ਕਪਿਲ ਸ਼ਰਮਾ ਦੀ ‘ਜ਼ਵਿਗਾਟੋ’ ਫ਼ਿਲਮ 17 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ
Saturday, Jan 21, 2023 - 12:39 PM (IST)
ਮੁੰਬਈ (ਬਿਊਰੋ)– ਐਪਲਾਜ਼ ਐਂਟਰਟੇਨਮੈਂਟ ਤੇ ਨੰਦਿਤਾ ਦਾਸ ਇਨੀਸ਼ੀਏਟਿਵਜ਼ ਨੇ ਕਪਿਲ ਸ਼ਰਮਾ ਤੇ ਸ਼ਾਹਾਨਾ ਗੋਸਵਾਮੀ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਜ਼ਵਿਗਾਟੋ’ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਜੈਨੀ ਜੌਹਲ ਨੂੰ 5911 ਰਿਕਾਰਡਸ ਦਾ ਠੋਕਵਾਂ ਜਵਾਬ, ਕਿਹਾ- ‘ਮੁੜ ਸਿੱਧੂ ਦੇ ਨਾਂ...’
ਇਹ ਫ਼ਿਲਮ 17 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਵੀ ਖ਼ੁਦ ਨੰਦਿਤਾ ਦਾਸ ਨੇ ਕੀਤਾ ਹੈ। ਫ਼ਿਲਮ ਇਕ ਫੈਕਟਰੀ ਦੇ ਸਾਬਕਾ ਫਲੋਰ ਮੈਨੇਜਰ ਬਾਰੇ ਹੈ, ਜੋ ਮਹਾਮਾਰੀ ਦੌਰਾਨ ਆਪਣੀ ਨੌਕਰੀ ਗੁਆ ਦਿੰਦਾ ਹੈ। ਫਿਰ ਉਹ ਇਕ ਫੂਡ ਸਪਲਾਈ ਰਾਈਡਰ ਵਜੋਂ ਕੰਮ ਕਰਦਾ ਹੈ, ਰੇਟਿੰਗ ਤੇ ਇੰਸੈਂਟਿਵ ਦੀ ਦੁਨੀਆ ਨਾਲ ਜੂਝਦਾ ਹੈ।
ਆਮਦਨੀ ਦਾ ਸਮਰਥਨ ਕਰਨ ਲਈ ਉਸ ਦੀ ਪਤਨੀ ਡਰਦੀ ਹੋਈ ਪਰ ਇਕ ਨਵੀਂ ਮਿਲੀ ਆਜ਼ਾਦੀ ਦੇ ਉਤਸ਼ਾਹ ਨਾਲ ਕੰਮ ਦੇ ਵੱਖ-ਵੱਖ ਮੌਕਿਆਂ ਦੀ ਖੋਜ ਕਰਨੀ ਸ਼ੁਰੂ ਕਰ ਦਿੰਦੀ ਹੈ।
‘ਜ਼ਵਿਗਾਟੋ’ ਦਾ ਵਰਲਡ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ, ਬੁਸਾਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਤੇ ਕੇਰਲ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ’ਚ ਹੋਇਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।