ਕਰਨ ਔਜਲਾ ਦੀ ਹਾਲੀਵੁੱਡ ਕੋਲੈਬੋਰੇਸ਼ਨ, ਇਸ ਮਸ਼ਹੂਰ ਰੈਪਰ ਨਾਲ ਆਉਣਗੇ ਨਜ਼ਰ

Saturday, Apr 09, 2022 - 11:54 AM (IST)

ਕਰਨ ਔਜਲਾ ਦੀ ਹਾਲੀਵੁੱਡ ਕੋਲੈਬੋਰੇਸ਼ਨ, ਇਸ ਮਸ਼ਹੂਰ ਰੈਪਰ ਨਾਲ ਆਉਣਗੇ ਨਜ਼ਰ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੀ ਐਲਬਮ ‘ਵੇ ਅਹੈੱਡ’ ’ਚ ਰੁੱਝੇ ਹੋਏ ਹਨ। ਕਰਨ ਔਜਲਾ ਨੇ ਆਪਣੀ ਐਲਬਮ ਤੋਂ ਇਕ ਖ਼ਾਸ ਅਪਡੇਟ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਿਅੰਕਾ ਚੋਪੜਾ ਦੀ ਵਰਲਡ ਲੀਡਰਾਂ ਨੂੰ ਅਪੀਲ, ਯੂਕਰੇਨ ਸ਼ਰਨਾਰਥੀਆਂ ਲਈ ਮੰਗੀ ਮਦਦ

ਇਹ ਅਪਡੇਟ ਐਲਬਮ ਦੇ ਇਕ ਗੀਤ ਨੂੰ ਲੈ ਕੇ ਹੈ, ਜਿਸ ’ਚ ਕਰਨ ਔਜਲਾ ਨਾਲ ਹਾਲੀਵੁੱਡ ਦਾ ਮਸ਼ਹੂਰ ਰੈਪਰ ਨਜ਼ਰ ਆਉਣ ਵਾਲਾ ਹੈ। ਇਸ ਰੈਪਰ ਦਾ ਨਾਂ ‘ਵਾਏ ਜੀ’ (ਕੀਨੋਨ ਡੈਕੁਇਨ ਰੇਅ ਜੈਕਸਨ) ਹੈ।

ਕਰਨ ਔਜਲਾ ਨੇ ਰੈਪਰ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਮੈਂ ਜਿੱਤ ਗਿਆ, ਤੁਸੀਂ ਘਰ ਜਾਓ। ਕਰਨ ਔਜਲਾ ਤੇ ਵਾਏ ਜੀ। ਪੰਜਾਬ ਤੋਂ ਹਾਲੀਵੁੱਡ। ‘ਵੇ ਅਹੈੱਡ’ ਅਪ੍ਰੈਲ ਦੇ ਅਖੀਰ ’ਚ ਆ ਰਹੀ ਹੈ।’

ਦੱਸ ਦੇਈਏ ਕਿ ਇਸ ਪੋਸਟ ਨਾਲ ਕਰਨ ਔਜਲਾ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਉਸ ਦੀ ਐਲਬਮ ਇਸੇ ਮਹੀਨੇ ਦੇ ਅਖੀਰ ’ਚ ਰਿਲੀਜ਼ ਹੋ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News