ਜੋਤੀ ਨੂਰਾਂ ਤੇ ਕੁਨਾਲ ਪਾਸੀ ਬਾਰੇ ਹੁਣ ਆਈ ਇਹ ਵੱਡੀ ਖ਼ਬਰ, ਫੇਸਬੁੱਕ ''ਤੇ ਪੋਸਟ ਪਾ ਕੀਤਾ ਖੁਲਾਸਾ

08/10/2022 12:08:53 AM

ਜਲੰਧਰ (ਬਿਊਰੋ) : ਪਿਛਲੇ ਕੁਝ ਦਿਨਾਂ ਤੋਂ ਗਾਇਕਾ ਜੋਤੀ ਨੂਰਾਂ ਤੇ ਪਤੀ ਕੁਨਾਲ ਪਾਸੀ ਦੇ ਤਲਾਕ ਦੀਆਂ ਖ਼ਬਰਾਂ ਚੈਨਲਾਂ 'ਤੇ ਚੱਲ ਰਹੀਆਂ ਸਨ ਤੇ ਇਹ ਮਾਮਲਾ ਬਹੁਤ ਚਰਚਾ 'ਚ ਬਣਿਆ ਹੋਇਆ ਹੈ। ਇਸ ਬਾਰੇ ਗਾਇਕਾ ਜੋਤੀ ਨੂਰਾਂ ਨੇ ਜਲੰਧਰ ਦੇ ਪ੍ਰੈੱਸ ਕਲੱਬ ’ਚ ਆਪਣੇ ਪਤੀ ਤੋਂ ਪ੍ਰੇਸ਼ਾਨ ਹੋ ਕੇ ਪ੍ਰੈੱਸ ਵਾਰਤਾ ਵੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦੋਸ਼ ਲਾਇਆ ਸੀ ਕਿ ਵਿਆਹ ਤੋਂ ਬਾਅਦ ਮੇਰਾ ਪਤੀ ਮੈਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਤੇ ਨਸ਼ਾ ਕਰਕੇ ਮੈਨੂੰ ਕੁੱਟਦਾ-ਮਾਰਦਾ ਸੀ ਤੇ ਮੇਰੇ ਪ੍ਰੋਗਰਾਮਾਂ ਜਾਂ ਸ਼ੋਅਜ਼ ਤੋਂ ਜੋ ਪੈਸੇ ਆਉਂਦੇ ਸਨ, ਉਹ ਆਪ ਹੀ ਰੱਖ ਲੈਂਦਾ ਸੀ ਤੇ ਸ਼ੋਅ ਵੀ ਆਪ ਹੀ ਬੁੱਕ ਕਰਦਾ ਤੇ ਪੈਸੇ ਤੈਅ ਕਰਦਾ ਸੀ।

ਖ਼ਬਰ ਇਹ ਵੀ : 'ਆਪ' MLA ਨੂੰ ਜਾਨੋਂ ਮਾਰਨ ਦੀ ਧਮਕੀ ਤਾਂ ਉਥੇ ਵਿਵਾਦਾਂ 'ਚ ਫਸੇ ਟਰਾਂਸਪੋਰਟ ਮੰਤਰੀ, ਪੜ੍ਹੋ TOP 10

PunjabKesari

ਪ੍ਰੈੱਸ ਵਾਰਤਾ ਦੌਰਾਨ ਜੋਤੀ ਨੇ ਕਿਹਾ ਸੀ ਕਿ ਹੁਣ ਮੇਰਾ ਪਤੀ ਮੈਨੂੰ ਬਹੁਤ ਜ਼ਿਆਦਾ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਤੇ ਮੇਰੀ ਜਾਨ ਨੂੰ ਖ਼ਤਰਾ ਹੈ। ਮੈਂ ਆਪਣੇ ਪਤੀ ਤੋਂ ਦੁਖੀ ਹੋ ਕੇ ਅਦਾਲਤ ’ਚ ਤਲਾਕ ਦਾ ਕੇਸ ਦਾਇਰ ਕਰ ਦਿੱਤਾ ਹੈ। ਮੈਂ ਆਪਣੇ ਪਤੀ ਖ਼ਿਲਾਫ਼ ਐੱਸ. ਐੱਸ. ਪੀ. ਜਲੰਧਰ ਨੂੰ ਵੀ ਆਪਣੀ ਸੁਰੱਖਿਆ ਤੇ ਪਤੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਹੈ ਪਰ ਹੁਣ ਇਕ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਜੋਤੀ ਨੂਰਾਂ ਤੇ ਕੁਨਾਲ ਦਾ ਮਾਮਲਾ ਸੁਲਝ ਗਿਆ ਹੈ। ਨੂਰਾਂ ਸਿਸਟਰ ਦੇ ਫੇਸਬੁੱਕ ਪੇਜ 'ਤੇ ਇਕ ਪੋਸਟ ਪਾਈ ਗਈ ਹੈ, ਜਿਸ ਵਿਚ ਲਿਖਿਆ ਗਿਆ ਹੈ 'ਦੁਆ ਵਿਚ ਦਮ ਹੈ ਸੰਗਤ ਦੀ, ਜਲਦੀ ਇਕੱਠੇ ਮਿਲਾਂਗੇ, ਦੁਆ ਦੇ ਸਦਕੇ ਅਸੀਂ ਦੋ ਨਹੀਂ ਇਕ ਹਾਂ।' ਇਹ ਪੋਸਟ ਜੋਤੀ ਵੱਲੋਂ ਪਾਈ ਗਈ ਹੈ ਤੇ ਕੁਨਾਲ ਨੇ ਇਹ ਸਪੱਸ਼ਟ ਕੀਤਾ ਹੈ ਕਿ ਇਹ ਜੋਤੀ ਨੇ ਹੀ ਪਾਈ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਅਸੀਂ ਵੀ ਸਾਰੇ ਗਿਲੇ-ਸ਼ਿਕਵੇ ਮਿਟਾ ਕੇ ਹੁਣ ਇਕੱਠੇ ਸੰਗਤ ਵਿਚ ਹੀ ਮਿਲਾਂਗੇ।

ਇਹ ਵੀ ਪੜ੍ਹੋ : ਗੰਨੇ ਦੇ ਬਕਾਏ ਨੂੰ ਲੈ ਕੇ ਕਿਸਾਨਾਂ ਵੱਲੋਂ ਲਾਏ ਧਰਨੇ ਬਾਰੇ ਖੁੱਲ੍ਹ ਕੇ ਬੋਲੇ ਮੰਤਰੀ ਕੁਲਦੀਪ ਧਾਲੀਵਾਲ, ਜਾਣੋ ਕੀ ਕਿਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News