ਕੰਗਨਾ ਰਣੌਤ ਦੀ ‘ਐਮਰਜੈਂਸੀ’ ਫ਼ਿਲਮ ਦੀ ਰਿਲੀਜ਼ ਡੇਟ ਹੋਈ ਮੁਲਤਵੀ, ਜਾਣੋ ਕੀ ਹੈ ਵਜ੍ਹਾ

Tuesday, Oct 17, 2023 - 10:59 AM (IST)

ਕੰਗਨਾ ਰਣੌਤ ਦੀ ‘ਐਮਰਜੈਂਸੀ’ ਫ਼ਿਲਮ ਦੀ ਰਿਲੀਜ਼ ਡੇਟ ਹੋਈ ਮੁਲਤਵੀ, ਜਾਣੋ ਕੀ ਹੈ ਵਜ੍ਹਾ

ਮੁੰਬਈ (ਬਿਊਰੋ)– ਹਾਲ ਹੀ ’ਚ ਬਾਲੀਵੁੱਡ ਕੁਈਨ ਕੰਗਨਾ ਰਣੌਤ ਦੀ ਬਹੁਤ ਉਡੀਕੀ ਜਾ ਰਹੀ ਫ਼ਿਲਮ ‘ਐਮਰਜੈਂਸੀ’ ਨੂੰ ਲੈ ਕੇ ਇਕ ਵੱਡੀ ਅਪਡੇਟ ਸਾਹਮਣੇ ਆਈ ਹੈ। ਫ਼ਿਲਮ ‘ਐਮਰਜੈਂਸੀ’, ਜੋ ਪਹਿਲਾਂ ਨਵੰਬਰ, 2023 ’ਚ ਰਿਲੀਜ਼ ਹੋਣੀ ਸੀ, ਨੂੰ ਹੁਣ ਅਗਲੇ ਸਾਲ ਯਾਨੀ 2024 ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਜੀ ਹਾਂ, ਕੰਗਨਾ ਰਣੌਤ ਨੇ ਖ਼ੁਦ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ਕਰਕੇ ‘ਐਮਰਜੈਂਸੀ’ ਰਿਲੀਜ਼ ਨੂੰ ਟਾਲਣ ਦਾ ਕਾਰਨ ਦੱਸਿਆ ਹੈ।

ਕੰਗਨਾ ਨੇ ‘ਐਮਰਜੈਂਸੀ’ ਦੀ ਰਿਲੀਜ਼ ਨੂੰ ਕਿਉਂ ਟਾਲਿਆ?
ਕੰਗਨਾ ਰਣੌਤ ਮੂਵੀਜ਼ ਨੇ ਸੋਮਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਪੋਸਟ ਕੀਤਾ ਕਿ ‘ਐਮਰਜੈਂਸੀ’ ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਕੰਗਨਾ ਨੇ ਆਪਣੀ ਪੋਸਟ ’ਚ ਲਿਖਿਆ, ‘‘ਪਿਆਰੇ ਦੋਸਤੋ, ਮੇਰੇ ਕੋਲ ਇਕ ਮਹੱਤਵਪੂਰਨ ਐਲਾਨ ਹੈ, ਫ਼ਿਲਮ ‘ਐਮਰਜੈਂਸੀ’ ਇਕ ਕਲਾਕਾਰ ਦੇ ਰੂਪ ’ਚ ਮੇਰੇ ਸਿੱਖਣ ਤੇ ਕਮਾਈ ਕਰਨ ਦੀ ਪੂਰੀ ਜ਼ਿੰਦਗੀ ਦਾ ਸਿੱਟਾ ਹੈ। ‘ਐਮਰਜੈਂਸੀ’ ਮੇਰੇ ਲਈ ਸਿਰਫ਼ ਇਕ ਫ਼ਿਲਮ ਨਹੀਂ ਹੈ, ਇਹ ਇਕ ਇਨਸਾਨ ਦੇ ਰੂਪ ’ਚ ਮੇਰੇ ਗੁਣ ਤੇ ਚਰਿੱਤਰ ਦੀ ਪ੍ਰੀਖਿਆ ਹੈ। ਸਾਡੇ ਟੀਜ਼ਰ ਤੇ ਹੋਰ ਯੂਨਿਟਾਂ ਨੂੰ ਮਿਲੇ ਸ਼ਾਨਦਾਰ ਹੁੰਗਾਰੇ ਨੇ ਸਾਨੂੰ ਬਹੁਤ ਉਤਸ਼ਾਹਿਤ ਕੀਤਾ ਹੈ।’’

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਪਰਿਣੀਤੀ ਚੋਪੜਾ ਪਹੁੰਚੀ ਮਾਲਦੀਵ, ਸਵੀਮਿੰਗ ਪੂਲ 'ਚ ਬੈਠ ਸਵਿਮ ਸੂਟ 'ਚ ਦਿੱਤੇ ਪੋਜ਼

ਕੰਗਨਾ ਨੇ ਲਿਖਿਆ, ‘‘ਮੇਰਾ ਦਿਲ ਧੰਨਵਾਦ ਨਾਲ ਭਰਿਆ ਹੋਇਆ ਹੈ ਤੇ ਮੈਂ ਜਿਥੇ ਵੀ ਜਾਂਦੀ ਹਾਂ, ਲੋਕ ਮੈਨੂੰ ‘ਐਮਰਜੈਂਸੀ’ ਦੀ ਰਿਲੀਜ਼ ਡੇਟ ਬਾਰੇ ਪੁੱਛਦੇ ਹਨ। ਅਸੀਂ 24 ਨਵੰਬਰ, 2023 ਨੂੰ ‘ਐਮਰਜੈਂਸੀ’ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਸੀ ਪਰ ਮੇਰੀਆਂ ਬੈਕ ਟੂ ਬੈਕ ਫ਼ਿਲਮਾਂ ਦੇ ਰਿਲੀਜ਼ ਕੈਲੰਡਰ ਤੇ 2024 ਦੀ ਓਵਰ ਪੈਕ ਤਿਮਾਹੀ ਦੇ ਕਾਰਨ, ਅਸੀਂ ‘ਐਮਰਜੈਂਸੀ’ ਨੂੰ ਅਗਲੇ ਸਾਲ (2024) ’ਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ।’’

PunjabKesari

ਫ਼ਿਲਮ ਕਦੋਂ ਰਿਲੀਜ਼ ਹੋਵੇਗੀ?
ਕੰਗਨਾ ਰਣੌਤ ਨੇ ਆਪਣੀ ਪੋਸਟ ’ਚ ਲਿਖਿਆ ਹੈ ਕਿ ਉਹ ਜਲਦ ਹੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕਰੇਗੀ। ਕਹਾਣੀ ਦੀ ਗੱਲ ਕਰੀਏ ਤਾਂ ਕੰਗਨਾ ਦੀ ਨਵੀਂ ਫ਼ਿਲਮ 1975 ’ਚ ਦੇਸ਼ ’ਚ ਲਗਾਈ ਗਈ ਐਮਰਜੈਂਸੀ ’ਤੇ ਆਧਾਰਿਤ ਹੈ। ਫ਼ਿਲਮ ’ਚ ਕੰਗਨਾ ਤੋਂ ਇਲਾਵਾ ਅਨੁਪਮ ਖੇਰ ਤੇ ਸ਼੍ਰੇਅਸ ਤਲਪੜੇ ਵਰਗੇ ਕਈ ਦਮਦਾਰ ਕਲਾਕਾਰ ਨਜ਼ਰ ਆਉਣ ਵਾਲੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News