ਇਹ ਕੀ! ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਦੀਆਂ ਦੇਸ਼ ਭਰ ’ਚ ਵਿਕੀਆਂ ਸਿਰਫ 20 ਟਿਕਟਾਂ, ਕਮਾਏ 4420 ਰੁਪਏ

Saturday, May 28, 2022 - 10:56 AM (IST)

ਇਹ ਕੀ! ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਦੀਆਂ ਦੇਸ਼ ਭਰ ’ਚ ਵਿਕੀਆਂ ਸਿਰਫ 20 ਟਿਕਟਾਂ, ਕਮਾਏ 4420 ਰੁਪਏ

ਮੁੰਬਈ (ਬਿਊਰੋ)– ਕੰਗਨਾ ਰਣੌਤ ਦੀ ਐਕਸ਼ਨ ਫ਼ਿਲਮ ‘ਧਾਕੜ’ ਦਾ ਹਾਲ ਬੇਹੱਦ ਖ਼ਰਾਬ ਹੁੰਦਾ ਨਜ਼ਰ ਆ ਰਿਹਾ ਹੈ। ਇਸ ਫ਼ਿਲਮ ਨੇ 8 ਦਿਨਾਂ ’ਚ ਸਿਰਫ 3 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ ਲਈ ਅੱਠਵਾਂ ਦਿਨ ਬੇਹੱਦ ਨਿਰਾਸ਼ਾ ਭਰਿਆ ਰਿਹਾ। ਫ਼ਿਲਮ ਦੀਆਂ ਅੱਠਵੇਂ ਦਿਨ ਪੂਰੇ ਦੇਸ਼ ’ਚ ਸਿਰਫ 20 ਟਿਕਟਾਂ ਵਿਕੀਆਂ।

ਫ਼ਿਲਮ ਦੀ ਅੱਠਵੇਂ ਦਿਨ ਸਿਰਫ 4420 ਰੁਪਏ ਕਮਾਈ ਹੋਈ ਹੈ। ਜੀ ਹਾਂ, ਤੁਸੀਂ ਸਹੀ ਪੜ੍ਹਿਆ, ਫ਼ਿਲਮ ਅੱਠਵੇਂ ਦਿਨ ਸਿਰਫ 4420 ਰੁਪਏ ਹੀ ਕਮਾ ਪਾਈ। ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਫ਼ਿਲਮ ਦੀ ਦੂਜੇ ਸ਼ੁੱਕਰਵਾਰ ਨੂੰ ਪੂਰੇ ਦੇਸ਼ ’ਚ ਸਿਰਫ 20 ਟਿਕਟਾਂ ਵਿੱਕੀਆਂ, ਜਿਸ ਤੋਂ ਬਾਅਦ ਫ਼ਿਲਮ ਸਿਨੇਮਾਘਰਾਂ ਤੋਂ ਹਟਾ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਵਿਵਾਦ ’ਤੇ ਬੋਲਿਆ ਰੈਪਰ ਸੁਲਤਾਨ, ਬੋਹੇਮੀਆ ਦਾ ਉਡਾਇਆ ਮਜ਼ਾਕ

ਫ਼ਿਲਮ ਦੇ ਪਹਿਲੇ ਹੀ ਕਈ ਸ਼ੋਅਜ਼ ਰੱਦ ਕਰ ਦਿੱਤੇ ਗਏ ਸਨ। ‘ਧਾਕੜ’ ਹਿੰਦੀ ਸਿਨੇਮਾ ਦੀ ਸਭ ਤੋਂ ਮਹਿੰਗੀ ਮਹਿਲਾ ਆਧਾਰਿਤ ਫ਼ਿਲਮ ਹੈ। ਜੇਕਰ ਅਸੀਂ ਨੁਕਸਾਨ ਦੀ ਗੱਲ ਕਰੀਏ ਤਾਂ ਇਹ ਹੁਣ ਤਕ ਦੀ ਸਭ ਤੋਂ ਵੱਡੀ ਨੁਕਸਾਨ ਉਠਾਉਣ ਵਾਲੀ ਫ਼ਿਲਮ ਸਾਬਿਤ ਹੋਈ ਹੈ। ਰਿਪੋਰਟ ਮੁਤਾਬਕ ਫ਼ਿਲਮ ਸਿਰਫ 3 ਕਰੋੜ ਰੁਪਏ ਦਾ ਬਿਜ਼ਨੈੱਸ ਕਰ ਪਾਈ।

ਵੀਕੈਂਡ ’ਤੇ ਪ੍ਰਦਰਸ਼ਨ ਇੰਨਾ ਖ਼ਰਾਬ ਰਿਹਾ ਕਿ ਜ਼ਿਆਦਾਤਰ ਥਾਵਾਂ ’ਤੇ ਸੋਮਵਾਰ ਤੋਂ ਹੀ ਫ਼ਿਲਮ ਬੰਦ ਕਰ ਦਿੱਤੀ ਗਈ। ਫ਼ਿਲਮ ਨੂੰ ਮੁੰਬਈ ਦੇ ਸਾਰੇ ਸਿਨੇਮਾਘਰਾਂ ਤੋਂ ਇਕ ਹਫ਼ਤੇ ਅੰਦਰ ਹੀ ਹਟਾ ਦਿੱਤੀ ਗਈ ਹੈ। ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਫਲਾਪ ਰਹਿਣ ਕਾਰਨ ਸਿੱਧਾ ਅਸਰ ਫ਼ਿਲਮ ਦੇ ਓ. ਟੀ. ਟੀ. ਤੇ ਸੈਟੇਲਾਈਟ ਰਾਈਟਸ ਦੀ ਡੀਲ ’ਤੇ ਪਿਆ ਹੈ। ਰਿਪੋਰਟ ਮੁਤਾਬਕ ਫ਼ਿਲਮ ਦੇ ਸੁਪਰ ਫਲਾਪ ਹੋਣ ਤੋਂ ਬਾਅਦ ਹੁਣ ਇਸ ਦੇ ਓ. ਟੀ. ਟੀ. ਤੇ ਸੈਟੇਲਾਈਟ ਰਾਈਟਸ ਵੀ ਨਹੀਂ ਵਿਕ ਰਹੇ ਹਨ ਕਿਉਂਕਿ ਮੇਕਰਜ਼ ਨੂੰ ਕੋਈ ਖਰੀਦਦਾਰ ਹੀ ਨਹੀਂ ਮਿਲ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News