ਆਲੀਆ ਭੱਟ ਤੇ ਸੰਜੇ ਲੀਲਾ ਭੰਸਾਲੀ ਦੀਆਂ ਵਧੀਆਂ ਮੁਸ਼ਕਿਲਾਂ, ਸੜਕਾਂ ’ਤੇ ਉਤਰੇ ‘ਕਮਾਠੀਪੁਰਾ’ ਦੇ ਲੋਕ
Monday, Mar 08, 2021 - 01:36 PM (IST)
ਨਵੀਂ ਦਿੱਲੀ (ਬਿਊਰੋ) – ਬਾਲੀਵੁੱਡ ਫ਼ਿਲਮ ਅਦਾਕਾਰਾ ਆਲੀਆ ਭੱਟ ਦੀ ਆਉਣ ਵਾਲੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਇਕ ਵਾਰ ਫ਼ਿਰ ਵਿਵਾਦਾਂ ’ਚ ਘਿਰ ਗਈ ਹੈ। ਕਮਾਠੀਪੁਰਾ ਦੇ ਨਿਵਾਸੀਆਂ ਨੇ ਫ਼ਿਲਮ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਹੈ। ਇਸ ਦੇ ਪਿੱਛੇ ਉਨ੍ਹਾਂ ਨੇ ਕਾਰਨ ਦਿੱਤਾ ਹੈ ਕਿ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ’ਚ ਕਮਾਠੀਪੁਰਾ ਏਰੀਆ ਨੂੰ ਗਲ਼ਤ ਤਰੀਕੇ ਨਾਲ ਦਿਖਾਇਆ ਗਿਆ ਹੈ। ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਵੀ ਵਿਵਾਦਾਂ ’ਚ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਬਾਜੀਰਾਵ ਮਸਤਾਨੀ’ ਅਤੇ ‘ਪਦਮਾਵਤ’ ਵੀ ਵਿਵਾਦਾਂ ’ਚ ਰਹਿ ਚੁੱਕੀ ਹੈ।
ਖ਼ਬਰਾਂ ਮੁਤਾਬਕ, ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ’ਚ ਆਲੀਆ ਭੱਟ ਨੂੰ ਕਮਾਠੀਪੁਰਾ ਦੇ ਇਕ ਵੇਸਵਾ ਦੇ ਪ੍ਰਮੁੱਖੀ ਵਜੋਂ ਦਰਸਾਇਆ ਗਿਆ ਹੈ। ਹੁਣ ਇਸ ਗੱਲ ਦਾ ਵਿਰੋਧ ਕਮਾਠੀਪੁਰਾ ਦੇ ਲੋਕਾਂ ਵਲੋਂ ਕੀਤਾ ਜਾ ਰਿਹਾ ਹੈ। ਕਮਾਠੀਪੁਰਾ ਦੇ ਕੁਝ ਲੋਕਾਂ ਨੇ ਇਸ ਨੂੰ ਮੁੰਬਈ ਦਾ ‘ਰੈੱਡ ਲਾਈਟ ਏਰੀਆ’ ਦੱਸਣ ’ਤੇ ਸ਼ਰਮਿੰਦਗੀ ਜ਼ਾਹਿਰ ਕੀਤੀ ਹੈ।
ਦੱਸ ਦਈਏ ਕਿ ਕਮਾਠੀਪੁਰਾ ਨਿਵਾਸੀਆਂ ਨੂੰ ਲੱਗਦਾ ਹੈ ਕਿ ਕਮਾਠੀਪੁਰਾ ’ਚ ਰਹਿ ਰਹੇ ਲੋਕਾਂ ਦੇ 200 ਸਾਲ ਦੇ ਇਤਿਹਾਸ ਨੂੰ ਸੰਜੇ ਲੀਲਾ ਭੰਸਾਲੀ ਨੇ ਖ਼ਰਾਬ ਕੀਤਾ ਹੈ ਅਤੇ ਉਨ੍ਹਾਂ ਦੀਆਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਬਹੁਤ ਜ਼ਿਆਦਾ ਮਿਹਨਤ ਕਰਕੇ ਇਥੇ ਦੇ ਲੋਕਾਂ ਨੇ ਇਹ ਦਾਗ ਹਟਾਉਣ ਦਾ ਯਤਨ ਕੀਤਾ ਹੈ ਪਰ ਇਕ ਵਾਰ ਫ਼ਿਰ ਉਨ੍ਹਾਂ ਦੀ ਪ੍ਰਤਿਮਾ ਮਲੀਨ ਹੋ ਰਹੀ ਹੈ।
ਸਟੇਟਮੈਂਟ ’ਚ ਕਿਹਾ ਗਿਆ ਹੈ ਕਿ ‘ਆਲੀਆ ਭੱਟ ਦੀ ਅਗਲੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਦਾ ਨਿਰਦੇਸ਼ਨ ਸੰਜੇ ਲੀਲਾ ਭੰਸਾਲੀ ਕਰ ਰਹੇ ਹਨ ਅਤੇ 200 ਸਾਲ ਦੇ ਕਮਾਠੀਪੁਰਾ ਦੇ ਇਤਿਹਾਸ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ। ਇਹ ਬਹੁਤ ਹੀ ਸ਼ਰਮਨਾਕ ਹੈ ਅਤੇ ਕਮਾਠੀਪੁਰਾ ਦੇ ਨਿਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਕਮਾਠੀਪੁਰਾ ਨਾਲ ਜੁੜੇ ਨਾਮ ਦੇ ਦਾਗ ਨੂੰ ਹਟਾਉਣ ਲਈ ਇਥੇ ਦੇ ਲੋਕਾਂ ਨੇ ਬਹੁਤ ਮਿਹਨਤ ਕੀਤਾ ਹੈ ਅਤੇ ਇਹ ਫ਼ਿਲਮ ਇਥੇ ਦੇ ਵਰਤਮਾਨ ਤੇ ਭਵਿੱਖ ਦੀ ਜਨਰੇਸ਼ਨ ਨੂੰ ਖ਼ਰਾਬ ਕਰੇਗੀ। ਸੰਜੇ ਲੀਲਾ ਭੰਸਾਲੀ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਵੀ ਕਮਾਠੀਪੁਰਾ ਦੇ ਲੋਕ ਕਰਨ ਵਾਲੇ ਹਨ। ਉਨ੍ਹਾਂ ’ਤੇ ਦੋਸ਼ ਹੈ ਕਿ ਉਹ ਦੂਜਿਆਂ ਦੀਆਂ ਤਕਲੀਫ਼ਾਂ ਦੀ ਚਿੰਤਾ ਕੀਤੇ ਬਿਨਾਂ ਪੈਸਾ ਕਮਾਉਣ ’ਚ ਲੱਗੇ ਹਨ। ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਜਲਦ ਰਿਲੀਜ਼ ਹੋਣ ਵਾਲੀ ਹੈ।
ਨੋਟ : ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਨੂੰ ਲੈ ਕੇ ਸੰਜੇ ਲੀਲਾ ਭੰਸਾਲੀ ਤੇ ਆਲੀਆ ਭੱਟ ਦੇ ਹੋ ਰਹੇ ਇਸ ਵਿਰੋਧ ਬਾਰੇ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਸਾਨੂੰ ਜ਼ਰੂਰ ਦੱਸੋ।