ਕੈਨੇਡਾ ’ਚ ਕਪਿਲ ਦਾ ਸ਼ੋਅ ਦੇਖਣ ਪਹੁੰਚੇ ਮੰਤਰੀ Victor Fedeli, ਕਾਮੇਡੀਅਨ ਨਾਲ ਕੀਤੀ ਮੁਲਾਕਾਤ

07/05/2022 1:29:51 PM

ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਅਮਰੀਕਾ ਟੂਰ ’ਚ ਰੁੱਝੇ ਹੋਏ ਹਨ। ਕੁਝ ਦਿਨ ਪਹਿਲਾਂ ਕਪਿਲ ਸ਼ਰਮਾ ਆਪਣੀ ਟੀਮ ਨਾਲ ਕੈਨੇਡਾ ਲਈ ਰਵਾਨਾ ਹੋਏ ਸਨ। ਉਨ੍ਹਾਂ ਨੇ ਵੈਨਕੂਵਰ ਦੇ ਲੋਕਾਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਸ਼ੋਅ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈਆਂ ਸੀ। ਕਪਿਲ ਸ਼ਰਮਾ ਦੀ ਸਟੇਜ ਪਰਫ਼ਾਰਮੈਂਸ ਦੇਖਣ ਲਈ ਕੈਨੇਡਾ ਦੇ ਮੰਤਰੀ ਵਿਕਟਰ ਫ਼ੈਡੇਲੀ ਵੀ ਪਹੁੰਚੇ।

PunjabKesari
 

ਇਹ ਵੀ ਪੜ੍ਹੋ : ਅਮਰੀਕਾ ’ਚ ਗਾਇਕ ਸ਼ੰਕਰ ਮਹਾਦੇਵਨ ਦੇ ਕੰਸਰਟ ’ਚ ਰਣਵੀਰ-ਦੀਪਿਕਾ ਨੇ ਕੀਤਾ ਜ਼ਬਰਦਸਤ ਡਾਂਸ, ਦੋਖੋ ਤਸਵੀਰਾਂ

ਪਰਫ਼ਾਰਮੈਂਸ ਖ਼ਤਮ ਹੋਣ ਤੋਂ ਬਾਅਦ ਵਿਕਟਰ ਨੇ ਸਟੇਜ ’ਤੇ ਜਾ ਕੇ ਕਪਿਲ ਨਾਲ ਮੁਲਾਕਾਤ ਕੀਤੀ ਅਤੇ ਇਸ ਮੁਲਾਕਾਤ ਦੀਆਂ ਕੁਝ ਤਸਵੀਰਾਂ ਲਈ ਕੈਮਰੇ ਸਾਹਮਣੇ ਪੋਜ਼ ਵੀ ਦਿੱਤੇ। ਇਸ ਮੁਲਾਕਾਤ ਦੀ ਇਕ ਤਸਵੀਰ ਵਿਕਟਰ ਫ਼ੈਡੇਲੀ ਨੇ ਸਾਂਝੀ ਕੀਤੀ ਹੈ।

PunjabKesari

ਤਸਵੀਰ ’ਚ ਕਪਿਲ ਵਿਕਟਰ ਫ਼ੈਡੇਲੀ ਅਤੇ ਉਨ੍ਹਾਂ ਦੇ ਸਹਿਯੋਗੀ ਦੀਪਕ ਆਨੰਦ ਨਾਲ ਨਜ਼ਰ ਆ ਰਹੇ ਹਨ। ਕੈਨੇਡਾ ਦੇ ਮੰਤਰੀ ਵਿਕਟਰ ਫ਼ੈਡੇਲੀ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਕੈਪਸ਼ਨ ’ਚ ਲਿਖਿਆ ਕਿ ‘ਕਪਿਲ ਸ਼ਰਮਾ ਅਤੇ ਮੇਰੇ ਸਹਿਯੋਗੀ ਦੀਪਕ ਆਨੰਦ ਨਾਲ ਬੈਕਸਟੇਜ ਮਸਤੀ ਕਰਦੇ ਹੋਏ। ‘ਦਿ ਕਪਿਲ ਸ਼ਰਮਾ ਸ਼ੋਅ’ ਹੈਮਿਲਟਨ ’ਚ ਸ਼ੁਰੂ ਹੋਣ ਵਾਲਾ ਹੈ।’

PunjabKesari

ਵਿਕਟਰ ਫ਼ੈਡੇਲੀ ਦੇ ਟਵੀਟ ’ਤੋਂ ਬਾਅਦ ਕਪਿਲ ਸ਼ਰਮਾ ਨੇ ਆਪਣੇ ਟਵੀਟਰ ਅਕਾਊਂਟ ਤੋਂ ਇਹ ਤਸਵੀਰਾਂ ਦੁਬਾਰਾ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ‘ਸਾਡੇ ਸ਼ੋਅ ’ਤੇ ਆਉਣ ਅਤੇ ਇਸ ਨੂੰ ਹੋਰ ਖ਼ਾਸ ਬਣਾਉਣ ਲਈ ਮਿਸਟਰ ਫ਼ੈਡੇਲੀ ਦਾ ਧੰਨਵਾਦ, ਸੱਚਮੁੱਚ ਸਨਮਾਨਿਤ।’

 
 
 
 
 
 
 
 
 
 
 
 
 
 
 

A post shared by Kapil Sharma (@kapilsharma)

 

ਕਪਿਲ ਇਨੀਂ ਦਿਨੀਂ ਮਸਤੀ ਭਰਿਆ ਸਮਾਂ ਬਤੀਤ ਕਰ ਰਹੇ ਹਨ। ਇੱਥੇ ਉਹ ਟੀਮ ਸੁਮੋਨਾ ਚੱਕਰਵਰਤੀ, ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ, ਚੰਦਨ ਪ੍ਰਭਾਕਰ ਅਤੇ ਰਾਜੀਵ ਠਾਕੁਰ ਨਾਲ ਪਹੁੰਚੇ ਹਨ।

ਇਹ ਵੀ ਪੜ੍ਹੋ : ਪਿਆਰ ਦੇ ਸ਼ਹਿਰ ਪੈਰਿਸ ’ਚ ਸ਼ਿਲਪਾ ਪਤੀ ਰਾਜ ਨਾਲ ਆਈ ਨਜ਼ਰ, ਆਈਫ਼ਲ ਟਾਵਰ ਦੇ ਸਾਹਮਣੇ ਦਿੱਤੇ ਖ਼ੂੂਬਸੂਰਤ ਪੋਜ਼

ਕਪਿਲ ਸ਼ਰਮਾ ਦੇ ਮਸ਼ਹੂਰ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਆਖ਼ਰੀ ਐਪੀਸੋਡ ਕੁਝ ਦਿਨ ਪਹਿਲਾਂ ਹੀ ਪ੍ਰਸਾਰਿਤ ਹੋਇਆ ਸੀ। ਇਸ ਸ਼ੋਅ ’ਚ ਫ਼ਿਲਮ ‘ਜੁੱਗ ਜੁੱਗ ਜੀਓ’ ਦੀ ਟੀਮ ਫ਼ਿਲਮ ਦੀ ਪ੍ਰਮੋਸ਼ਨ ਲਈ ਪਹੁੰਚੀ ਸੀ। ਹੁਣ ਕਿਹਾ ਜਾ ਰਿਹਾ ਹੈ ਕਿ ਇਹ ਸ਼ੋਅ ਦੁਬਾਰਾ ਟੀ.ਵੀ ’ਤੇ ਵਾਪਸ ਨਹੀਂ ਆਵੇਗਾ,ਪਰ ਇਸ ਨੂੰ ਹੁਣ OTT ’ਤੇ ਸਟ੍ਰੀਮ ਕੀਤਾ ਜਾਵੇਗਾ।


Anuradha

Content Editor

Related News