ਕਰਨ ਜੌਹਰ ਦੇ ਸਵਾਲ ’ਤੇ ਕਰੀਨਾ-ਆਮਿਰ ਹੋਏ ਹੈਰਾਨ, ਅਦਾਕਾਰ ਨੇ ਕਿਹਾ– ‘ਕਿਹੋ-ਜਿਹੇ ਸਵਾਲ ਪੁੱਛ ਰਿਹੈ?’

Wednesday, Aug 03, 2022 - 01:47 PM (IST)

ਕਰਨ ਜੌਹਰ ਦੇ ਸਵਾਲ ’ਤੇ ਕਰੀਨਾ-ਆਮਿਰ ਹੋਏ ਹੈਰਾਨ, ਅਦਾਕਾਰ ਨੇ ਕਿਹਾ– ‘ਕਿਹੋ-ਜਿਹੇ ਸਵਾਲ ਪੁੱਛ ਰਿਹੈ?’

ਮੁੰਬਈ (ਬਿਊਰੋ)– ਕਰਨ ਜੌਹਰ ਦੇ ਸ਼ੋਅ ‘ਕੌਫੀ ਵਿਦ ਕਰਨ’ ਦਾ ਆਗਾਮੀ ਐਪੀਸੋਡ ਧਮਾਲ ਮਚਾਉਣ ਵਾਲਾ ਹੈ। ਕਰਨ ਜੌਹਰ ਦੇ ਕੌਫੀ ਕਾਊਚ ’ਤੇ ਇਸ ਵਾਰ ਕਰੀਨਾ ਕਪੂਰ ਖ਼ਾਨ ਤੇ ਆਮਿਰ ਖ਼ਾਨ ਆਪਣੇ ਖ਼ਾਸ ਅੰਦਾਜ਼ ਨਾਲ ਸ਼ੋਅ ਦੇ ਐਂਟਰਟੇਨਮੈਂਟ ਲੈਵਲ ਨੂੰ ਹਾਈ ਕਰਨ ਵਾਲੇ ਹਨ। ਸ਼ੋਅ ’ਚ ਇਸ ਵਾਰ ਕਰਨ ਤੇ ਕਰੀਨਾ ਆਪਣੀ ਸੈਕਸ ਲਾਈਫ ’ਤੇ ਬਹਿਸ ਕਰਦੇ ਦਿਖਣਗੇ।

‘ਕੌਫੀ ਵਿਦ ਕਰਨ’ ਦਾ ਪ੍ਰੋਮੋ ਸਾਹਮਣੇ ਆਉਂਦਿਆਂ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਪ੍ਰੋਮੋ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਕਰਨ ਜੌਹਰ ਕਰੀਨਾ ਕੋਲੋਂ ਪੁੱਛਦੇ ਹਨ, ‘‘ਬੱਚੇ ਹੋਣ ਤੋਂ ਬਾਅਦ ਕੀ ਕਵਾਲਿਟੀ ਸੈਕਸ ਇਕ ਮਿਥ ਹੁੰਦਾ ਹੈ ਜਾਂ ਫੈਕਟ?’’

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਦੇ ਟਵੀਟ ’ਤੇ ਹੰਗਾਮਾ, ਲੋਕਾਂ ਨੇ ਕਿਹਾ- ‘ਕਹਿੰਦਾ ਕੁਝ ਹੈ ਤੇ ਕਰਦਾ ਕੁਝ ਹੈ’

ਕਰਨ ਦੇ ਇਸ ਸਵਾਲ ’ਤੇ ਕਰੀਨਾ ਉਸ ਦੀ ਲੱਤ ਖਿੱਚਦਿਆਂ ਕਹਿੰਦੀ ਹੈ, ‘‘ਤੁਹਾਨੂੰ ਪਤਾ ਨਹੀਂ ਹੋਵੇਗਾ।’’ ਕਰੀਨਾ ਦੇ ਇਸ ਜਵਾਬ ’ਤੇ ਕਰਨ ਥੋੜ੍ਹਾ ਝਿਜਕ ਜਾਂਦੇ ਹਨ ਤੇ ਉਸ ਨੂੰ ਕਹਿੰਦੇ ਹਨ, ‘‘ਮੇਰੀ ਮਾਂ ਇਹ ਸ਼ੋਅ ਦੇਖਦੀ ਹੈ।’’

ਕਰਨ ਆਪਣੀ ਗੱਲ ਪੂਰੀ ਕਰ ਹੀ ਰਹੇ ਹੁੰਦੇ ਹਨ ਕਿ ਵਿਚਾਲੇ ਆਮਿਰ ਖ਼ਾਨ ਕਹਿੰਦੇ ਹਨ, ‘‘ਕੀ ਤੁਹਾਡੀ ਮਾਂ ਨੂੰ ਤੁਹਾਡੇ ਵਲੋਂ ਦੂਜੇ ਲੋਕਾਂ ਦੀ ਸੈਕਸ ਲਾਈਫ ਬਾਰੇ ਗੱਲ ਕਰਨ ’ਤੇ ਕੋਈ ਇਤਰਾਜ਼ ਨਹੀਂ ਹੋਵੇਗਾ?’’ ਆਮਿਰ ਦਾ ਜਵਾਬ ਸੁਣ ਕੇ ਕਰਨ ਜੌਹਰ ਦੀ ਬੋਲਤੀ ਬੰਦ ਹੋ ਜਾਂਦੀ ਹੈ ਤੇ ਫਿਰ ਉਹ ਇਸ ਟਾਪਿਕ ਨੂੰ ਇਥੇ ਖ਼ਤਮ ਕਰਕੇ ਦੂਜਾ ਸਵਾਲ ਕਰਨ ਲੱਗਦੇ ਹਨ।

ਸ਼ੋਅ ’ਚ ਆਮਿਰ ਖ਼ਾਨ ਕਰੀਨਾ ਕੋਲੋਂ ਮਜ਼ੇਦਾਰ ਸਵਾਲ ਕਰਦੇ ਹਨ ਕਿ ਉਹ ਉਨ੍ਹਾਂ ਦੀ ਕਿਹੜੀ ਗੱਲ ਨੂੰ ਟਾਲਰੇਟ ਕਰਦੀ ਹੈ, ਜੋ ਦੂਜਿਆਂ ’ਚ ਨਹੀਂ ਸਹਿ ਸਕਦੀ? ਇਸ ਸਵਾਲ ’ਤੇ ਕਰੀਨਾ ਕਹਿੰਦੀ ਹੈ, ‘‘ਤੁਸੀਂ ਇਕ ਫ਼ਿਲਮ ਨੂੰ ਪੂਰਾ ਕਰਨ ’ਚ 100-200 ਦਿਨ ਲੈਂਦੇ ਹੋ, ਜਦਕਿ ਅਕਸ਼ੇ ਕੁਮਾਰ ਤਾਂ 30 ਦਿਨਾਂ ’ਚ ਹੀ ਫ਼ਿਲਮ ਪੂਰੀ ਕਰ ਲੈਂਦੇ ਹਨ।’’ ਕਰੀਨਾ ਦਾ ਜਵਾਬ ਸੁਣ ਕੇ ਆਮਿਰ ਖ਼ਾਨ ਇਕ ਸਮੇਂ ਲਈ ਹੈਰਾਨ ਰਹਿ ਜਾਂਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News