ਟਵਿੱਟਰ ਦੀ ਤਾਰੀਫ਼ ਤੋਂ ਬਾਅਦ ਇੰਸਟਾਗ੍ਰਾਮ ਦੀ ਬੁਰਾਈ ’ਤੇ ਆਈ ਕੰਗਨਾ, ਪਲੇਟਫ਼ਾਰਮ ਨੂੰ ਕਿਹਾ 'ਡੰਬ'

Saturday, Nov 12, 2022 - 02:06 PM (IST)

ਟਵਿੱਟਰ ਦੀ ਤਾਰੀਫ਼ ਤੋਂ ਬਾਅਦ ਇੰਸਟਾਗ੍ਰਾਮ ਦੀ ਬੁਰਾਈ ’ਤੇ ਆਈ ਕੰਗਨਾ, ਪਲੇਟਫ਼ਾਰਮ ਨੂੰ ਕਿਹਾ 'ਡੰਬ'

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਕ ਵਾਰ ਫ਼ਿਰ ਵਿਵਾਦਾਂ ’ਚ ਆ ਗਈ ਹੈ। ਇਸ ਵਾਰ ਕੰਗਨਾ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਇੰਸਟਾਗ੍ਰਾਮ ਨੂੰ ਗ਼ਤਲ ਕਿਹਾ ਹੈ। ਟਵਿਟਰ ਤੋਂ ਬੈਨ ਹੋਈ ਅਦਾਕਾਰਾ ਨੇ ਇੰਸਟਾਗ੍ਰਾਮ ਨੂੰ ਡੰਬ ਕਹਿੰਦੇ ਹੋਏ ਇਸ ਦਾ ਮਜ਼ਾਕ ਉਡਾਇਆ ਹੈ।

PunjabKesari

ਇਹ ਵੀ ਪੜ੍ਹੋ- ਮੂਸੇਵਾਲਾ ਦੀ ‘VAAR’ ’ਚੋਂ ਹਟਾਇਆ 'ਮੁਹੰਮਦ' ਸ਼ਬਦ, ਪਿਤਾ ਬਲਕੌਰ ਸਿੰਘ ਨੇ ਮੰਗੀ ਮੁਆਫ਼ੀ

ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇਕ ਸਟੋਰੀ ਸਾਂਝੀ ਕਰਦੇ ਹੋਏ ਬਾਲੀਵੁੱਡ 'ਕੁਈਨ' ਕੰਗਨਾ ਨੇ ਲਿਖਿਆ ਕਿ ‘ਡੰਬ ਇੰਸਟਾਗ੍ਰਾਮ ਸਿਰਫ਼ ਤਸਵੀਰਾਂ ਸਬੰਧੀ ਹੈ, ਜਿਹੜਾ ਵੀ ਆਪਣੀ ਰਾਏ ਇਸ 'ਤੇ ਲਿਖਦਾ ਹੈ ਉਹ ਅਗਲੇ ਦਿਨ ਗਾਇਬ ਹੋ ਜਾਂਦਾ ਹੈ ਪਰ ਸਾਡੇ ਵਿੱਚੋਂ ਕੁਝ ਲੋਕਾਂ ਦੀ ਹਰ ਗੱਲ ਮਤਲਬ ਰੱਖਦੀ ਹੈ। ਸਾਡੇ ਵਰਗੇ ਲੋਕ ਆਪਣੇ ਵਿਚਾਰਾਂ ਨੂੰ ਪਰੋਟੈਕਟ ਕਰਨਾ ਚਾਹੁੰਦੇ ਹਨ। ਇਹ ਮਿੰਨੀ ਬਲਾਗ ਹੈ, ਜੋ ਪੜ੍ਹਨ ਲਈ ਹਮੇਸ਼ਾ ਖੁੱਲ੍ਹਾ ਹੋਣਾ ਚਾਹੀਦਾ ਹੈ।’

PunjabKesari

ਇਹ ਵੀ ਪੜ੍ਹੋ- ਸ਼ਾਹਰੁਖ ਖ਼ਾਨ ਨੂੰ ਮਿਲਿਆ ਸਿਨੇਮਾ ਦਾ ਗਲੋਬਲ ਆਈਕਨ ਐਵਾਰਡ, UAE ਨੇ ਕੀਤਾ ਸਨਮਾਨਿਤ

ਹੁਣ ਟਵਿੱਟਰ ਤੋਂ ਬਆਦ ਕੰਗਨਾ ਇੰਸਟਾਗ੍ਰਾਮ ’ਤੇ ਵੀ ਗੜਬੜ ਕਰਦੀ ਨਜ਼ਰ ਆ ਰਹੀ ਹੈ। ਉਂਝ ਤਾਂ ਵਿਵਾਦਿਤ ਬਿਆਨਾਂ ਕਾਰਨ ਕੰਗਨਾ ਰਣੌਤ ਨੂੰ ਸਾਲ 2021 'ਚ ਟਵਿੱਟਰ 'ਤੇ ਬੈਨ ਕਰ ਦਿੱਤਾ ਗਿਆ ਸੀ ਪਰ ਐਲੋਨ ਮਸਕ ਦੇ ਟਵਿੱਟਰ 'ਤੇ ਕਬਜ਼ਾ ਕਰਨ ਤੋਂ ਬਾਅਦ ਕੰਗਨਾ ਦਾ ਅਕਾਊਂਟ ਸ਼ੁਰੂ ਕਰਨ ਦੀ ਮੰਗ ਉੱਠੀ ਸੀ।ਪ੍ਰਸ਼ੰਸਕ ਵੀ ਚਾਹੁੰਦੇ ਹਨ ਕਿ ਕੰਗਨਾ ਟਵਿੱਟਰ ’ਤੇ ਵਾਪਸ ਆ ਜਾਵੇ।


author

Shivani Bassan

Content Editor

Related News