ਕੰਗਨਾ ਰਣੌਤ ਦੀ ਹਾਈ ਕੋਰਟ ''ਚ ਵੱਡੀ ਜਿੱਤ, BMC ਦਾ ਨੋਟਿਸ ਖਾਰਜ, ਨੁਕਸਾਨ ਦਾ ਵੀ ਮਿਲੇਗਾ ਮੁਆਵਜ਼ਾ

11/27/2020 1:31:59 PM

ਨਵੀਂ ਦਿੱਲੀ (ਵੈੱਬ ਡੈਸਕ) : ਮੁੰਬਈ ਮਹਾਨਗਰ ਪਾਲਿਕਾ (BMC) ਖ਼ਿਲਾਫ਼ ਲੜਾਈ 'ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਬੰਬੇ ਹਾਈਕੋਰਟ 'ਚ ਵੱਡੀ ਜਿੱਤ ਮਿਲੀ ਹੈ। ਹਾਈ ਕੋਰਟ ਨੇ ਕੰਗਨਾ ਰਣੌਤ ਦੇ ਬੰਗਲੇ 'ਤੇ ਬੀ. ਐੱਮ. ਸੀ. ਦੀ ਕਾਰਵਾਈ ਨੂੰ ਗਲ਼ਤ ਮੰਨਿਆ ਹੈ ਤੇ ਬੀ. ਐੱਮ. ਸੀ. ਦਾ ਨੋਟਿਸ ਰੱਦ ਕੀਤਾ ਗਿਆ ਹੈ। ਹਾਈ ਕੋਰਟ ਨੇ ਬੀ. ਐੱਮ. ਸੀ. ਨੂੰ ਸਖ਼ਤ ਫਟਕਾਰ ਲਗਾਉਂਦਿਆਂ ਕਿਹਾ ਕਿ ਇਹ ਬਦਲੇ ਦੀ ਭਾਵਨਾ ਤਹਿਤ ਕੀਤੀ ਗਈ ਕਰਵਾਈ ਸੀ। ਜੱਜ ਨੇ ਟਿੱਪਣੀ ਕਰਦਿਆਂ ਕਿਹਾ, 'ਕੰਗਨਾ ਰਣੌਤ ਦੇ ਮੁੰਬਈ ਨੂੰ ਪੀਓਕੇ ਬਣਾਉਣ ਵਾਲੇ ਬਿਆਨ ਦੇ ਅਗਲੇ ਦਿਨ ਇਕ ਆਗੂ ਦਾ ਬਿਆਨ ਆਉਂਦਾ ਹੈ ਤੇ ਫਿਰ ਕੰਗਨਾ ਨੂੰ ਨੋਟਿਸ ਦੇ ਕੇ ਸਿਰਫ਼ 24 ਘੰਟੇ ਦਾ ਸਮਾਂ ਦਿੱਤਾ ਜਾਂਦਾ ਹੈ। ਕਾਰਵਾਈ ਹੋਣ ਤੋਂ ਬਾਅਦ ਅਖ਼ਬਾਰ 'ਚ ਲਿਖਿਆ ਜਾਂਦਾ ਹੈ ਕਿ ਬਦਲਾ ਲੈ ਲਿਆ।'

ਇਹ ਖ਼ਬਰ ਵੀ ਪੜ੍ਹੋ : ਦਿੱਲੀ ਪਹੁੰਚੇ ਦੀਪ ਸਿੱਧੂ, ਕਿਸਾਨਾਂ ਨੂੰ ਕੀਤੀ ਇਹ ਖ਼ਾਸ ਅਪੀਲ (ਵੀਡੀਓ) 

ਬੰਬੇ ਹਾਈ ਕੋਰਟ ਨੇ ਇਕ ਕਮੇਟੀ ਬਣਾਉਣ ਨੂੰ ਕਿਹਾ ਹੈ, ਜੋ ਕੰਗਨਾ ਨੂੰ ਹੋਏ ਨੁਕਸਾਨ ਦਾ ਆਂਕਲਨ ਕਰੇਗੀ ਤੇ ਮੁੜ ਇਸ ਦੀ ਵਸੂਲੀ ਕੀਤੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਦੋਂ ਤਕ ਅਦਾਲਤ ਨੇ ਕੰਗਨਾ ਨੂੰ ਰਹਿਣ ਲਾਈਕ ਨਿਰਮਾਣ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਹੈ। ਨਾਲ ਹੀ ਬੀ. ਐੱਮ. ਸੀ. ਨੂੰ ਕਿਹਾ ਹੈ ਕਿ ਅੱਗੇ ਤੋਂ ਕਿਸੇ ਵੀ ਨਾਗਰਿਕ ਤੇ ਅਜਿਹੀ ਕਾਰਵਾਈ ਕਰਨ ਤੋਂ ਪਹਿਲਾਂ 7 ਦਿਨ ਦਾ ਨੋਟਿਸ ਦਿੱਤਾ ਜਾਵੇ।

ਇਹ ਖ਼ਬਰ ਵੀ ਪੜ੍ਹੋ : ਹਰਿਆਣਾ ਪੁਲਸ ਦੇ ਹੰਝੂ ਬੰਬ ਨੂੰ ਠੁੱਸ ਕਰਨ ਵਾਲੇ ਬਹਾਦਰ ਕਿਸਾਨ ਦੀ ਦਰਸ਼ਨ ਔਲਖ ਨੇ ਦੱਸੀ ਪੂਰੀ ਕਹਾਣੀ

ਦੱਸ ਦਈਏ ਕਿ ਹਾਈ ਕੋਰਟ ਨੇ ਫ਼ੈਸਲਾ ਆਉਣ ਤੋਂ ਬਾਅਦ ਕੰਗਨਾ ਰਣੌਤ ਨੇ ਟਵੀਟ ਕੀਤਾ, 'ਜਦੋਂ ਕੋਈ ਵਿਅਕਤੀ ਸਰਕਾਰ ਖ਼ਿਲਾਫ਼ ਖੜ੍ਹਾ ਹੁੰਦਾ ਹੈ ਤੇ ਜਿੱਤਦਾ ਹੈ, ਤਾਂ ਇਹ ਵਿਅਕਤੀ ਦੀ ਜਿੱਤ ਨਹੀਂ ਹੈ ਸਗੋਂ ਇਹ ਲੋਕਤੰਤਰ ਦੀ ਜਿੱਤ ਹੈ। ਤੁਹਾਨੂੰ ਸਾਰਿਆਂ ਨੂੰ ਧੰਨਵਾਦ ਜਿਨ੍ਹਾਂ ਨੇ ਮੈਨੂੰ ਹਿੰਮਤ ਦਿੱਤੀ ਹੈ ਤੇ ਉਨ੍ਹਾਂ ਲੋਕਾਂ ਨੂੰ ਧੰਨਵਾਦ ਜਿਨ੍ਹਾਂ ਨੇ ਮੇਰੇ ਟੁੱਟੇ ਸੁਫ਼ਨਿਆਂ ਨੂੰ ਹਸਾਇਆ।'

ਇਹ ਖ਼ਬਰ ਵੀ ਪੜ੍ਹੋ :  B'Day Spl : ਪਿਓ ਨੂੰ ਪਸੰਦ ਨਹੀਂ ਸੀ ਹਿਮਾਂਸ਼ੀ ਖੁਰਾਣਾ ਦਾ ਮਾਡਲਿੰਗ ਕਰਨਾ, ਮਾਂ ਨੇ ਧੀ ਦੀ ਇੰਝ ਕੀਤੀ ਮਦਦ


sunita

Content Editor

Related News