ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਿਲਾਂ, 19 ਅਪ੍ਰੈਲ ਨੂੰ ਬੰਠਿਡਾ ਕੋਰਟ ''ਚ ਪੇਸ਼ ਹੋਣ ਦੇ ਆਦੇਸ਼

Wednesday, Feb 23, 2022 - 12:08 PM (IST)

ਮੁੰਬਈ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਮੁਸ਼ਕਿਲ 'ਚ ਆ ਗਈ ਹੈ। ਉਨ੍ਹਾਂ ਨੂੰ 19 ਅਪ੍ਰੈਲ ਨੂੰ ਬਠਿੰਡਾ ਕੋਰਟ 'ਚ ਪੇਸ਼ ਹੋਣ ਨੂੰ ਕਿਹਾ ਗਿਆ ਹੈ। ਕੰਗਨਾ ਨੇ ਬਜ਼ੁਰਗ ਮਹਿਲਾ ਨੂੰ 100-100 ਰੁਪਏ ਲੈ ਕੇ ਧਰਨੇ 'ਚ ਸ਼ਾਮਲ ਹੋਣ ਵਾਲੀ ਔਰਤ ਕਿਹਾ ਸੀ ਜਿਸ ਦੇ ਖ਼ਿਲਾਫ਼ ਮਹਿਲਾ ਨੇ ਕੋਰਟ 'ਚ ਕੇਸ ਦਾਇਰ ਕਰ ਦਿੱਤਾ। ਬੰਠਿਡਾ ਦੇ ਪਿੰਡ ਬਹਾਦੁਰਗੜ੍ਹ ਜੰਡੀਆ ਦੀ ਰਹਿਣ ਵਾਲੀ 87 ਸਾਲਾ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ ਲੈ ਕੇ ਕੰਗਨਾ ਨੇ ਟਵੀਟ ਕੀਤਾ ਸੀ ਜਿਸ ਤੋ ਬਾਅਦ ਮਹਿੰਦਰ ਕੌਰ ਨੇ ਬੰਠਿਡਾ ਕੋਰਟ 'ਚ ਮਾਣਹਾਨੀ ਦਾ ਕੇਸ ਕਰ ਦਿੱਤਾ। 

PunjabKesari
13 ਮਹੀਨੇ ਚੱਲੀ ਸੁਣਵਾਈ
ਬਜ਼ੁਰਗ ਕਿਸਾਨ ਮਹਿਲਾ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਬਹਨੀਵਾਲ ਨੇ ਦੱਸਿਆ ਕਿ ਇਸ ਮਾਮਲੇ 'ਚ 4 ਜਨਵਰੀ 2021 ਨੂੰ ਕੋਰਟ 'ਚ ਕੇਸ ਦਾਇਰ ਕੀਤਾ ਸੀ। ਜਿਸ ਦੀ ਕਰੀਬ 13 ਮਹੀਨੇ ਸੁਣਵਾਈ ਚੱਲੀ। ਹੁਣ ਕੋਰਟ ਨੇ ਕੰਗਨਾ ਨੂੰ ਸੰਮਨ ਜਾਰੀ ਕਰ ਦਿੱਤਾ ਹੈ। ਉਨ੍ਹਾਂ ਨੂੰ ਕੋਰਟ 'ਚ ਪੇਸ਼ ਹੋਣ ਨੂੰ ਕਿਹਾ ਗਿਆ ਹੈ।
ਕੰਗਨਾ ਰਣੌਤ ਨੇ ਕਿਸਾਨ ਅੰਦੋਲਨ 'ਚ ਸ਼ਾਮਲ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ ਬਿਲਕਿਸ ਬਾਨੋ ਸਮਝ ਲਿਆ ਸੀ ਜੋ ਸ਼ਾਹੀਨ ਬਾਗ 'ਚ ਐਂਟਰੀ ਸੀ.ਏ.ਏ. ਪ੍ਰੋਟੈਸਟ ਦਾ ਚਿਹਰਾ ਰਹੀ। ਮਹਿੰਦਰ ਕੌਰ ਨੇ ਕਿਹਾ ਕਿ ਕੰਗਨਾ ਨੇ ਉਨ੍ਹਾਂ ਦੀ ਤੁਲਨਾ ਕਿਸੇ ਦੂਜੀ ਮਹਿਲਾ ਨਾਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਟਵੀਟ ਨਾਲ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਹੋਈ। ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ, ਪੇਂਡੂ ਅਤੇ ਆਮ ਲੋਕਾਂ ਦੇ ਵਿਚਾਲੇ ਉਨ੍ਹਾਂ ਦੇ ਅਕਸ ਨੂੰ ਠੇਸ ਪਹੁੰਚੀ ਹੈ। 

PunjabKesari
ਪੰਜਾਬ 'ਚ ਹੋਇਆ ਸੀ ਕੰਗਨਾ ਰਣੌਤ ਦਾ ਵਿਰੋਧ 
ਇਸ ਤੋਂ ਪਹਿਲੇ ਕੰਗਨਾ ਰਣੌਤ ਨੂੰ ਕਿਸਾਨਾਂ ਨੇ ਕੀਰਤਪੁਰ ਸਾਹਿਬ 'ਚ ਵੀ ਘੇਰ ਲਿਆ ਸੀ। ਜਿਥੇ ਉਨ੍ਹਾਂ ਦੀ ਇਸ ਟਿੱਪਣੀ ਦਾ ਵਿਰੋਧ ਜਤਾਇਆ ਗਿਆ। ਕਿਸਾਨਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਕੇ ਰੱਖਿਆ ਅਤੇ ਮੁਆਫੀ ਮੰਗਣ ਨੂੰ ਕਿਹਾ। ਹਾਲਾਂਕਿ ਕੰਗਨਾ ਨੇ ਉਥੇ ਕਿਹਾ ਕਿ ਉਨ੍ਹਾਂ ਨੇ ਸ਼ਾਹੀਨ ਬਾਗ ਪ੍ਰੋਟੈਸਟ ਲਈ ਇਹ ਗੱਲ ਕਹੀ ਸੀ। ਕਿਸਾਨਾਂ ਨੇ ਕੰਗਨਾ ਨੂੰ ਮੁਆਫੀ ਮੰਗਣ ਦੀ ਗੱਲ ਕਹੀ ਸੀ ਪਰ ਕੰਗਨਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ। ਕੰਗਨਾ ਉਸ ਸਮੇਂ ਹਿਮਾਚਲ ਤੋਂ ਪੰਜਾਬ ਦੇ ਰਸਤੇ ਤੋਂ ਚੰਡੀਗੜ੍ਹ ਆ ਰਹੀ ਸੀ।


Aarti dhillon

Content Editor

Related News