ਕਰਨ ਕੁੰਦਰਾ ਨੇ ਤੇਜਸਵੀ ਪ੍ਰਕਾਸ਼ ਦੇ ਕਿਸਿੰਗ ਸੀਨਜ਼ ’ਤੇ ਲਗਾਈ ਰੋਕ? ਅਦਾਕਾਰਾ ਨੇ ਦਿੱਤਾ ਇਹ ਬਿਆਨ

Friday, Feb 11, 2022 - 12:00 PM (IST)

ਕਰਨ ਕੁੰਦਰਾ ਨੇ ਤੇਜਸਵੀ ਪ੍ਰਕਾਸ਼ ਦੇ ਕਿਸਿੰਗ ਸੀਨਜ਼ ’ਤੇ ਲਗਾਈ ਰੋਕ? ਅਦਾਕਾਰਾ ਨੇ ਦਿੱਤਾ ਇਹ ਬਿਆਨ

ਮੁੰਬਈ (ਬਿਊਰੋ)– ‘ਬਿੱਗ ਬੌਸ 15’ ਦੀ ਜੇਤੂ ਤੇਜਸਵੀ ਪ੍ਰਕਾਸ਼ ਤੇ ਉਸ ਦੇ ਬੁਆਏਫਰੈਂਡ ਕਰਨ ਕੁੰਦਰਾ ਇਨ੍ਹੀਂ ਦਿਨੀਂ ਖ਼ਬਰਾਂ ’ਚ ਛਾਏ ਹੋਏ ਹਨ। ਤੇਜਸਵੀ ਤੇ ਕਰਨ ਟੀ. ਵੀ. ਇੰਡਸਟਰੀ ਦੇ ਨਵੇਂ ਸੈਕਸੀ ਕੱਪਲ ਹਨ।

‘ਬਿੱਗ ਬੌਸ’ ਤੋਂ ਬਾਹਰ ਆਉਣ ਤੋਂ ਬਾਅਦ ਦੋਵਾਂ ਦੀ ਕੈਮਿਸਟਰੀ ਹੋਰ ਵੀ ਜ਼ਿਆਦਾ ਲੋਕਾਂ ਦਾ ਧਿਆਨ ਆਪਣੇ ਵੱਲ ਹੋਰ ਖਿੱਚ ਰਹੇ ਹਨ। ਨਾਲ ਹੀ ਦੋਵਾਂ ਦਾ ਪਿਆਰ ਵੀ ਸਿਰੇ ਚੜ੍ਹ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ‘83’ ਤੋਂ ਬਾਅਦ ‘ਜਯੇਸ਼ਭਾਈ ਜ਼ੋਰਦਾਰ’ ਦੀ ਪਾਰੀ ਖੇਡਣ ਲਈ ਤਿਆਰ ਨੇ ਰਣਵੀਰ ਸਿੰਘ

ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਨਿੱਜੀ ਜ਼ਿੰਦਗੀ ’ਚ ਇਕ-ਦੂਜੇ ਦੇ ਪਿਆਰ ’ਚ ਡੁੱਬੇ ਹਨ, ਉਥੇ ਦੋਵਾਂ ਦੀ ਕੰਮਕਾਜੀ ਜ਼ਿੰਦਗੀ ਦੇ ਚਰਚੇ ਵੀ ਖ਼ੂਬ ਹੋ ਰਹੇ ਹਨ। ਤੇਜਸਵੀ ਪ੍ਰਕਾਸ਼ ਟੀ. ਵੀ. ਦੀ ਨਵੀਂ ਨਾਗਿਨ ਬਣ ਚੁੱਕੀ ਹੈ।

ਉਹ ਸੀਰੀਅਲ ‘ਨਾਗਿਨ 6’ ’ਚ ਨਜ਼ਰ ਆਉਣ ਵਾਲੀ ਹੈ। ਅਜਿਹੇ ’ਚ ਖ਼ਬਰ ਆਈ ਸੀ ਕਿ ਕਰਨ ਕੁੰਦਰਾ ਨੇ ਤੇਜਸਵੀ ਦੇ ਆਨਸਕ੍ਰੀਨ ਕਿਸਿੰਗ ਸੀਨਜ਼ ਕਰਨ ’ਤੇ ਰੋਕ ਲਗਾਈ ਹੈ। ਇਸ ਦਾ ਕਾਰਨ ਇਨਸਕਿਓਰਿਟੀ ਹੈ।

ਪਰ ਹੁਣ ਤੇਜਸਵੀ ਨੇ ਇਨ੍ਹਾਂ ਖ਼ਬਰਾਂ ’ਤੇ ਰੋਕ ਲਗਾ ਦਿੱਤੀ ਹੈ। ਤੇਜਸਵੀ ਦਾ ਕਹਿਣਾ ਹੈ ਕਿ ਉਸ ਦੇ ਬੁਆਏਫਰੈਂਡ ਕਰਨ ਕਾਫੀ ਸੁਪੋਰਟਿਵ ਹਨ। ਤੇਜਸਵੀ ਨੇ ਇਕ ਇੰਟਰਵਿਊ ’ਚ ਕਿਹਾ, ‘ਪਿਛਲੇ ਸਾਲਾਂ ’ਚ ਮੈਨੂੰ ਆਪਣੇ ਕਿਸੇ ਸ਼ੋਅ ’ਚ ਅਜਿਹੇ ਸੀਨਜ਼ ਕਰਨ ਦੀ ਜ਼ਰੂਰਤ ਨਹੀਂ ਪਈ ਤੇ ਜੇਕਰ ਮੈਨੂੰ ਕਦੇ ਅਜਿਹਾ ਕਰਨਾ ਪੈਂਦਾ ਹੈ ਤਾਂ ਇਹ ਉਦੋਂ ਹੋਵੇਗਾ, ਜਦੋਂ ਮੇਰੀ ਸਕ੍ਰਿਪਟ ਉਸ ਦਿਸ਼ਾ ’ਚ ਜਾਵੇਗੀ।’

ਕਰਨ ਬਾਰੇ ਤੇਜਸਵੀ ਨੇ ਕਿਹਾ, ‘ਉਹ ਇੰਡਸਟਰੀ ’ਚ ਇੰਨੇ ਸਮੇਂ ਤੋਂ ਹੈ ਤਾਂ ਸਮਝਦੇ ਹਨ ਕਿ ਜੇਕਰ ਕੰਮ ’ਚ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਉਹ ਮਹੱਤਵਪੂਰਨ ਹੁੰਦਾ ਹੈ। ਕਰਨ ਬਹੁਤ ਪ੍ਰੋਫੈਸ਼ਨਲ ਤੇ ਸੁਪੋਰਟਿਵ ਹੈ। ਉਹ ਕਦੇ ਮੇਰੇ ਕੰਮ ’ਚ ਦਖ਼ਲ ਨਹੀਂ ਦੇਣਗੇ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News