ਨਹੀਂ ਰੁਕ ਰਿਹਾ ਕਰਨ ਔਜਲਾ ਦੀ ਐਲਬਮ ਦਾ ਵਿਵਾਦ, ਨਾਂ ਤੋਂ ਬਾਅਦ ਹੁਣ ਪੋਸਟਰ ਕਾਪੀ ਕਰਨ ਦੀ ਛਿੜੀ ਚਰਚਾ
Saturday, Jul 03, 2021 - 03:36 PM (IST)
ਚੰਡੀਗੜ੍ਹ (ਬਿਊਰੋ)– ਲੱਗਦਾ ਹੈ ਕਿ ਕਰਨ ਔਜਲਾ ਦੀ ਡੈਬਿਊ ਐਲਬਮ ਨਾਲ ਜੁੜੇ ਵਿਵਾਦ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੇ। ਇਸੇ ਲਈ ਆਏ ਦਿਨ ਕੋਈ ਨਾ ਕੋਈ ਵਿਵਾਦ ਇਸ ਐਲਬਮ ਨੂੰ ਲੈ ਕੇ ਜੁੜਦਾ ਰਹਿੰਦਾ ਹੈ।
ਪਹਿਲਾਂ ਜਿਥੇ ਐਲਬਮ ਦੇ ਨਾਂ ਨੂੰ ਲੈ ਕੇ ਵਿਵਾਦ ਕਾਫੀ ਗਰਮਾਇਆ ਹੋਇਆ ਸੀ, ਉਥੇ ਹੁਣ ਇਸੇ ਐਲਬਮ ਨਾਲ ਇਕ ਹੋਰ ਵਿਵਾਦ ਜੁੜਦਾ ਨਜ਼ਰ ਆ ਰਿਹਾ ਹੈ।
ਦੱਸ ਦੇਈਏ ਕਿ ਹੁਣ ਐਲਬਮ ਦੇ ਪੋਸਟਰ ਨੂੰ ਲੈ ਕੇ ਨਵੀਂ ਚਰਚਾ ਛਿੜੀ ਹੋਈ ਹੈ ਤੇ ਇਸ ਨੂੰ ਸਾਰੇ ਕਾਪੀ ਦੱਸ ਰਹੇ ਹਨ। ਕਰਨ ਔਜਲਾ ਦੇ ਜਿਸ ਪੋਸਟਰ ਨੂੰ ਕਾਪੀ ਦੱਸਿਆ ਜਾ ਰਿਹਾ ਹੈ, ਉਹ ਅਸਲ ’ਚ 2015 ’ਚ ਰਿਲੀਜ਼ ਹੋਈ ਹਾਲੀਵੁੱਡ ਆਰਟਿਸਟ ਫਾਲਜ਼ ਦੀ ਐਲਬਮ ‘ਸਟੋਰੀਜ਼ ਦੈਟ ਟੱਚ’ ਦੇ ਪੋਸਟਰ ਨਾਲ ਮੇਲ ਖਾਂਦਾ ਹੈ।
ਜਿਵੇਂ ਫਾਲਜ਼ ਦੀ ਐਲਬਮ ਦੇ ਪੋਸਟਰ ’ਚ ਉਸ ਦੇ ਚਿਹਰੇ ’ਤੇ ਕੁਝ ਲਾਈਨਾਂ ਲਿਖੀਆਂ ਹੋਈਆਂ ਹਨ, ਉਸੇ ਤਰ੍ਹਾਂ ਕਰਨ ਔਜਲਾ ਦੇ ਪੋਸਟਰ ’ਤੇ ਵੀ ਉਸ ਦੇ ਚਿਹਰੇ ’ਤੇ ਕੁਝ ਲਾਈਨਾਂ ਲਿਖੀਆਂ ਹੋਈਆਂ ਹਨ। ਇਸ ਤੋਂ ਲੋਕ ਕਰਨ ਔਜਲਾ ਦੀ ਐਲਬਮ ਦੇ ਪੋਸਟਰ ਨੂੰ ਕਾਪੀ ਦੱਸ ਰਹੇ ਹਨ।
2015 ’ਚ ਜਦੋਂ ਫਾਲਜ਼ ਦੀ ਐਲਬਮ ‘ਸਟੋਰੀਜ਼ ਦੈਟ ਟੱਚ’ ਰਿਲੀਜ਼ ਹੋਈ ਸੀ ਤਾਂ ਇਸ ਨੂੰ ਉਸ ਸਾਲ ਦੀ ਬੈਸਟ ਨਾਇਜੀਰੀਅਨ ਐਲਬਮ ਵੀ ਮੰਨਿਆ ਗਿਆ ਸੀ। ਇੰਨੀ ਮਸ਼ਹੂਰ ਐਲਬਮ ਦਾ ਪੋਸਟਰ ਕਾਪੀ ਕਰਕਾ ਚਰਚਾ ਦਾ ਵਿਸ਼ਾ ਤਾਂ ਬਣ ਹੀ ਜਾਂਦਾ ਹੈ। ਨਾਲ ਹੀ ਦੱਸ ਦੇਈਏ ਕਿ ਕਰਨ ਔਜਲਾ ਦੇ ਪੋਸਟਰ ’ਚ ਜੋ ਲਾਈਨਾਂ ਉਸ ਦੇ ਚਿਹਰੇ ’ਤੇ ਲਿਖੀਆਂ ਗਈਆਂ ਹਨ, ਉਹ ਉਸ ਦੀ ਐਲਬਮ ਦੀ ਇੰਟਰੋ ਦੀਆਂ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।