ਇਸ ਦਿਨ ਵਿਆਹ ਦੇ ਬੰਧਨ 'ਚ ਬੱਝਣਗੇ ਕਰਨ ਔਜਲਾ, ਵੇਖੋ ਮੰਗੇਤਰ ਪਲਕ ਦੇ ਬ੍ਰਾਈਡਲ ਸ਼ਾਵਰ ਦੀਆਂ ਤਸਵੀਰਾਂ

08/08/2022 2:10:45 PM

ਬਾਲੀਵੁੱਡ ਡੈਸਕ- ਕਰਨ ਔਜਲਾ ਇਕ ਮਸ਼ਹੂਰ ਪੰਜਾਬੀ ਗਾਇਕ ਹੈ। ਕਰਨ ਹਮੇਸ਼ਾ ਆਪਣੇ ਗੀਤਾਂ ਨਾਲ ਸੁਰਖੀਆਂ ’ਚ ਰਹੇ ਹਨ। ਗਾਇਕ ਨੂੰ ਪੰਜਾਬੀ ਹੀ ਸਗੋਂ ਪੂਰੀ ਦੁਨੀਆ ਪਿਆਰ ਕਰਦੀ ਹੈ ਅਤੇ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕਰਦੇ ਹਨ। ਹਾਲ ਹੀ ’ਚ ਕਰਨ ਔਜਲਾ ਬਾਰੇ ਇਕ ਨਵੀਂ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਪ੍ਰਸ਼ੰਸਕਾਂ ਬੇਹੱਦ ਖ਼ੁਸ਼ ਹਨ।

PunjabKesari

ਇਹ ਵੀ ਪੜ੍ਹੋ : ਪ੍ਰਿਅੰਕਾ ਧੀ ਅਤੇ ਪਤੀ ਨਾਲ ਪੂਲ ’ਚ ਕਰ ਰਹੀ ਮਸਤੀ, ਮਾਲਤੀ ਮੈਰੀ ਮਾਂ ਦੀਆਂ ਬਾਹਾਂ ’ਚ ਆਈ ਨਜ਼ਰ

ਕਰਨ ਔਜਲਾ  ਨੇ 2019 ’ਚ ਪਲਕ ਨਾਲ ਵਿਆਹ ਕਰਨ ਦਾ ਐਲਾਨ ਕੀਤਾ ਸੀ। ਬੀਤੇ ਦਿਨ ਪਲਕ ਔਜਲਾ ਨੇ ਬ੍ਰਾਈਡਲ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਸੋਸ਼ਲ ਮੀਡੀਆ ’ਤੇ ਤਸਵੀਰਾਂ ਅਨੁਸਾਰ ਕਰਨ ਔਜਲਾ ਅਤੇ ਪਲਕ 3 ਫ਼ਰਵਰੀ 2023 ਨੂੰ ਵਿਆਹ ਕਰਵਾਉਣ ਜਾ ਰਹੇ ਹਨ। ਇਸ ਦੌਰਾਨ ਪਲਕ ਨੇ ਬ੍ਰਾਈਡਲ ਸ਼ਾਵਰ ਦੀ ਮੇਜ਼ਬਾਨੀ ਕੀਤੀ ਜਿਸ ’ਚ ਨਜ਼ਦੀਕੀ  ਰਿਸ਼ਤੇਦਾਰਾਂ ਨੂੰ ਸੱਦਾ ਦਿੱਤਾ ਗਿਆ ਸੀ।

PunjabKesari

ਕਰਨ-ਪਲਕ ਤਸਵੀਰਾਂ ’ਚ ਇੱਕਠੇ ਪੋਜ਼ ਦੇ ਰਹੇ ਹਨ। ਪ੍ਰਸ਼ੰਸਕ ਗਾਇਕ ਦੇ ਵਿਆਹ ਦੀ ਜਾਣਕਾਰੀ ਸੁਣ ਕੇ ਬੇਹੱਦ ਖੁਸ਼ ਹਨ।

ਇਹ ਵੀ ਪੜ੍ਹੋ : ਬਚਪਨ ਦੇ ਦਿਨਾਂ ਨੂੰ ਯਾਦ ਕਰਕੇ ਆਮਿਰ ਦੀਆਂ ਅੱਖਾਂ ਨਮ ਹੋ ਗਈਆਂ, ਕਿਹਾ- ਸਕੂਲ ਦੀ ਫ਼ੀਸ ਨਾ ਦੇਣ ’ਤੇ ਭਰੀ ਸਭਾ...’

PunjabKesari

ਕਰਨ ਔਜਲਾ ਦੇ ਗੀਤਾਂ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਕਰਨ ਦਾ ਗੀਤ ‘Oouuu’ ਯੂਟਿਊਬ ’ਤੇ ਰਿਲੀਜ਼ ਕੀਤਾ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਗੀਤ ਨਾਲ ਪ੍ਰਭਾਵਿਤ ਕੀਤਾ।


 


Shivani Bassan

Content Editor

Related News