ਹਾਦਸੇ ਤੋਂ ਬਾਅਦ ਗਾਇਕ ਜੁਬਿਨ ਨੇ ਹਸਪਤਾਲ ਦੇ ਬੈੱਡ ਤੋਂ ਸਾਂਝੀ ਕੀਤੀ ਤਸਵੀਰ, ਆਖੀ ਇਹ ਗੱਲ

Saturday, Dec 03, 2022 - 11:28 AM (IST)

ਹਾਦਸੇ ਤੋਂ ਬਾਅਦ ਗਾਇਕ ਜੁਬਿਨ ਨੇ ਹਸਪਤਾਲ ਦੇ ਬੈੱਡ ਤੋਂ ਸਾਂਝੀ ਕੀਤੀ ਤਸਵੀਰ, ਆਖੀ ਇਹ ਗੱਲ

ਮੁੰਬਈ (ਬਿਊਰੋ)– ਮਸ਼ਹੂਰ ਬਾਲੀਵੁੱਡ ਗਾਇਕ ਜੁਬਿਨ ਨੌਟਿਆਲ ਹਾਲ ਹੀ ’ਚ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋਏ, ਜਿਸ ’ਚ ਬਿਲਡਿੰਗ ਦੀਆਂ ਪੌੜੀਆਂ ਤੋਂ ਡਿੱਗਣ ਮਗਰੋਂ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਸਰੀਰ ਦੀਆਂ ਕੁਝ ਹੱਡੀਆਂ ਵੀ ਟੁੱਟ ਗਈਆਂ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਇਕ ਹਸਪਤਾਲ ਲਿਜਾਇਆ ਗਿਆ ਤੇ ਉਨ੍ਹਾਂ ਦੇ ਸੱਜੇ ਹੱਥ ਦਾ ਆਪ੍ਰੇਸ਼ਨ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਦੀ ਹਿਰਾਸਤ ਦੀ ਖ਼ਬਰ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਖੀ ਇਹ ਗੱਲ

ਫਿਲਹਾਲ ਜੁਬਿਨ ਨੂੰ ਏਅਰਪੋਰਟ ’ਤੇ ਸਪਾਟ ਕੀਤਾ ਗਿਆ, ਜਦੋਂ ਉਹ ਅੱਗੇ ਦੇ ਇਲਾਜ ਲਈ ਆਪਣੇ ਹੋਮ ਟਾਊਨ ਉਤਰਾਖੰਡ ਜਾ ਰਹੇ ਸਨ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਸ਼ੁੱਕਰਵਾਰ ਰਾਤ ਨੂੰ ਜੁਬਿਨ ਨੇ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਆਪਣਾ ਹੈਲਥ ਅਪਡੇਟ ਸਾਂਝਾ ਕੀਤਾ ਹੈ। ਤਸਵੀਰ ’ਚ ਉਹ ਹਸਪਤਾਲ ਦੇ ਬੈੱਡ ’ਤੇ ਲੇਟੇ ਹੋਏ ਹਨ।

ਤਸਵੀਰ ਨਾਲ ਕੈਪਸ਼ਨ ’ਚ ਉਨ੍ਹਾਂ ਲਿਖਿਆ, ‘‘ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਲਈ ਧੰਨਵਾਦ। ਭਗਵਾਨ ਦੀ ਮੇਰੇ ’ਤੇ ਕਿਰਪਾ ਰਹੀ ਕਿ ਮੈਨੂੰ ਉਸ ਭਿਆਨਕ ਹਾਦਸੇ ’ਚ ਬਚਾ ਲਿਆ। ਮੈਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਮੈਂ ਠੀਕ ਹੋ ਰਿਹਾ ਹਾਂ। ਤੁਹਾਡੇ ਕਦੇ ਨਾ ਖ਼ਤਮ ਹੋਣ ਵਾਲੇ ਪਿਆਰ ਤੇ ਦੁਆਵਾਂ ਲਈ ਧੰਨਵਾਦ।’’

PunjabKesari

ਗਾਇਕ ਦੇ ਪ੍ਰਸ਼ੰਸਕ ਤੇ ਬਾਲੀਵੁੱਡ ’ਚ ਉਨ੍ਹਾਂ ਦੇ ਦੋਸਤ ਕੁਮੈਂਟ ਕਰਕੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ। ਰੈਪਰ ਬਾਦਸ਼ਾਹ ਨੇ ਜੁਬਿਨ ਦੀ ਪੋਸਟ ’ਤੇ ਲਿਖਿਆ, ‘‘ਜਲਦੀ ਠੀਕ ਹੋ ਜਾਓ ਮੇਰੇ ਭਰਾ।’’ ‘ਕੇਦਾਰਨਾਥ’, ‘ਚੰਡੀਗੜ੍ਹ ਕਰੇ ਆਸ਼ਕੀ’ ਤੇ ‘ਰੌਕ ਆਨ’ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਅਭਿਸ਼ੇਕ ਕਪੂਰ ਨੇ ਲਿਖਿਆ, ‘‘ਓਹ ਮੈਨ ਗੈੱਟ ਵੈੱਲ ਸੂਨ ਜੁਬਿਨ ਐਂਡ ਗੌਡ ਬਲੈੱਸ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News