ਵਿਆਹ ਤੋਂ ਬਾਅਦ ਕੈਟਰੀਨਾ-ਵਿੱਕੀ ਦੀ ਪਹਿਲੀ ਝਲਕ, ਪੰਜਾਬੀ ਲੁੱਕ ''ਚ ਪਤੀ ਨਾਲ ਮੁੰਬਈ ਹੋਈ ਰਵਾਨਾ (ਤਸਵੀਰਾਂ)

Friday, Dec 10, 2021 - 12:51 PM (IST)

ਵਿਆਹ ਤੋਂ ਬਾਅਦ ਕੈਟਰੀਨਾ-ਵਿੱਕੀ ਦੀ ਪਹਿਲੀ ਝਲਕ, ਪੰਜਾਬੀ ਲੁੱਕ ''ਚ ਪਤੀ ਨਾਲ ਮੁੰਬਈ ਹੋਈ ਰਵਾਨਾ (ਤਸਵੀਰਾਂ)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਆਖਿਰਕਾਰ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਕੈਟਰੀਨਾ ਤੇ ਵਿੱਕੀ ਕੌਸ਼ਲ ਨੇ 9 ਦਸੰਬਰ ਨੂੰ ਵਿਆਹ ਕਰਵਾਇਆ। ਵਿਆਹ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਦੇ ਨਾਲ ਹੀ ਵਿਆਹ ਤੋਂ ਬਾਅਦ ਕੈਟਰੀਨਾ ਵਿੱਕੀ ਨਾਲ ਮੁੰਬਈ ਵਾਪਸ ਆ ਰਹੀ ਹੈ। ਹਾਲ ਹੀ 'ਚ ਇਸ ਜੋੜੇ ਨੂੰ ਜੈਪੁਰ ਏਅਰਪੋਰਟ 'ਤੇ ਦੇਖਿਆ ਗਿਆ। 

PunjabKesari

ਇਸ ਦੌਰਾਨ ਵਿੱਕੀ ਕੌਸ਼ਲ ਨੀਲੇ ਰੰਗ ਦੀ ਜੈਕੇਟ ਅਤੇ ਜੀਨਸ 'ਚ ਨਜ਼ਰ ਆਏ। ਇਸ ਦੇ ਨਾਲ ਹੀ ਨਵੀਂ ਦੁਲਹਨ ਕੈਟਰੀਨਾ ਕੈਫ ਪੀਲੇ ਰੰਗ ਦੇ ਸੂਟ 'ਚ ਨਜ਼ਰ ਆਈ। ਮਹਿੰਦੀ, ਚੂੜੀਆਂ, ਮੰਗਲਸੂਤਰ ਅਤੇ ਖੁੱਲ੍ਹੇ ਵਾਲ 'ਮਿਸਿਜ਼ ਕੌਸ਼ਲ' ਦੀ ਦਿੱਖ ਨੂੰ ਹੋਰ ਵਧਾ ਰਹੇ ਹਨ।

PunjabKesari

ਰਾਜਸਥਾਨ ਦੇ ਸ਼ਾਹੀ ਮਹਿਲ 'ਚ ਵਿੱਕੀ ਕੌਸ਼ਲ ਨਾਲ ਕੈਟਰੀਨਾ ਕੈਫ ਦਾ ਬ੍ਰਾਈਡਲ ਲੁੱਕ ਕਾਫੀ ਚਰਚਾ 'ਚ ਹੈ। ਜਿਵੇਂ ਹੀ ਕੈਟਰੀਨਾ ਦੀਆਂ ਦੁਲਹਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਸਾਰਿਆਂ ਦੀਆਂ ਨਜ਼ਰਾਂ ਉਸ ਦੀ ਮੰਗਣੀ ਦੀ ਰਿੰਗ 'ਤੇ ਟਿਕ ਗਈਆਂ।

PunjabKesari

ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਨੂੰ ਵੱਡੀ ਪਲੈਟੀਨਮ ਡਾਇਮੰਡ ਰਿੰਗ ਪਹਿਨਾਈ ਸੀ। ਇਸ ਅੰਗੂਠੀ ਦੀ ਕੀਮਤ 7.4 ਲੱਖ ਰੁਪਏ ਦੱਸੀ ਜਾ ਰਹੀ ਹੈ। 

PunjabKesari

ਸੂਤਰਾਂ ਮੁਤਾਬਕ, ਕੈਟਰੀਨਾ ਕੈਫ ਨੇ ਸਬਿਆਸਾਚੀ ਬ੍ਰਾਂਡ ਦਾ ਕਮੰਗਲਸੂਤਰ ਪਾਇਆ ਹੋਇਆ ਹੈ, ਜਿਸ ਦੀ ਕੀਮਤ 5 ਲੱਖ ਰੁਪਏ ਦੱਸੀ ਜਾ ਰਹੀ ਹੈ। ਇਹ ਮੰਗਲਸੂਤਰ 2 ਬੂੰਦ ਹੀਰਿਆਂ ਨਾਲ ਬਲੈਕ ਡੋਰੀ ਨਾਲ ਫਿੱਟ ਕੀਤਾ ਗਿਆ ਹੈ। ਪੰਜਾਬੀ ਦੁਲਹਨ ਬਣਨ ਲਈ, ਕੈਟਰੀਨਾ ਕੈਫ ਨੇ ਵੀ ਪਰੰਪਰਾਗਤ ਕਲੀਰੇ ਪਹਿਨੇ ਸਨ, ਜੋ ਕਿ ਸੁਨਹਿਰੀ ਰੰਗ ਦੇ ਸਨ।

PunjabKesari

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News