Kangana Ranaut ਦੇ ਘਰ ਛਾਇਆ ਮਾਤਮ, ਇਸ ਖ਼ਾਸ ਕਰੀਬੀ ਦਾ ਹੋਇਆ ਦਿਹਾਂਤ
Saturday, Nov 09, 2024 - 06:21 PM (IST)
ਮੁੰਬਈ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਘਰ ਤੋਂ ਦੁਖਦ ਖਬਰ ਸਾਹਮਣੇ ਆਈ ਹੈ। ਅਦਾਕਾਰਾ ਦੀ ਨਾਨੀ ਦਾ ਦਿਹਾਂਤ ਹੋ ਗਿਆ ਹੈ। ਕੰਗਨਾ ਰਣੌਤ ਦੀ ਨਾਨੀ ਇੰਦਰਾਣੀ ਠਾਕੁਰ ਹੁਣ ਇਸ ਦੁਨੀਆ 'ਚ ਨਹੀਂ ਰਹੇ। ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਕੀਤਾ ਹੈ। ਕੰਗਨਾ ਨੇ ਖੁਲਾਸਾ ਕੀਤਾ ਕਿ ਬੀਤੀ ਰਾਤ ਉਸਦੀ ਨਾਨੀ ਨੇ ਆਖਰੀ ਸਾਹ ਲਿਆ ਸੀ। ਹੁਣ ਅਦਾਕਾਰਾ ਦਾ ਪੂਰਾ ਪਰਿਵਾਰ ਸੋਗ ਵਿੱਚ ਡੁੱਬਿਆ ਹੋਇਆ ਹੈ। ਕੰਗਨਾ ਰਣੌਤ ਨੇ ਇਕ ਤੋਂ ਬਾਅਦ ਇਕ ਪੋਸਟ ਸ਼ੇਅਰ ਕਰਕੇ ਆਪਣਾ ਦੁੱਖ ਜ਼ਾਹਰ ਕੀਤਾ ਹੈ। ਹੁਣ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖ ਕੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ।
ਇਹ ਵੀ ਪੜ੍ਹੋ- 22 ਸਾਲ ਦੇ ਹੋਏ ਅਰਹਾਨ ਖ਼ਾਨ, ਮਾਂ ਮਲਾਇਕਾ ਅਰੋੜਾ ਨੇ ਪੋਸਟ ਸਾਂਝੀ ਕਰ ਲੁਟਾਇਆ ਪਿਆਰ
ਕੰਗਨਾ ਰਣੌਤ ਦੀ ਨਾਨੀ ਦਾ ਦਿਹਾਂਤ
ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਆਪਣੀ ਨਾਨੀ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਦੋਵੇਂ ਗੱਲਾਂ ਕਰਦੇ ਹੋਏ ਹੱਸਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਨੇ ਇੱਕ ਭਾਵੁਕ ਗੱਲ ਲਿਖੀ ਹੈ। ਜਾਣਕਾਰੀ ਦਿੰਦੇ ਹੋਏ ਅਦਾਕਾਰਾ ਨੇ ਕਿਹਾ, 'ਬੀਤੀ ਰਾਤ ਮੇਰੀ ਨਾਨੀ ਇੰਦਰਾਣੀ ਠਾਕੁਰ ਜੀ ਦਾ ਦਿਹਾਂਤ ਹੋ ਗਿਆ। ਪੂਰਾ ਪਰਿਵਾਰ ਸੋਗ ਵਿੱਚ ਡੁੱਬਿਆ ਹੋਇਆ ਹੈ। ਕਿਰਪਾ ਕਰਕੇ ਉਨ੍ਹਾਂ ਲਈ ਪ੍ਰਾਰਥਨਾ ਕਰੋ।' ਆਪਣੀ ਅਗਲੀ ਪੋਸਟ ਵਿੱਚ, ਕੰਗਨਾ ਨੇ ਆਪਣੀ ਨਾਨੀ ਬਾਰੇ ਕਈ ਖੁਲਾਸੇ ਕੀਤੇ ਹਨ ਅਤੇ ਉਨ੍ਹਾਂ ਨੇ ਆਪਣੇ ਬੱਚਿਆਂ ਦੀ ਕਿਵੇਂ ਪਰਵਰਿਸ਼ ਕੀਤੀ ਹੈ।
ਇਹ ਵੀ ਪੜ੍ਹੋ- ਇਸ ਅਦਾਕਾਰਾ ਨੂੰ ਸਹੁਰਾ ਪਰਿਵਾਰ ਕਿਉਂ ਦੇਣਾ ਚਾਹੁੰਦਾ ਸੀ ਸਜ਼ਾ? ਦੱਸੀ ਹੈਰਾਨ ਕਰਨ ਵਾਲੀ ਵਜ੍ਹਾ
ਕੰਗਨਾ ਰਣੌਤ ਨੇ ਸੁਣਾਈ ਦੁਖਦਾਈ ਖਬਰ
ਕੰਗਨਾ ਨੇ ਇਕ ਪੋਸਟ ਸਾਂਝੀ ਕੀਤਾ
ਨਾਨੀ ਨੇ 5 ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕੀਤਾ?
ਕੰਗਨਾ ਨੇ ਅੱਗੇ ਖੁਲਾਸਾ ਕਰਦੇ ਹੋਏ ਲਿਖਿਆ, 'ਮੇਰੀ ਨਾਨੀ ਇਕ ਅਸਾਧਾਰਨ ਔਰਤ ਸੀ, ਉਨ੍ਹਾਂ ਦੇ 5 ਬੱਚੇ ਸਨ। ਨਾਨਾ ਜੀ ਕੋਲ ਸੀਮਤ ਸਾਧਨ ਸਨ, ਫਿਰ ਵੀ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਦੇ ਸਾਰੇ ਬੱਚੇ ਚੰਗੀਆਂ ਸੰਸਥਾਵਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਉਨ੍ਹਾਂ ਦੀਆਂ ਵਿਆਹੀਆਂ ਧੀਆਂ ਨੂੰ ਵੀ ਕੰਮ ਕਰਨਾ ਚਾਹੀਦਾ ਹੈ ਅਤੇ ਆਪਣਾ ਕੈਰੀਅਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਦੀਆਂ ਧੀਆਂ ਨੂੰ ਵੀ ਸਰਕਾਰੀ ਨੌਕਰੀ ਮਿਲ ਗਈ ਸੀ, ਜੋ ਉਨ੍ਹਾਂ ਦਿਨਾਂ ਵਿੱਚ ਇੱਕ ਦੁਰਲੱਭ ਪ੍ਰਾਪਤੀ ਸੀ। ਉਨ੍ਹਾਂ ਦੇ ਸਾਰੇ 5 ਬੱਚਿਆਂ ਮਹਿਲਾਵਾਂ ਸਮੇਤ ਸਾਰਿਆਂ ਦਾ ਆਪਣਾ ਕਰੀਅਰ ਸੀ। ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਕਰੀਅਰ 'ਤੇ ਬਹੁਤ ਮਾਣ ਸੀ।
100 ਸਾਲ ਤੋਂ ਵੱਧ ਉਮਰ ਦੇ ਸਨ ਕੰਗਨਾ ਦੇ ਨਾਨੀ
ਇਹ ਵੀ ਪੜ੍ਹੋ-ਮੁੰਬਈ ਦੇ ਰੈਸਟੋਰੈਂਟ 'ਚ ਅਨੁਸ਼ਕਾ-ਵਿਰਾਟ ਨੇ ਡੋਸਾ ਡੇਟ ਦਾ ਮਾਣਿਆ ਆਨੰਦ
ਸਫਾਈ ਕਰਦੇ ਸਮੇਂ ਬ੍ਰੇਨ ਸਟ੍ਰੋਕ ਆਇਆ ਸੀ
ਆਪਣੀ ਨਾਨੀ ਦੇ ਨਾਲ ਅਗਲੀ ਤਸਵੀਰ ਸਾਂਝੀ ਕਰਦੇ ਹੋਏ ਕੰਗਨਾ ਨੇ ਕਿਹਾ, 'ਅਸੀਂ ਆਪਣੀ ਨਾਨੀ ਦੇ ਬਹੁਤ ਧੰਨਵਾਦੀ ਹਾਂ, ਮੇਰੀ ਨਾਨੀ 5 ਫੁੱਟ 8 ਇੰਚ ਲੰਬੀ ਸੀ, ਜੋ ਕਿ ਕਿਸੇ ਪਹਾੜੀ ਔਰਤ ਲਈ ਬਹੁਤ ਰੇਅਰ ਹੁੰਦਾ ਹੈ, ਮੈਂ ਉਨ੍ਹਾਂ ਦੇ ਕੱਦ, ਸਿਹਤ ਅਤੇ ਮੈਟਾਬੋਲਿਜ਼ਮ ਨੂੰ ਜਾਣਦੀ ਹਾਂ। ਮੇਰੀ ਨਾਨੀ ਇੰਨੀ ਸਿਹਤਮੰਦ ਅਤੇ ਜੀਵੰਤ ਸੀ ਕਿ 100 ਸਾਲ ਤੋਂ ਵੱਧ ਉਮਰ ਦੇ ਹੋਣ ਦੇ ਬਾਵਜੂਦ ਉਹ ਆਪਣਾ ਸਾਰਾ ਕੰਮ ਖੁਦ ਕਰਦੇ ਸਨ।' ਉਨ੍ਹਾਂ ਨੇ ਖੁਲਾਸਾ ਕਰਦੇ ਹੋਏ ਕਿਹਾ, 'ਕੁਝ ਦਿਨ ਪਹਿਲਾਂ ਉਹ ਆਪਣੇ ਕਮਰੇ ਦੀ ਸਫ਼ਾਈ ਕਰ ਰਹੀ ਸੀ ਅਤੇ ਉਨ੍ਹਾਂ ਨੂੰ ਬ੍ਰੇਨ ਸਟ੍ਰੋਕ ਹੋਇਆ, ਜਿਸ ਕਾਰਨ ਉਹ ਬੈੱਡ 'ਤੇ ਹੀ ਰਹੇ ਅਤੇ ਉਸ ਸਥਿਤੀ 'ਚ ਉਨ੍ਹਾਂ ਲਈ ਬਹੁਤ ਦਰਦਨਾਕ ਸੀ। ਉਨ੍ਹਾਂ ਨੇ ਇੱਕ ਸ਼ਾਨਦਾਰ ਜੀਵਨ ਬਤੀਤ ਕੀਤਾ ਹੈ ਅਤੇ ਸਾਡੇ ਸਾਰਿਆਂ ਲਈ ਇੱਕ ਪ੍ਰੇਰਨਾ ਬਣ ਗਏ ਹਨ। ਉਹ ਹਮੇਸ਼ਾ ਸਾਡੇ ਡੀਐਨਏ ਅਤੇ ਸਾਡੀ ਮੌਜੂਦਗੀ ਵਿੱਚ ਰਹੇਗੀ ਅਤੇ ਉਸਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ