Karan Aujla ਨੇ ਕੀਤਾ ਇੰਡੀਆ Tour ਦਾ ਐਲਾਨ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

Saturday, Jul 20, 2024 - 03:55 PM (IST)

ਚੰਡੀਗੜ੍ਹ- ਆਪਣੀ ਦਮਦਾਰ ਆਵਾਜ਼ ਦੇ ਸਦਕਾ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਰੌਕਸਟਾਰ ਬਣੇ ਹਨ। ਇਹ ਅਕਸਰ ਆਪਣੀ ਪ੍ਰੋਫ਼ੈਸ਼ਨਲ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਇਨ੍ਹਾਂ ਦਾ ਗਾਇਆ ਹਰ ਗੀਤ ਸੁਪਰਹਿੱਟ ਸਾਬਿਤ ਹੁੰਦਾ ਹੈ। ਕਰਨ ਔਜਲਾ ਅੱਜ ਜਿਸ ਮੁਕਾਮ 'ਤੇ ਹਨ, ਉਨ੍ਹਾਂ ਨੇ ਇੱਥੇ ਤੱਕ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਹੈ। ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਫ਼ਿਲਮ 'Bad News' ਦਾ ਗੀਤ 'ਤੌਬਾ ਤੌਬਾ' ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਹੁਣ ਹਾਲ ਹੀ ਦੇ 'ਚ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ, ਜਿਸ 'ਚ ਗਾਇਕ ਨੇ ਆਪਣੇ ਜਲਦ ਹੀ ਇੰਡੀਆ ਟੂਰ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਪਹਿਲੀ ਸਟੋਰੀ 'ਚ ਦੱਸਿਆ ਕਿ ਆਖਰਕਾਰ ਇੰਡੀਆ ਟੂਰ ਦਾ ਐਲਾਨ… ਬਹੁਤ ਸਮਾਂ ਹੋ ਗਿਆ..Stay Tunned। ਅਗਲੀ ਸਟੋਰੀ 'ਚ ਗਾਇਕ ਨੇ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਇੰਡੀਆ ਟੂਰ ਦੇ ਨਾਲ-ਨਾਲ ਹੋਰ ਦੇਸ਼ਾਂ ਦੇ ਟੂਰ ਵਾਰੇ ਵੀ ਦੱਸਿਆ ਹੈ। ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਰਨ ਔਜਲਾ ਨਜ਼ਰ ਆ ਰਹੇ ਹਨ।

PunjabKesari

ਇਸਦੇ ਨਾਲ ਉਨ੍ਹਾਂ ਨੇ ਲਿਖਿਆ ਹੈ ਕਿ 10 ਅਗਸਤ ਨੂੰ ਟੋਰਾਂਟੋ ਮਿਲਦੇ ਹਾਂ। ਇਸ ਤੋਂ ਬਾਅਦ ਉਹ ਸਤੰਬਰ ਨੂੰ UK ਵਿੱਚ ਧਮਾਲ ਮਚਾਉਣਗੇ। ਅਕਤੂਬਰ ਵਿੱਚ ਉਹ ਆਸਟ੍ਰੇਲੀਆ 'ਚ ਨਜ਼ਰ ਆਉਣਗੇ। ਦਸੰਬਰ ਵਿੱਚ ਗਾਇਕ ਇੰਡੀਆ 'ਚ ਮਹਿਫਿਲ ਲਗਾਉਣਗੇ। ਗਾਇਕ ਨੇ ਅੱਗੇ ਦੱਸਿਆ ਕਿ ਟੂਰ ਲਾਈਫ ਅਬਾਊਟ ਟੂ ਸਟਾਰਟ। ਗਾਇਕ ਦੀ ਇਹ ਸਟੋਰੀ ਨੂੰ ਵੇਖ ਕੇ ਫੈਨਜ਼ ਕਾਫੀ ਉਤਸ਼ਾਹਿਤ ਹੋਣਗੇ ਅਤੇ ਬੇਸਬਰੀ ਨਾਲ ਕਰਨ ਦੇ ਇੰਡੀਆ ਟੂਰ ਦਾ ਇਤਜ਼ਾਰ ਕਰਨਗੇ।


Priyanka

Content Editor

Related News