ਕੰਗਨਾ ਦੀ ਵੱਡੀ ਜਿੱਤ 'ਤੇ KRK ਨੇ ਦਿੱਤੀ ਵਧਾਈ, ਕਿਹਾ- ਅੱਜ ਰਣੌਤ ਨੇ ਸਮ੍ਰਿਤੀ ਇਰਾਨੀ ਦਾ ਕਰੀਅਰ ਕਰ 'ਤਾ ਬਰਬਾਦ

Wednesday, Jun 05, 2024 - 12:03 PM (IST)

ਕੰਗਨਾ ਦੀ ਵੱਡੀ ਜਿੱਤ 'ਤੇ KRK ਨੇ ਦਿੱਤੀ ਵਧਾਈ, ਕਿਹਾ- ਅੱਜ ਰਣੌਤ ਨੇ ਸਮ੍ਰਿਤੀ ਇਰਾਨੀ ਦਾ ਕਰੀਅਰ ਕਰ 'ਤਾ ਬਰਬਾਦ

ਮੁੰਬਈ : ਬੀਤੇ ਦਿਨੀਂ ਲੋਕ ਸਭਾ ਚੋਣਾਂ 2024 ਦੇ ਨਤੀਜੇ ਐਲਾਨੇ ਗਏ। ਇਸ ਦੌਰਾਨ ਕਈ ਕਲਾਕਾਰਾਂ ਦੀ ਕਿਸਮਤ ਨੇ ਸਿਆਸੀ ਸਫ਼ਰ 'ਚ ਉਨ੍ਹਾਂ ਦਾ ਸਾਥ ਦਿੱਤਾ, ਜਿਨ੍ਹਾਂ 'ਚੋਂ ਇਕ ਅਦਾਕਾਰਾ ਕੰਗਨਾ ਰਣੌਤ ਹੈ। ਕੰਗਨਾ ਰਣੌਤ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਚੋਣ ਲੜੀ ਸੀ ਅਤੇ ਰੁਝਾਨਾਂ ਤੋਂ ਬਾਅਦ ਆਏ ਨਤੀਜਿਆਂ 'ਚ ਉਹ ਵੱਡੀ ਲੀਡ ਨਾਲ ਜਿੱਤ ਗਈ। ਬਾਲੀਵੁੱਡ ਆਲੋਚਕ ਕੇ. ਆਰ. ਕੇ. ਨੇ ਕੰਗਨਾ ਦੀ ਜਿੱਤ ਅਤੇ ਸਮ੍ਰਿਤੀ ਇਰਾਨੀ ਨੂੰ ਘੱਟ ਵੋਟਾਂ ਮਿਲਣ 'ਤੇ ਤੰਜ ਕੱਸਿਆ ਹੈ। ਕਮਲ ਆਰ ਖ਼ਾਨ ਚੋਣਾਂ ਦੌਰਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹੇ ਹਨ। ਉਨ੍ਹਾਂ ਨੇ ਨਤੀਜੇ ਆਉਣ ਤੋਂ ਪਹਿਲਾਂ ਹੀ ਪੀ. ਐੱਮ. ਮੋਦੀ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦੇ ਦਿੱਤੀ ਸੀ। ਇਸ ਲਈ ਹੁਣ ਉਨ੍ਹਾਂ ਨੇ ਕਿਹਾ ਹੈ ਕਿ ਕੰਗਨਾ ਰਣੌਤ ਨੇ ਸਮ੍ਰਿਤੀ ਇਰਾਨੀ ਦਾ ਕਰੀਅਰ ਬਰਬਾਦ ਕਰ ਦਿੱਤਾ ਹੈ। ਕੇ. ਆਰ. ਕੇ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਕਮਲ ਆਰ ਖ਼ਾਨ ਨੇ ਕੰਗਨਾ ਦੀ ਜਿੱਤ ਸਣੇ ਰਾਹੁਲ ਗਾਂਧੀ ਨੂੰ ਵੀ ਵਧਾਈ ਵੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ -  ਦਿਲਜੀਤ ਦੇ ਮੁਰੀਦ ਹੋਏ 'ਨਿਊ ਜਰਸੀ' ਦੇ ਗਵਰਨਰ ਫਿਲ ਮਰਫੀ, ਕੀਤੀ ਰੱਜ ਕੇ ਦੋਸਾਂਝਾਵਾਲੇ ਦੀ ਤਾਰੀਫ਼

ਕਮਲ ਆਰ ਖ਼ਾਨ ਨੇ ਆਪਣੀ ਪੋਸਟ 'ਚ ਲਿਖਿਆ, ''ਵਧਾਈ ਹੋ ਮੈਡਮ ਸਮ੍ਰਿਤੀ ਇਰਾਨੀ ਜੀ। ਤੁਸੀਂ ਇੱਕ ਆਮ ਕਾਂਗਰਸੀ ਵਰਕਰ ਤੋਂ ਹਾਰ ਗਏ ਹੋ। ਜਦੋਂਕਿ ਕੰਗਨਾ ਰਣੌਤ ਜਿੱਤ ਗਈ ਹੈ ਯਾਨੀ ਅੱਜ ਕੰਗਨਾ ਨੇ ਤੁਹਾਡਾ ਕਰੀਅਰ ਬਰਬਾਦ ਕਰ ਦਿੱਤਾ ਹੈ। ਬਾਏ! ਬਾਏ! ਅਲਵਿਦਾ!' ਕੇ. ਆਰ. ਕੇ ਦੀ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਕਮਲ ਆਰ ਖ਼ਾਨ ਨੇ ਅਗਲੀ ਪੋਸਟ 'ਚ ਲਿਖਿਆ, ''ਅੱਜ 140 ਕਰੋੜ ਲੋਕਾਂ ਨੇ ਉੱਚੀ ਆਵਾਜ਼ 'ਚ ਕਿਹਾ ਹੈ ਕਿ ਰਾਹੁਲ ਗਾਂਧੀ ਭਾਰਤ ਦਾ ਭਵਿੱਖ ਹੈ। ਰਾਹੁਲ ਪੂਰੀ ਭਾਜਪਾ ਪਾਰਟੀ ਦੇ ਖ਼ਿਲਾਫ਼ ਇਕੱਲੇ ਖੜ੍ਹੇ ਹਨ। ਰਾਹੁਲ ਭਾਈ ਨੂੰ ਬਹੁਤ ਬਹੁਤ ਮੁਬਾਰਕਾਂ।'' ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਮਲ ਆਰ ਖ਼ਾਨ ਨੇ ਕਿਸੇ ਮੁੱਦੇ 'ਤੇ ਆਪਣੀ ਰਾਏ ਜ਼ਾਹਰ ਕੀਤੀ ਹੈ। ਉਹ ਅਕਸਰ ਆਪਣੀਆਂ ਪੋਸਟਾਂ ਸ਼ੇਅਰ ਕਰ ਫਿਲਮੀ ਸਿਤਾਰਿਆਂ ਨੂੰ ਟ੍ਰੋਲ ਕਰਦੇ ਰਹਿੰਦੇ ਹਨ। 

PunjabKesari

ਕੰਗਨਾ ਰਣੌਤ ਨੇ 537022 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਹਾਸਲ ਕਰ ਲਈ ਹੈ। ਕਾਂਗਰਸ ਉਮੀਦਵਾਰ ਨੂੰ 74755 ਵੋਟਾਂ ਨਾਲ ਹਰਾਇਆ ਹੈ। ਚੋਣ ਨਤੀਜਿਆਂ ਤੋਂ ਉਤਸ਼ਾਹਿਤ ਕੰਗਨਾ ਨੇ ਕਿਹਾ, ਖੈਰ, ਹੁਣ ਉਸ ਨੂੰ ਫਜ਼ੂਲ ਗੱਲਾਂ ਕਰਨ ਦਾ ਨਤੀਜਾ ਭੁਗਤਣਾ ਪਵੇਗਾ। ਔਰਤ ਬਾਰੇ ਅਜਿਹੀਆਂ ਘਟੀਆ ਗੱਲਾਂ ਕਹਿਣਾ ਅੱਜ ਸਪੱਸ਼ਟ ਹੁੰਦਾ ਜਾ ਰਿਹਾ ਹੈ। ਜਿਸ ਤਰ੍ਹਾਂ ਸਾਨੂੰ ਲੀਡ ਮਿਲੀ ਹੈ, ਉਹ ਲੀਡ ਭਾਰਤੀ ਜਨਤਾ ਪਾਰਟੀ ਨੂੰ ਮੰਡੀ ਖੇਤਰ ਤੋਂ ਮਿਲੀ ਹੈ। ਮੰਡੀ ਦੇ ਲੋਕਾਂ ਨੇ ਧੀਆਂ ਦੀ ਬੇਇਜ਼ਤੀ ਨੂੰ ਚੰਗੀ ਤਰ੍ਹਾਂ ਨਹੀਂ ਲਿਆ। ਜਿੱਥੋਂ ਤੱਕ ਮੇਰੇ ਮੁੰਬਈ ਜਾਣ ਦਾ ਸਵਾਲ ਹੈ, ਇਹ ਮੇਰਾ ਜਨਮ ਸਥਾਨ ਹੈ। ਇੱਥੇ ਮੈਂ ਲੋਕਾਂ ਦੀ ਸੇਵਾ ਲਈ ਤਿਆਰ ਰਹਾਂਗਾ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਂ ਤੇ ਇਹ ਚੋਣ ਲੜੀ ਹੈ ਅਤੇ ਉਸੇ ਵਿਸ਼ਵਾਸ ਦਾ ਨਤੀਜਾ ਹੈ ਕਿ ਅਸੀਂ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਸੈਂਟਰ ਵਿਚ ਸਰਕਾਰ ਬਣਾਉਣ ਜਾ ਰਹੀ ਹੈ। ਸਾਨੂੰ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਅਤੇ ਸਹਿਯੋਗ ਚਾਹੀਦਾ ਹੋਵੇਗਾ। ਮੰਡੀ ਦਾ ਭਵਿੱਖ ਹੁਣ ਉੱਜਵਲ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਇਹ ਭਾਰਤੀ ਕ੍ਰਿਕਟਰ ਬੱਝਾ ਵਿਆਹ ਦੇ ਬੰਧਨ 'ਚ, ਲਾੜੇ-ਲਾੜੀ ਦੀਆਂ ਤਸਵੀਰਾਂ ਨੇ ਖਿੱਚਿਆ ਸਭ ਦਾ ਧਿਆਨ

ਜ਼ਿਕਰਯੋਗ ਹੈ ਕਿ ਵੋਟਿੰਗ ਤੋਂ ਪਹਿਲਾਂ ਪ੍ਰਚਾਰ ਦੌਰਾਨ ਕੰਗਨਾ ਰਨੌਤ ਨੇ ਕਿਹਾ ਸੀ ਕਿ ਜੇਕਰ ਉਹ ਇਹ ਜਿੱਤ ਹਾਸਲ ਕਰਦੀ ਹੈ ਤਾਂ ਬਾਲੀਵੁੱਡ ਛੱਡ ਦੇਵੇਗੀ। ਅਦਾਕਾਰਾ ਦੇ ਇਸ ਬਿਆਨ ਕਾਰਨ ਲੋਕਾਂ ਨੂੰ ਬਹੁਤ ਹੈਰਾਨੀ ਹੋਈ ਸੀ। ਹੁਣ ਜਦੋਂ ਕਿ ਕੰਗਨਾ ਚੋਣਾਂ ਜਿੱਤ ਚੁੱਕੀ ਹੈ ਤਾਂ ਇਹ ਦੇਖਣਾ ਹੋਵੇਗਾ ਕਿ ਉਹ ਹੁਣ ਕੀ ਫ਼ੈਸਲਾ ਲੈਂਦੀ ਹੈ। ਮੰਡੀ 'ਚ ਕੰਗਨਾ ਦਾ ਮੁਕਾਬਲਾ ਕਾਂਗਰਸ ਦੇ ਵਿਕਰਮਾਦਿੱਤ ਸਿੰਘ ਦੇ ਨਾਲ ਸੀ, ਜਿਹੜਾ ਮਹਾਰਾਜਾ ਪਰਿਵਾਰ ਨਾਲ ਸਬੰਧ ਰਖਦਾ ਹੈ ਅਤੇ ਹਿਮਾਚਲ ਪ੍ਰਦੇਸ਼ ਦੇ 6 ਵਾਰ ਮੁੱਖ ਮੰਤਰੀ ਰਹੇ ਵੀਰਭਦਰਾ ਦੇ ਪੁੱਤਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News