ਇਸ ਬਾਇਓਪਿਕ ’ਚ ਕੰਮ ਕਰੇਗੀ ਕੰਗਨਾ ਰਣੌਤ, ਨਿਭਾਏਗੀ ਵੇਸਵਾ ਦਾ ਕਿਰਦਾਰ
Thursday, Oct 20, 2022 - 03:35 PM (IST)
ਮੁੰਬਈ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ ’ਚ ਐਲਾਨ ਕੀਤਾ ਹੈ ਕਿ ਉਹ ਇਕ ਨਵੀਂ ਬਾਇਓਪਿਕ ਬਣਾ ਰਹੀ ਹੈ ਜਿਸ ’ਚ ਉਹ ਬੰਗਾਲ ਦੀ ਇਕ ਪ੍ਰਸਿੱਧ ਥੀਏਟਰ ਕਲਾਕਾਰ ਨਟੀ ਬਿਨੋਦਿਨੀ ਦਾ ਕਿਰਦਾਰ ਨਿਭਾਏਗੀ। ਕੰਗਨਾ ਦੇ ਇਸ ਐਲਾਨ ਤੋਂ ਬਾਅਦ ਹਰ ਕੋਈ ਨਟੀ ਬਿਨੋਦਿਨੀ ਬਾਰੇ ਹੋਰ ਜਾਣਨਾ ਚਾਹੁੰਦਾ ਹੈ। ਨਟੀ ਬਿਨੋਦਿਨੀ ਦਾ ਜਨਮ ਕੋਲਕਾਤਾ ’ਚ ਇਕ ਵੇਸਵਾ ਸਮਾਜ ’ਚ ਹੋਇਆ ਸੀ। ਨਟੀ ਨੇ 12 ਸਾਲ ਦੀ ਉਮਰ ’ਚ ਆਪਣੀ ਅਦਾਕਾਰੀ ਕਰੀਅਰ ਸ਼ੁਰੂਆਤ ਕੀਤੀ ਅਤੇ 23 ਸਾਲ ਦੀ ਉਮਰ ’ਚ ਆਪਣਾ ਕਰੀਅਰ ਛੱਡ ਦਿੱਤਾ। ਨਟੀ ਦਾ ਪਰਿਵਾਰ ਬਹੁਤ ਗਰੀਬ ਸੀ ਅਤੇ ਕਿਹਾ ਜਾਂਦਾ ਹੈ ਕਿ ਉਹ ਦੇਹ ਵਪਾਰ ’ਚ ਵੀ ਸ਼ਾਮਲ ਸੀ। ਇੰਨਾ ਹੀ ਨਹੀਂ ਨਟੀ ਨੇ ਆਪਣੀ ਜੀਵਨੀ ’ਚ ਖੁਦ ਨੂੰ ਵੇਸਵਾ ਵੀ ਕਿਹਾ ਹੈ। ਨਟੀ ਦਾ ਵਿਆਹ 5 ਸਾਲ ਦੀ ਉਮਰ ’ਚ ਹੋ ਗਿਆ ਸੀ ਪਰ ਉਦੋਂ ਉਸ ਦਾ ਆਪਣੇ ਪਤੀ ਨਾਲ ਕੋਈ ਸਬੰਧ ਨਹੀਂ ਸੀ।
ਇਹ ਵੀ ਪੜ੍ਹੋ : ਰਮੇਸ਼ ਤੋਰਾਨੀ ਦੀ ਦੀਵਾਲੀ ਪਾਰਟੀ ’ਚ ਵਿੱਕੀ-ਕੈਟਰੀਨਾ ਨੇ ਦਿਖਾਏ ਜਲਵੇ, ਕੈਮਰੇ ’ਚ ਕੈਦ ਹੋਈਆਂ ਮਨਮੋਹਕ ਤਸਵੀਰਾਂ
ਨਟੀ ਨੇ ਗ੍ਰੇਟ ਨੈਸ਼ਨਲ ਥੀਏਟਰ ਦੀ ਸ਼ੁਰੂਆਤ ਕਰਨ ਲਈ ਦ੍ਰੋਪਦੀ ਦੀ ਇਕ ਛੋਟੀ ਜਿਹੀ ਭੂਮਿਕਾ ਕੀਤੀ ਸੀ। ਉਸਨੇ ਬੰਗਾਲ ਥੀਏਟਰ ’ਚ ਵੀ ਕੰਮ ਕੀਤਾ। ਇਸ ਤੋਂ ਬਾਅਦ ਨਟੀ ਨੇ ਮਸ਼ਹੂਰ ਅਦਾਕਾਰ ਅਤੇ ਨਾਟਕ ਲੇਖਕ ਗਿਰੀ ਚੰਦਰ ਘੋਸ਼ ਤੋਂ ਐਕਟਿੰਗ ਸਿੱਖੀ ਅਤੇ ਫਿਰ 1883 ’ਚ ਇਕੱਠੇ ਸਟਾਰ ਥੀਏਟਰ ਸ਼ੁਰੂ ਕੀਤਾ।
ਇਕ ਚੰਗੀ ਅਦਾਕਾਰਾ ਹੋਣ ਦੇ ਬਾਵਜੂਦ ਨਟੀ ਨੂੰ ਸਮਾਜ ਵੱਲੋਂ ਕਾਫ਼ੀ ਨੈਗੇਟਿਵਿਟੀ ਦਾ ਸਾਹਮਣਾ ਕਰਨਾ ਪਿਆ। ਨਟੀ ਨੂੰ ਲਿਖਣਾ ਵੀ ਪਸੰਦ ਸੀ ਅਤੇ ਉਸਨੇ ਆਪਣੀ ਸਵੈ ਜੀਵਨੀ ਅਮਰ ਕਥਾ ਲਿਖੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਕਵਿਤਾਵਾਂ ਅਤੇ ਕਹਾਣੀਆਂ ਵੀ ਲਿਖੀਆਂ। ਕਿਹਾ ਜਾਂਦਾ ਹੈ ਕਿ ਨਟੀ ਨੂੰ ਆਪਣੀ ਜ਼ਿੰਦਗੀ ’ਚ ਕਈ ਵਾਰ ਧੋਖਾ ਮਿਲਿਆ ਅਤੇ ਉਸ ਤੋਂ ਬਾਅਦ ਹੀ ਉਸਨੇ ਥੀਏਟਰ ਵੱਲੋਂ ਮੂੰਹ ਮੋੜ ਲਿਆ। ਇੰਨਾ ਹੀ ਨਹੀਂ ਉਨ੍ਹਾਂ ਦੀ ਇਕ ਧੀ ਵੀ ਸੀ ਜੋ 12 ਸਾਲ ਦੀ ਉਮਰ ’ਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ। ਨਟੀ ਦੀ 41 ਸਾਲ ਦੀ ਉਮਰ ’ਚ ਮੌਤ ਹੋ ਗਈ।
ਇਹ ਵੀ ਪੜ੍ਹੋ : ਫ਼ਿਲਮੀ ਪਰਦੇ ’ਤੇ ਆਉਣ ਤੋਂ ਪਹਿਲਾਂ ਜਾਹਨਵੀ ਕਪੂਰ ਨੇ ਭੈਣ ਖੁਸ਼ੀ ਨੂੰ ਦਿੱਤੀ ਅਜਿਹੀ ਸਲਾਹ, ਕਿਹਾ- ‘ਕਦੇ ਕਿਸੇ...’
ਇਸ ਫ਼ਿਲਮ ਬਾਰੇ ਕੰਗਨਾ ਦਾ ਕਹਿਣਾ ਹੈ ਕਿ ‘ਮੈਂ ਪ੍ਰਦੀਪ ਸਰਕਾਰ ਜੀ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ ਅਤੇ ਇਹ ਮੌਕਾ ਪਾ ਕੇ ਮੈਂ ਬਹੁਤ ਖੁਸ਼ ਹਾਂ। ਇਸ ਦੇ ਨਾਲ ਹੀ ਲੇਖਕ ਪ੍ਰਕਾਸ਼ ਕਪਾਡੀਆ ਨਾਲ ਇਹ ਮੇਰੀ ਪਹਿਲੀ ਫ਼ਿਲਮ ਹੈ। ਮੈਂ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਇਸ ਰਾਹੀਂ ਮੈਨੂੰ ਕਈ ਮਹਾਨ ਕਲਾਕਾਰਾਂ ਨਾਲ ਕੰਮ ਕਰਨ ਨੂੰ ਮਿਲੇਗਾ।