ਕੰਗਨਾ ਰਣੌਤ ਦੀ ‘ਧਾਕੜ’ ਦਾ ਨਹੀਂ ਚੱਲਿਆ ਜਾਦੂ, ਪਹਿਲੇ ਦਿਨ ਰਹੀ ਇੰਨੀ ਕਮਾਈ

05/21/2022 5:57:58 PM

ਮੁੰਬਈ (ਬਿਊਰੋ)– ਬਾਲੀਵੁੱਡ ਕੁਈਨ ਕੰਗਨਾ ਰਣੌਤ ਦੀਆਂ ਫ਼ਿਲਮਾਂ ਤੋਂ ਪ੍ਰਸ਼ੰਸਕ ਕਾਫੀ ਉਮੀਦਾਂ ਰੱਖਦੇ ਹਨ। ਕੰਗਨਾ ਜਦੋਂ-ਜਦੋਂ ਪਰਦੇ ’ਤੇ ਆਈ ਹੈ, ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। ਇਸ ਵਾਰ ਕੰਗਨਾ ਪਰਦੇ ’ਤੇ ਐਕਸ਼ਨ ਫ਼ਿਲਮ ‘ਧਾਕੜ’ ਨਾਲ ਹਾਜ਼ਰ ਹੋਈ।

ਕੰਗਨਾ ’ਤੇ ਹਮੇਸ਼ਾ ਹੀ ਪਰਦੇ ’ਤੇ ਕੁਝ ਅਲੱਗ ਕਰਨ ਦਾ ਜਨੂੰਨ ਸਵਾਰ ਰਹਿੰਦਾ ਹੈ। ‘ਧਾਕੜ’ ’ਚ ਵੀ ਕੰਗਨਾ ਨੇ ਲੋਕਾਂ ਨੂੰ ਆਫਣੇ ਐਕਸ਼ਨ ਅੰਦਾਜ਼ ਨਾਲ ਰੂ-ਬ-ਰੂ ਕਰਵਾਇਆ ਹੈ ਪਰ ਅਫਸੋਸ ਫ਼ਿਲਮ ਨੂੰ ਬਾਕਸ ਆਫਿਸ ’ਤੇ ਚੰਗਾ ਹੁੰਗਾਰਾ ਨਹੀਂ ਮਿਲਿਆ। ਰਮੇਸ਼ ਬਾਲਾ ਦੇ ਟਵੀਟ ਮੁਤਾਬਕ ਓਪਨਿੰਗ ਡੇ ’ਤੇ ‘ਧਾਕੜ’ ਨੇ ਪੂਰੇ ਭਾਰਤ ’ਚ ਨੈੱਟ 50 ਲੱਖ ਰੁਪਏ ਦੀ ਕਮਾਈ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਜਬਰ-ਜ਼ਨਾਹ ਬੰਦ ਕਰੋ’, ਟਾਪਲੈੱਸ ਹੋ ਕੇ ਕਾਨਸ 2022 ਦੇ ਰੈੱਡ ਕਾਰਪੇਟ ’ਤੇ ਚੀਖੀ ਮਹਿਲਾ

ਜੇਕਰ ਕੰਗਨਾ ਰਣੌਤ ਦੀ ਫ਼ਿਲਮ ਦਾ ਫਰਸਟ ਡੇ ਕਲੈਕਸ਼ਨ ਇੰਨੀ ਘੱਟ ਹੈ ਤਾਂ ਸੋਚੋ ਅੱਗੇ ਚੱਲ ਕੇ ਕੀ ਹਾਲ ਹੋਣ ਵਾਲਾ ਹੈ। ਹਾਲਾਂਕਿ ਵੀਕੈਂਡ ਅਜੇ ਬਾਕੀ ਹੈ। ਇਸ ਲਈ ਫ਼ਿਲਮ ਤੋਂ ਚੰਗੀ ਕਮਾਈ ਦੀ ਉਮੀਦ ਲਗਾਈ ਜਾ ਸਕਦੀ ਹੈ। ‘ਧਾਕੜ’ ਤੋਂ ਇਲਾਵਾ ਇਸ ਹਫ਼ਤੇ ਕਾਰਤਿਕ ਆਰੀਅਨ ਦੀ ਫ਼ਿਲਮ ‘ਭੂਲ ਭੁਲੱਈਆ 2’ ਵੀ ਰਿਲੀਜ਼ ਹੋਈ ਹੈ। ਫ਼ਿਲਮ ਸਮੀਖਿਅਕ ਤਰਣ ਆਦਰਸ਼ ਦੇ ਟਵੀਟ ਮੁਤਾਬਕ ਕਾਰਤਿਕ ਦੀ ਫ਼ਿਲਮ ਨੇ ਪਹਿਲੇ ਹੀ ਦਿਨ 14.11 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

PunjabKesari

ਲੱਗਦਾ ਹੈ ਕਿ ‘ਭੂਲ ਭੁਲੱਈਆ 2’ ਦੀ ਕਮਾਈ ‘ਧਾਕੜ’ ’ਤੇ ਭਾਰੀ ਪੈਂਦੀ ਨਜ਼ਰ ਆ ਰਹੀ ਹੈ। ਇਸ ਦਾ ਵੱਡਾ ਕਾਰਨ ਫ਼ਿਲਮ ਦੀ ਕਹਾਣੀ ਹੈ। ਕਿਹਾ ਜਾ ਰਿਹਾ ਹੈ ਕਿ ‘ਧਾਕੜ’ ਭਾਵੇਂ ਹੀ ਐਕਸ਼ਨ ਨਾਲ ਭਰਪੂਰ ਫ਼ਿਲਮ ਹੈ ਪਰ ਇਸ ਦੀ ਕਹਾਣੀ ’ਚ ਕੁਝ ਨਵਾਂ ਨਹੀਂ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News