ਕਰਨ ਜੌਹਰ ਦੀ ਕੰਪਨੀ ਨਾਲ ਜੁੜੇ ਪੱਤਰਕਾਰ ਰਾਜੀਵ ਮਸੰਦ, ਕੰਗਨਾ ਨੇ ਕੀਤੀ ਤਿੱਖੀ ਟਿੱਪਣੀ

01/15/2021 7:36:17 PM

ਮੁੰਬਈ (ਬਿਊਰੋ)– ਪੱਤਰਕਾਰ ਰਾਜੀਵ ਮਸੰਦ ਵਲੋਂ ਫ਼ਿਲਮ ਨਿਰਮਾਤਾ ਕਰਨ ਜੌਹਰ ਦੀ ਕੰਪਨੀ ’ਚ ਸ਼ਾਮਲ ਹੋਣ ’ਤੇ ਅਦਾਕਾਰਾ ਕੰਗਨਾ ਰਣੌਤ ਨੇ ਟਿੱਪਣੀ ਕੀਤੀ ਹੈ। ਕੰਗਨਾ ਰਣੌਤ ਨੇ ਇਕ ਟਵੀਟ ਕਰਕੇ ਕਿਹਾ ਹੈ ਕਿ ਚੰਗਾ ਹੋਇਆ ਕਿ ਉਨ੍ਹਾਂ ਨੇ ਪੱਤਰਕਾਰਿਤਾ ਦਾ ਚਿਹਰਾ ਉਤਾਰ ਦਿੱਤਾ ਹੈ ਤੇ ਸ਼ਰੇਆਮ ਕਰਨ ਜੌਹਰ ਦੀ ਕੰਪਨੀ ’ਚ ਸ਼ਾਮਲ ਹੋ ਗਏ ਹਨ।

ਕੰਗਨਾ ਰਣੌਤ ਨੇ ਲਿਖਿਆ ਹੈ, ‘ਰਾਜੀਵ ਮਸੰਦ ਨੇ ਮੇਰੇ ਤੇ ਸੁਸ਼ਾਂਤ ਸਿੰਘ ਰਾਜਪੂਤ ਬਾਰੇ ਸਭ ਤੋਂ ਜ਼ਹਿਰੀਲੀਆਂ ਗੱਲਾਂ ਲਿਖੀਆਂ ਸਨ। ਉਹ ਸ਼ਰੇਆਮ ਔਸਤ ਦਰਜੇ ਦੇ ਸਟਾਰ ਬੱਚਿਆਂ ਨੂੰ ਪਾਲਦੇ ਸਨ ਤੇ ਚੰਗੀਆਂ ਫ਼ਿਲਮਾਂ ਨੂੰ ਖਰਾਬ ਰੀਵਿਊ ਦਿੰਦੇ ਸਨ। ਇਕ ਪੱਤਰਕਾਰ ਦੇ ਤੌਰ ’ਤੇ ਵੀ ਉਹ ਕਰਨ ਜੌਹਰ ਦੇ ਗੁਲਾਮ ਸਨ। ਚੰਗਾ ਹੋਇਆ ਕਿ ਉਨ੍ਹਾਂ ਨੇ ਪੱਤਰਕਾਰਿਤਾ ਨੂੰ ਛੱਡ ਦਿੱਤਾ ਹੈ ਤੇ ਅਧਿਕਾਰਕ ਤੌਰ ’ਤੇ ਕਰਨ ਜੌਹਰ ਦੀ ਬਾਂਹ ਫੜ ਲਈ ਹੈ।’

ਇਕ ਹੋਰ ਟਵੀਟ ਕਰਦਿਆਂ ਕੰਗਨਾ ਨੇ ਲਿਖਿਆ, ‘ਇਸ ਤਰ੍ਹਾਂ ਨਾਲ ਮੂਵੀ ਮਾਫੀਆ ਨੇ ਹਰ ਜਗ੍ਹਾ ਮਹੱਤਵਪੂਰਨ ਲੋਕਾਂ ਨੂੰ ਹਾਈਜੈਕ ਕੀਤਾ ਸੀ। ਏਜੰਟ, ਸਮੀਖਿਅਕ, ਪੱਤਰਕਾਰ, ਡਿਸਟ੍ਰੀਬਿਊਟਰ, ਐਵਾਰਡ ਜਿਊਰੀ ਤਕ, ਇਹ ਲੋਕ ਆਪਣੇ ਗੁਲਾਮਾਂ ਨੂੰ ਸੈੱਟ ਕਰਦੇ ਹਨ। ਇਸ ਤਰ੍ਹਾਂ ਨਾਲ ਉਹ ਤੁਹਾਡੀ ਨਿੱਜੀ ਜ਼ਿੰਦਗੀ ’ਚ ਦਖਲ ਦਿੰਦੇ ਹਨ। ਇਹ ਲੋਕ ਤੁਹਾਨੂੰ ਬੈਨ ਕਰ ਸਕਦੇ ਹਨ ਤੇ ਤੁਹਾਡੀ ਸਾਖ ਨੂੰ ਖਤਮ ਕਰ ਸਕਦੇ ਹਨ। ਬਹੁਤ ਸਾਰੇ ਲੋਕ ਮਰ ਜਾਂਦੇ ਹਨ ਤੇ ਕੁਝ ਹੀ ਬਚ ਪਾਉਂਦੇ ਹਨ। ਮੂਵੀ ਇੰਡਸਟਰੀ ’ਚ ਸਖਤ ਕਾਨੂੰਨਾਂ ਦੀ ਲੋੜ ਹੈ।’

ਕੰਗਨਾ ਰਣੌਤ ਨੇ ਇਹ ਟਿੱਪਣੀ ਇਕ ਖ਼ਬਰ ਨੂੰ ਟਵੀਟ ਕਰਦਿਆਂ ਕੀਤੀ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਰਾਜੀਵ ਮਸੰਦ ਨੇ ਪੱਤਰਕਾਰਿਤਾ ਨੂੰ ਅਲਵਿਦਾ ਕਹਿੰਦਿਆਂ ਕਰਨ ਜੌਹਰ ਦਾ ਪੱਲਾ ਫੜ ਲਿਆ ਹੈ। ਰਾਜੀਵ ਮਸੰਦ ਹੁਣ ਕਰਨ ਜੌਹਰ ਦੀ ਟੈਲੇਂਟ ਮੈਨੇਜਮੈਂਟ ਏਜੰਸੀ ਧਰਮਾ ਕਾਰਨਰਸਟੋਨ ਲਈ ਕੰਮ ਕਰਨਗੇ। ਇਸ ਕੰਪਨੀ ’ਚ ਉਹ ਸੀ. ਓ. ਓ. ਯਾਨੀ ਚੀਫ ਆਪਰੇਟਿੰਗ ਆਫਸਰ ਦੇ ਤੌਰ ’ਤੇ ਜ਼ਿੰਮੇਵਾਰੀ ਸੰਭਾਲਣਗੇ। ਬੀਤੇ ਸਾਲ ਦਸੰਬਰ ’ਚ ਹੀ ਕਰਨ ਜੌਹਰ ਨੇ ਟੈਲੇਂਟ ਮੈਨੇਜਮੈਂਟ ਵੈਂਚਰ ਲਾਂਚ ਕਰਨ ਦਾ ਫ਼ੈਸਲਾ ਲਿਆ ਸੀ। ਇਸ ਵੈਂਚਰ ’ਚ ਉਨ੍ਹਾਂ ਨਾਲ ਬੰਟੀ ਸਜਦੇਹ ਪਾਰਟਨਰਸ਼ਿਪ ’ਚ ਰਹਿਣ ਵਾਲੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News