ਗੁਰਨਾਮ ਭੁੱਲਰ ਦੀ ਆਵਾਜ਼ ’ਚ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਫ਼ਿਲਮ ਦਾ ਗੀਤ ‘ਗੇੜਾ’ ਰਿਲੀਜ਼

Monday, Jul 03, 2023 - 11:35 AM (IST)

ਗੁਰਨਾਮ ਭੁੱਲਰ ਦੀ ਆਵਾਜ਼ ’ਚ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਫ਼ਿਲਮ ਦਾ ਗੀਤ ‘ਗੇੜਾ’ ਰਿਲੀਜ਼

ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਫ਼ਿਲਮ ਦਾ ਪਹਿਲਾ ਗੀਤ ਵੀ ਰਿਲੀਜ਼ ਹੋ ਗਿਆ ਹੈ। ‘ਗੇੜਾ’ ਨਾਂ ਦੇ ਇਸ ਗੀਤ ਨੂੰ ਗੁਰਨਾਮ ਭੁੱਲਰ ਨੇ ਆਵਾਜ਼ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਦੀਪ ਢਿੱਲੋਂ ਨੇ ਲਿਆ ਵੱਡਾ ਫ਼ੈਸਲਾ, ਕੈਨੇਡਾ ਛੱਡ ਪੱਕੇ ਸ਼ਿਫਟ ਹੋਣਗੇ ਭਾਰਤ

‘ਗੇੜਾ’ ਇਕ ਭੰਗੜਾ ਸੌਂਗ ਹੈ, ਜਿਸ ਨੂੰ ਸੁਣ ਤੁਹਾਡਾ ਵੀ ਮਨ ਨੱਚਣ ਨੂੰ ਕਰੇਗਾ। ਗੀਤ ’ਚ ਹਰੀਸ਼ ਵਰਮਾ ਤੇ ਸਿਮੀ ਚਾਹਲ ਦੀ ਕਿਊਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ, ਜੋ ਫ਼ਿਲਮ ’ਚ ਮੁੱਖ ਭੂਮਿਕਾ ਨਿਭਾਅ ਰਹੇ ਹਨ। ਗੀਤ ਦੇ ਬੋਲ ਤੇ ਕੰਪੋਜ਼ੀਸ਼ਨ ਡੀ. ਹਾਰਪ ਦੀ ਹੈ। ਇਸ ਗੀਤ ਨੂੰ ਦਿ ਬੌਸ ਨੇ ਸੰਗੀਤ ਦਿੱਤਾ ਹੈ। ਗੀਤ ਦੀ ਕੋਰੀਓਗ੍ਰਾਫੀ ਮਨੋਜ ਸ਼ਾਹ ਨੇ ਕੀਤੀ ਹੈ।

ਫ਼ਿਲਮ ’ਚ ਬੀ. ਐੱਨ. ਸ਼ਰਮਾ, ਜਤਿੰਦਰ ਕੌਰ, ਅਨੀਤਾ ਦੇਵਗਨ, ਸੁਖਵਿੰਦਰ ਚਾਹਲ, ਧੀਰਜ ਕੁਮਾਰ, ਅਸ਼ੋਕ ਪਾਠਕ, ਸੁਮਿਤ ਗੁਲਾਟੀ, ਸੀਮਾ ਕੌਸ਼ਲ, ਪਰਕਾਸ਼ ਗਾਧੂ, ਨੇਹਾ ਦਿਆਲ, ਕਮਲਦੀਪ ਕੌਰ, ਗੁਰਪ੍ਰੀਤ ਕੌਰ ਭੰਗੂ, ਸਮਰੀਤ ਬਾਜਵਾ ਤੇ ਪਰਵੀਨ ਬਾਨੀ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਲਾਡਾ ਸਿਆਨ ਘੁੰਮਣ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਕਰਨ ਸੰਧੂ ਤੇ ਧੀਰਜ ਕੁਮਾਰ ਨੇ ਲਿਖੀ ਹੈ।

ਫ਼ਿਲਮ ਵੈਸਟਾਵੰਡਰ ਮੋਸ਼ਨ ਪਿਕਚਰਜ਼ ਤੇ ਅੰਬਰਸਰੀਏ ਪ੍ਰੋਡਕਸ਼ਨਜ਼ ਦੀ ਪੇਸ਼ਕਸ਼ ਹੈ। ਫ਼ਿਲਮ ਨੂੰ ਜਤਿੰਦਰ ਸਿੰਘ ਲਵਲੀ ਨੇ ਪ੍ਰੋਡਿਊਸ ਕੀਤਾ ਹੈ, ਜਿਸ ਦੇ ਕੋ-ਪ੍ਰੋਡਿਊਸਰ ਧੀਰਜ ਕੁਮਾਰ ਤੇ ਕਰਨ ਸੰਧੂ ਹਨ। ਇਹ ਫ਼ਿਲਮ 14 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਰਿਧਮ ਬੁਆਏਜ਼ ਵਲੋਂ ਦੁਨੀਆ ਭਰ ’ਚ ਰਿਲੀਜ਼ ਕੀਤਾ ਜਾ ਰਿਹਾ ਹੈ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News