ਸਿੱਧੂ ਮੂਸੇ ਵਾਲਾ ਦੇ ਸਸਕਾਰ ਤੋਂ ਪਹਿਲਾਂ ਕਰਨ ਔਜਲਾ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ- ‘ਸਭ ਕੁਝ ਛੱਡ ਕੇ...’

Tuesday, May 31, 2022 - 10:24 AM (IST)

ਸਿੱਧੂ ਮੂਸੇ ਵਾਲਾ ਦੇ ਸਸਕਾਰ ਤੋਂ ਪਹਿਲਾਂ ਕਰਨ ਔਜਲਾ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ- ‘ਸਭ ਕੁਝ ਛੱਡ ਕੇ...’

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਸੋਗ ਦੀ ਲਹਿਰ ਹੈ। ਸਿੱਧੂ ਮੂਸੇ ਵਾਲਾ ਦੇ ਕਤਲ ’ਤੇ ਕਰਨ ਔਜਲਾ ਤੋਂ ਲੈ ਕੇ ਬੱਬੂ ਮਾਨ ਤਕ ਵਰਗੇ ਸਿਤਾਰਿਆਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਘਰ ਬਾਹਰ ਖੜ੍ਹੇ ਫੈਨਜ਼ ਨੂੰ ਚੜ੍ਹਿਆ ਗੁੱਸਾ, ਰੋਂਦਿਆਂ ਨੇ ਕਹੀਆਂ ਇਹ ਗੱਲਾਂ

ਕਰਨ ਔਜਲਾ ਨੇ ਸਿੱਧੂ ਦੇ ਕਤਲ ਤੋਂ ਬਾਅਦ ਬੀਤੇ ਦਿਨੀਂ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ’ਚ ਉਸ ਨੇ ਲਿਖਿਆ ਸੀ, ‘‘ਉਹ ਵਾਹਿਗੁਰੂ, ਮਾਪਿਆਂ ਨੂੰ ਬਲ ਬਖ਼ਸ਼ੀ।’’

ਇਸ ਤੋਂ ਬਾਅਦ ਅੱਜ ਸਿੱਧੂ ਦੇ ਸਸਕਾਰ ਤੋਂ ਪਹਿਲਾਂ ਕਰਨ ਔਜਲਾ ਨੇ ਇਕ ਹੋਰ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਕਰਨ ਨੇ ਲਿਖਿਆ, ‘‘ਕੁਝ ਵੀ ਕਰਨ ਨੂੰ ਜਾਂ ਕਹਿਣ ਨੂੰ ਦਿਲ ਨਹੀਂ ਕਰ ਰਿਹਾ। ਪਤਾ ਨਹੀਂ ਕਦੇ ਕਰਾਂਗਾ ਵੀ ਜਾਂ ਨਹੀਂ। ਮਾਂ-ਪਿਓ ਦੀ ਬਹੁਤ ਯਾਦ ਆ ਰਹੀ ਹੈ। ਸੱਚ ਦੱਸਾਂ ਤਾਂ ਸਭ ਕੁਝ ਛੱਡ ਕੇ ਬੈਠ ਜਾਣ ਦਾ ਦਿਲ ਕਰ ਰਿਹਾ ਬਸ।’’

PunjabKesari

ਕਰਨ ਨੇ ਅੱਗੇ ਲਿਖਿਆ, ‘‘ਮਾਂ-ਪਿਓ ਤੋਂ ਪੁੱਤ ਜਾਂ ਪੁੱਤ ਤੋਂ ਮਾਂ-ਪਿਓ ਦੇ ਵਿਛੋੜੇ ਨੂੰ ਮੈਂ ਬਹੁਤ ਨੇੜੇ ਤੋਂ ਮਹਿਸੂਸ ਕੀਤਾ ਤੇ ਇਸ ਦੁੱਖ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਥੋੜ੍ਹਾ ਤਰਸ ਕਰੋ ਸਾਡੇ ਸਾਰਿਆਂ ’ਤੇ। ਪ੍ਰਮਾਤਮਾ ਮਿਹਰ ਕਰਕੇ ਸਾਡੇ ਸਾਰਿਆਂ ’ਤੇ, ਬਸ ਇਹੀ ਕਹਿ ਸਕਦਾ।’’

ਨੋਟ– ਕਰਨ ਔਜਲਾ ਦੀ ਇਸ ਪੋਸਟ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News