ਮਦਰਜ਼ ਡੇਅ ਮੌਕੇ ਮਾਂ ਦੀ ਤਸਵੀਰ ਸਾਂਝੀ ਕਰ ਕਰਨ ਔਜਲਾ ਨੇ ਲਿਖਿਆ ਭਾਵੁਕ ਸੁਨੇਹਾ

Sunday, May 09, 2021 - 03:11 PM (IST)

ਮਦਰਜ਼ ਡੇਅ ਮੌਕੇ ਮਾਂ ਦੀ ਤਸਵੀਰ ਸਾਂਝੀ ਕਰ ਕਰਨ ਔਜਲਾ ਨੇ ਲਿਖਿਆ ਭਾਵੁਕ ਸੁਨੇਹਾ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਕਰਨ ਔਜਲਾ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੇ ਹਨ। ਕਰਨ ਔਜਲਾ ਅਕਸਰ ਆਪਣੇ ਮਾਤਾ-ਪਿਤਾ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਕਰਨ ਔਜਲਾ ਦੇ ਮਾਤਾ-ਪਿਤਾ ਇਸ ਦੁਨੀਆ ’ਚ ਨਹੀਂ ਹਨ।

ਅੱਜ ਮਦਰਜ਼ ਡੇਅ ਹੈ ਤੇ ਅੱਜ ਦੇ ਦਿਨ ਕਰਨ ਔਜਲਾ ਨੇ ਮਾਂ ਨੂੰ ਯਾਦ ਕਰ ਇਕ ਭਾਵੁਕ ਸੁਨੇਹਾ ਲਿਖਿਆ ਹੈ। ਕਰਨ ਔਜਲਾ ਨੇ ਤਸਵੀਰ ਨਾਲ ਲਿਖਿਆ, ‘ਦੁਨੀਆ ’ਤੇ ਮੌਜੂਦ ਸਾਰੀਆਂ ਖੂਬਸੂਰਤ ਮਾਵਾਂ ਨੂੰ ਮਦਰਜ਼ ਡੇਅ ਦੀਆਂ ਵਧਾਈਆਂ। ਤਸਵੀਰਾਂ ਧੁੰਦਲੀਆਂ ਹੋ ਸਕਦੀਆਂ ਮਾਂ ਪਰ ਤੇਰੇ ਲਈ ਮੇਰਾ ਪਿਆਰ ਤੇ ਮੇਰੇ ਲਈ ਤੇਰੀ ਯਾਦ ਕੋਰੇ ਕਾਗਜ਼ ਵਾਂਗ ਸਾਫ ਆ।’

PunjabKesari

ਦੱਸਣਯੋਗ ਹੈ ਕਿ ਕਰਨ ਔਜਲਾ ਅਕਸਰ ਸੋਸ਼ਲ ਮੀਡੀਆ ’ਤੇ ਆਪਣੇ ਮਾਤਾ-ਪਿਤਾ ਨੂੰ ਯਾਦ ਕਰਦਿਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਜਦੋਂ ਕਰਨ ਔਜਲਾ ਨਿੱਕੀ ਉਮਰ ’ਚ ਸਨ ਤਾਂ ਉਸ ਸਮੇਂ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਆਰਿਫ ਲੋਹਾਰ ਦੀ ਮੌਤ ਦੀਆਂ ਉੱਡ ਰਹੀਆਂ ਅਫਵਾਹਾਂ ਦਾ ਜਾਣੋ ਅਸਲ ਸੱਚ

ਉਥੇ ਕਰਨ ਔਜਲਾ ਦੇ ਕੰਮ ਦੀ ਗੱਲ ਕਰੀਏ ਤਾਂ ਬਹੁਤ ਜਲਦ ਕਰਨ ਔਜਲਾ ਆਪਣੀ ਐਲਬਮ ਰਿਲੀਜ਼ ਕਰਨ ਵਾਲੇ ਹਨ। ਰਿਹਾਨ ਰਿਕਾਰਡਸ ਦੇ ਮਾਲਕ ਸੰਦੀਪ ਰਿਹਾਨ ਨੇ ਇਕ ਇੰਸਟਾਗ੍ਰਾਮ ਸਟੋਰੀ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਉਸ ਨੇ 16 ਮਈ, 2021 ਦੀ ਤਰੀਕ ਲਿਖੀ ਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਿਨ ਸ਼ਾਇਦ ਕਰਨ ਔਜਲਾ ਵਲੋਂ ਐਲਬਮ ਨੂੰ ਲੈ ਕੇ ਕੋਈ ਐਲਾਨ ਕਰ ਦਿੱਤਾ ਜਾਵੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News