ਹਨ। ਇਹ ਸ਼ੋਅ ਨਾ ਸਿਰਫ਼ ਕੰਟੈੱਸਟੈਂਟ ਦੇ ਗਿਆਨ ਨੂੰ ਵਧਾਉਂਦਾ ਹੈ ਬਲਕਿ ਉਨ੍ਹਾਂ ਨੂੰ ਮਾਲਾਮਾਲ ਵੀ ਕਰਦਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਮਿਤਾਭ ਬੱਚਨ ਹੋਸਟਡ ‘ਕੌਣ ਬਣੇਗਾ ਕਰੋੜਪਤੀ’ ਦਾ ਸੀਜ਼ਨ 13 ਵੀ ਕਾਫੀ ਸੁਰਖ਼ੀਆਂ ’ਚ ਬਣਿਆ ਹੋਇਆ ਹੈ। ਕੇਬੀਸੀ ਦੇ ਇਸ ਸੀਜ਼ਨ ਨੂੰ ਇਸ ਦਾ ਪਹਿਲਾ ਕਰੋੜਪਤੀ ਵੀ ਮਿਲ ਗਿਆ ਹੈ। ਕੇਬੀਸੀ ਦਾ ਇਕ ਨਵਾਂ ਸੈਗਮੇਂਟ ਵੀ ਸ਼ੁਰੂ ਹੋਇਆ ਹੈ, ਜਿਸਦਾ ਨਾਮ ਹੈ ‘ਸ਼ਾਨਦਾਰ ਸ਼ੁੱਕਰਵਾਰ’। ਇਸ ਸੈਗਮੇਂਟ ’ਚ ਹੁਣ ਆਉਣ ਵਾਲੇ ਸ਼ੁੱਕਰਵਾਰ ਨੂੰ ਬਾਲੀਵੁੱਡ ਦੀਆਂ ਦੋ ਮੰਨੀਆਂ-ਪ੍ਰਮੰਨੀਆਂ ਹਸਤੀਆਂ ਹਾਟ ਸੀਟ ’ਤੇ ਨਜ਼ਰ ਆਉਣਗੀਆਂ। ਇਹ ਕੋਈ ਹੋਰ ਨਹੀਂ ਬਲਕਿ ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੂਕੋਣ ਅਤੇ ਕੋਰੀਓਗ੍ਰਾਫਰ, ਫਿਲਮਮੇਕਰ ਫਰਾਹ ਖ਼ਾਨ ਬਤੌਰ ਗੈਸਟ ਬਣ ਕੇ ਪਹੁੰਚਣਗੀਆਂ। ਇਸ ਦੌਰਾਨ ਦਾ ਇਕ ਪ੍ਰੋਮੋ ਵੀ ਸਾਹਮਣੇ ਆਇਆ ਹੈ, ਜਿਸ ’ਚ ਉਹ ਬਿੱਗ ਬੀ ਦੇ ਨਾਲ ਕਾਫੀ ਮਸਤੀ ਕਰਦੀਆਂ ਨਜ਼ਰ ਆ ਰਹੀਆਂ ਹਨ। ਦੇਖੋ ਵੀਡੀਓ...


‘ਕੌਣ ਬਣੇਗਾ ਕਰੋੜਪਤੀ 13’ ਦੇ ਆਉਣ ਵਾਲੇ ਸੈਗਮੇਂਟ ‘ਸ਼ਾਨਦਾਰ ਸ਼ੁੱਕਰਵਾਰ’ ਦਾ ਪ੍ਰੋਮੋ ਸੋਨੀ ਆਫੀਸ਼ੀਅਲ ਦੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਗਿਆ ਹੈ। ਇਸ ਪ੍ਰੋਮੋ ’ਚ ਤੁਸੀਂ ਦੇਖ ਸਕਦੇ ਹੋ ਕਿ ਅਮਿਤਾਭ ਬੱਚਨ ਦੇ ਸਾਹਮਣੇ ਹਾਟ ਸੀਟ ’ਤੇ ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੂਕੋਣ ਅਤੇ ਕੋਰੀਓਗ੍ਰਾਫਰ, ਫਿਲਮਮੇਕਰ ਫਰਾਹ ਖਾਨ ਬੈਠੀ ਨਜ਼ਰ ਆ ਰਹੀ ਹੈ। ਇਸ ਦੌਰਾਨ ਬਿੱਗ ਬੀ ਉਨ੍ਹਾਂ ਦੇ ਨਾਲ ਕਾਫੀ ਮਸਤੀ ਮਜ਼ਾਕ ਕਰਦੇ ਦਿਸ ਰਹੇ ਹਨ। ਉਹ ਫਰਾਹ ਖ਼ਾਨ ਨੂੰ ਕਹਿੰਦੇ ਹਨ ਕਿ ਕਦੇ ਤੁਹਾਨੂੰ ਅਜਿਹਾ ਨਹੀਂ ਲੱਗਾ ਕਿ ਮੈਂ ਤੁਹਾਨੂੰ ਆਪਣੀ ਫਿਲਮ ’ਚ ਲੈਣਾ ਚਾਹੁੰਦਾ ਹਾਂ। ਇਸ ’ਤੇ ਫਰਾਹ ਕਹਿੰਦੀ ਹੈ ਕਿ ਸਰ ਤੁਸੀਂ ਤਾਂ ਸਾਰਿਆਂ ਦਾ ਡ੍ਰੀਮ ਹੁੰਦੇ ਹੋ। ਇਸ ’ਤੇ ਫਰਾਹ ਅੱਗੇ ਕਹਿੰਦੀ ਹੈ ਕਿ ਚਲੋ ਹੁਣ ਆਪਾਂ ਇਕ ਸੀਨ ਕਰਦੇ ਹਾਂ। ਫਿਰ ਕੀ ਸੀ ਦੀਪਿਕਾ ਪਾਦੂਕੋਣ ਆਪਣੀ ਫਿਲਮ ਦਾ ਫੇਮਸ ਡਾਇਲਾਗ ‘ਏਕ ਚੁਟਕੀ ਸਿੰਦੂਰ ਕੀ ਕੀਮਤ ਤੁਮ ਕਯਾ ਜਾਨੋਂ’ ਬੋਲਣਾ ਸ਼ੁਰੂ ਕਰ ਦਿੰਦੀ ਹੈ। ਉਥੇ ਹੀ ਬਿੱਗ ਬੀ ਵੀ ਦੀਪਿਕਾ ਨੂੰ ਫਾਲੋ ਕਰਨ ਲੱਗਦੇ ਹਨ ਇਸ ’ਤੇ ਦੀਪਿਕਾ ਉਨ੍ਹਾਂ ਨੂੰ ਕਹਿੰਦੀ ਹੈ ਪਹਿਲਾਂ ਸੁਣ ਲਓ ਫਿਰ ਬੋਲਿਓ। ਇਸ ’ਤੇ ਬਿੱਗ ਬੀ ਉਸ ਤੋਂ ਮਾਫ਼ੀ ਮੰਗਦੇ ਹਨ। ਬਸ ਫਿਰ ਕੀ ਸੀ, ਬਿੱਗ ਬੀ ਆਪਣੇ ਹੀ ਸਟਾਈਲ ’ਚ ਇਸ ਡਾਇਲਾਗ ਨੂੰ ਬੋਲਣਾ ਸ਼ੁਰੂ ਕਰ ਦਿੰਦੇ ਹਨ। ਇਹ ਕਾਫੀ ਮਜ਼ੇਦਾਰ ਵੀਡੀਓ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ‘ਸ਼ਾਨਦਾਰ ਸ਼ੁੱਕਰਵਾਰ’ ’ਚ ਕ੍ਰਿਕਟ ਜਗਤ ਦੇ ਦੋ ਮਹਾਨ ਖਿਡਾਰੀਆਂ ਨੇ ਹਾਟ ਸੀਟ ਦੀ ਸ਼ੋਭਾ ਵਧਾਈ ਸੀ। ਇਹ ਖਿਡਾਰੀ ਕੋਈ ਹੋਰ ਨਹੀਂ ਬਲਕਿ ਸਾਬਕਾ ਕ੍ਰਿਕਟਰ ਵੀਰੇਂਦਰ ਸਹਿਵਾਗ ਅਤੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਚੀਫ ਸੌਰਭ ਗਾਂਗੁਲੀ ਸਨ। ਦੋਵਾਂ ਨੇ ਖ਼ੂਬ ਮਸਤੀ ਕੀਤੀ ਸੀ। ਇਸ ਦਾ ਪ੍ਰੋਮੋ ਵੀ ਕਾਫੀ ਚਰਚਾ ’ਚ ਰਿਹਾ ਸੀ।


Aarti dhillon

Content Editor

Related News