40 ਦਿਨਾਂ ’ਚ ‘ਕਾਂਤਾਰਾ’ ਨੇ ਦੁਨੀਆ ਭਰ ’ਚ ਕਮਾਏ 350 ਕਰੋੜ ਰੁਪਏ
Thursday, Nov 10, 2022 - 03:39 PM (IST)
ਮੁੰਬਈ (ਬਿਊਰੋ)– ਰਿਸ਼ਬ ਸ਼ੈੱਟੀ ਸਟਾਰਰ ਫ਼ਿਲਮ ‘ਕਾਂਤਾਰਾ’ ਹਰ ਰੋਜ਼ ਇਕ ਨਵਾਂ ਰਿਕਾਰਡ ਬਣਾ ਰਹੀ ਹੈ। ਹੁਣ ਹਾਲ ਹੀ ’ਚ ਫ਼ਿਲਮ ਨੇ ਦੁਨੀਆ ਭਰ ’ਚ 350 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਲਗਭਗ 15 ਤੋਂ 18 ਕਰੋੜ ਰੁਪਏ ’ਚ ਬਣੀ ਇਸ ਫ਼ਿਲਮ ਦੀ ਕਮਾਈ ਦੇਖ ਕੇ ਹਰ ਕੋਈ ਹੈਰਾਨ ਹੈ।
ਫ਼ਿਲਮ ਨੂੰ ਰਿਲੀਜ਼ ਹੋਇਆਂ 40 ਦਿਨ ਤੋਂ ਵੱਧ ਸਮਾਂ ਹੋ ਗਿਆ ਹੈ, ਫਿਰ ਵੀ ਇਸ ਦੀ ਕਮਾਈ ਦੀ ਰਫ਼ਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸ਼ੁਰੂਆਤ ’ਚ ਸਿਰਫ ਕੰਨੜਾ ਭਾਸ਼ਾ ’ਚ ਰਿਲੀਜ਼ ਹੋਈ ‘ਕਾਂਤਾਰਾ’ ਨੂੰ ਹੋਰਨਾਂ ਭਾਸ਼ਾਵਾਂ ’ਚ ਵੀ ਜ਼ਬਰਦਸਤ ਸਫਲਤਾ ਦੇਖਣ ਨੂੰ ਮਿਲ ਰਹੀ ਹੈ।
ਫ਼ਿਲਮ ਦੀ ਹੁਣ ਤਕ ਦੀ ਕਮਾਈ ਦੀ ਗੱਲ ਕਰੀਏ ਇਸ ਨੇ ਦੁਨੀਆ ਭਰ ’ਚ 350 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਡੋਮੈਸਟਿਕ ਬਾਕਸ ਆਫਿਸ ’ਤੇ ਫ਼ਿਲਮ ਨੇ 277.20 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਓਵਰਸੀਜ਼ ’ਚ ਫ਼ਿਲਮ ਨੇ 28.10 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਕੁਲ ਮਿਲਾ ਕੇ ਫ਼ਿਲਮ ਨੇ ਹੁਣ ਤਕ 355.19 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਇਹ ਖ਼ਬਰ ਵੀ ਪੜ੍ਹੋ : ਹਸਪਤਾਲ ਤੋਂ ਡਿਸਚਾਰਜ ਹੋਈ ਆਲੀਆ ਭੱਟ, ਨੰਨ੍ਹੀ ਪਰੀ ਨੂੰ ਦੇਖਣ ਲਈ ਪ੍ਰਸ਼ੰਸਕ ਬੇਤਾਬ, ਦੇਖੋ ਪਹਿਲੀ ਝਲਕ
‘ਕਾਂਤਾਰਾ’ ਨੂੰ ਰਿਲੀਜ਼ ਹੋਇਆਂ 40 ਦਿਨ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਫ਼ਿਲਮ ਦੀ ਕਮਾਈ ਲਗਾਤਾਰ ਜਾਰੀ ਹੈ। ਹਿੰਦੀ ਭਾਸ਼ਾ ’ਚ ਫ਼ਿਲਮ ਜ਼ਬਰਦਸਤ ਕਮਾਈ ਕਰ ਰਹੀ ਹੈ ਤੇ ਅਜਿਹੀ ਉਮੀਦ ਹੈ ਕਿ ਅਜੇ ਦੇਵਗਨ ਦੀ ‘ਦ੍ਰਿਸ਼ਯਮ 2’ ਤੇ ਵਰੁਣ ਧਵਨ ਦੀ ‘ਭੇੜੀਆ’ ਰਿਲੀਜ਼ ਹੋਣ ਤੋਂ ਪਹਿਲਾਂ ਤਕ ਇਸ ਦੀ ਕਮਾਈ ਦੀ ਰਫ਼ਤਾਰ ਇੰਝ ਹੀ ਜਾਰੀ ਰਹੇਗੀ।
ਹਿੰਦੀ ਭਾਸ਼ਾ ’ਚ ਫ਼ਿਲਮ ਨੇ ਹੁਣ ਤਕ 67 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ, ਜੋ ਕਈ ਹਿੰਦੀ ਫ਼ਿਲਮਾਂ ਦੀ ਲਾਈਫਟਾਈਮ ਕਲੈਕਸ਼ਨ ਤੋਂ ਵੱਧ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।